Punjab

ਸ਼ਰਾਰਤੀ ਅਨਸਰਾਂ ਟਰੇਨ ‘ਤੇ ਕੀਤਾ ਪਥਰਾਅ! 4 ਸਾਲਾ ਬੱਚੇ ਨਾਲ ਵਾਪਰੀ ਵੱਡੀ ਘਟਨਾ

ਬਿਊਰੋ ਰਿਪੋਰਟ – ਪੂਰੇ ਦੇਸ਼ ਵਿੱਚ ਰੇਲ ਗੱਡੀਆਂ ‘ਤੇ ਸ਼ਰਾਰਤੀ ਅਨਸਰਾਂ ਵੱਲੋਂ ਪਥਰਾਅ ਕਰਨਾ ਹੁਣ ਆਮ ਜਹੀ ਗੱਲ ਹੋ ਗਈ ਹੈ। ਅਕਸਰ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਕ ਹੋਰ ਅਜਿਹੀ ਘਟਨਾ ਲੁਧਿਆਣਾ (Ludhiana) ਤੋਂ ਸਾਹਮਣੇ ਆਈ ਹੈ, ਜਿੱਥੇ ਬੱਦੋੋਵਾਲ (Baddowal) ਨੇੜੇ ਹਨੂੰਮਾਨ ਗੜ੍ਹ ਤੋਂ ਚੱਲ ਰਹੀ ਸਤਲੁਜ ਐਕਸਪ੍ਰੈਸ ਗੱਡੀ ਨੰਬਰ 14630 ਤੇ ਪਥਰਾਅ ਹੋਇਆ ਹੈ।

ਇਸ ਵਿੱਚ ਇਕ ਬੱਚੇ ਤੇ ਪੱਥਰ ਵੱਜਾ ਹੈ। ਬੱਚੇ ਦੀ ਉਮਰ ਚਾਰ ਸਾਲ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਬੱਚੇ ਦਾ ਸਿਰ ਟੁੱਟ ਗਿਆ ਹੈ ਅਤੇ ਉਸ ਦੇ ਨਾਲ 2 ਤੋਂ 3 ਹੋਰ ਯਾਤਰੀ ਵੀ ਜ਼ਖ਼ਮੀ ਹੋਏ ਹਨ। ਪਥਰਾਅ ਤੋਂ ਬਾਅਦ ਟਰੇਨ ਵਿਚ ਹੰਗਾਮਾ ਹੋ ਗਿਆ ਅਤੇ ਯਾਤਰੀਆਂ ਨੇ ਟਰੇਨ ਦੀ ਚੇਨ ਖਿੱਚ ਕੇ ਟਰੇਨ ਨੂੰ ਰੋਕਿਆ। ਜਿਸ ਤੋਂ ਬਾਅਦ ਟੀਟੀ ਸਟਾਫ ਬੱਚੇ ਦਾ ਹਾਲ ਜਾਨਣ ਲਈ ਪਹੁੰਚਿਆ। ਪਰ ਹੈਰਾਨੀ ਦੀ ਗੱਲ ਹੈ ਕਿ ਟਰੇਨ ਵਿੱਚ ਫਸਟ ਏਡ ਦੀ ਕੋਈ ਸਹੂਲਤ ਨਹੀਂ ਸੀ ਅਤੇ ਫਿਰ ਖੂਨ ਨਾਲ ਲੱਥਪੱਥ ਪ੍ਰਿੰਸ ਨੂੰ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਪਹੁੰਚ ਕੇ ਮੁੱਢਲੀ ਸਹਾਇਤਾ ਦਿੱਤੀ ਗਈ।

ਇਹ ਵੀ ਪੜ੍ਹੋ –  ਫਿਲਮ ਐਂਮਰਜੈਂਸੀ ਵਿਰੁੱਧ ਅਦਾਲਤ ‘ਚ ਸਿੱਖ ਵਕੀਲ ਹੋਇਆ ਭਾਵੁਕ! ਰੋਕ ਲਗਾਉਣ ਦੀ ਕੀਤੀ ਮੰਗ