Punjab

ਫਾਜ਼ਿਲਕਾ ‘ਚ 3 ਸਾਲ ਦੇ ਬੱਚੇ ਨੇ ਮੌਤ ਨੂੰ ਦਿੱਤੀ ਮਾਤ! ਡੂੰਘੇ ਬੋਰਵੈਲ ਤੋਂ ਜ਼ਿੰਦਾ ਬਾਹਰ ਕੱਢਿਆ

ਬਿਉਰੋ ਰਿਪੋਰਟ – ਫਾਜ਼ਿਲਕਾ ਦੀ ਅਨਾਜ਼ ਮੰਡੀ ਵਿੱਚ 3 ਸਾਲ ਦੇ ਬੱਚੇ ਨੇ ਮੌਤ ਨੂੰ ਮਾਤ ਦੇ ਕੇ ਨਵੀਂ ਜ਼ਿੰਦਗੀ ਹਾਸਲ ਕੀਤੀ ਹੈ। ਦਰਅਸਲ ਬੱਚਾ ਖੁੱਲ੍ਹੇ ਬੋਰਵੈਲ ਵਿੱਚ ਡਿੱਗ ਗਿਆ ਸੀ। ਜਿਸ ਤੋਂ ਬਾਅਦ ਪ੍ਰਸ਼ਾਸਨ ਫੌਰਨ ਹਰਕਤ ਵਿੱਚ ਆਇਆ ਅਤੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਦੱਸਿਆ ਜਾ ਰਿਹਾ ਹੈ ਜਿਸ ਥਾਂ ‘ਤੇ ਬੱਚਾ ਡਿੱਗਿਆ ਸੀ, ਉੱਥੇ ਪਹਿਲਾਂ ਹੈਂਡ ਪੰਪ ਲੱਗਿਆ ਸੀ ਪਰ ਬਾਅਦ ਵਿੱਚੋਂ ਇਸ ਨੂੰ ਹਟਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਬੱਚਾ ਖੇਡਦਾ-ਖੇਡਦਾ ਉਸ ਵਿੱਚ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਬੋਰਵੈਲ ਦੀ ਡੁੰਗਾਈ ਕਾਫੀ ਸੀ ਪਰ ਬੱਚਾ 10 ਫੁੱਟ ‘ਤੇ ਜਾਕੇ ਅਟਕ ਗਿਆ ਸੀ।

ਮੰਡੀ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਇਤਲਾਹ ਕੀਤੀ ਪਰ ਇਸ ਤੋਂ ਪਹਿਲਾਂ ਆਪ ਵੀ ਖੁਦਾਈ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਜਿਸ ਬੋਰਵੈਲ ਵਿੱਚ ਬੱਚਾ ਡਿੱਗਿਆ ਉਸ ਦੇ ਨਾਲ ਇੱਕ ਹੋਰ ਜੇ.ਸੀ.ਬੀ ਮਸ਼ੀਨ ਨਾਲ ਖੁਦਾਈ ਕੀਤੀ ਗਈ ਅਤੇ ਅਤੇ ਫਿਰ ਬੱਚੇ ਨੂੰ ਬਾਹਰ ਕੱਢਿਆ ਗਿਆ। ਜਿਵੇਂ ਹੀ ਬੱਚੇ ਨੂੰ ਬਾਹਰ ਕੱਢਿਆ ਗਿਆ, ਤਿਆਰ ਐਂਬੂਲੈਂਸ ਵਿੱਚ ਬੱਚੇ ਨੂੰ ਫੌਰਨ ਹਸਪਤਾਲ ਲਿਜਾਇਆ ਗਿਆ। ਬੱਚਾ ਸੁਰੱਖਿਅਤ ਹੈ ਅਤੇ ਉਹ ਖਾਣਾ ਵੀ ਖਾ ਰਿਹਾ ਹੈ। ਇਹ ਪਹਿਲਾਂ ਮੌਕਾ ਨਹੀਂ ਹੈ ਇਸ ਤੋਂ ਪਹਿਲਾ ਵੀ ਕਈ ਵਾਰ ਛੋਟੇ ਬੱਚੇ ਅਕਸਰ ਖੁੱਲੇ ਬੋਰਵੈਲ ਦੀ ਲਾਪਰਵਾਰੀ ਦੀ ਵਜ੍ਹਾ ਕਰਕੇ ਡਿੱਗੇ ਹਨ। ਪਰ ਫਿਰ ਵੀ ਲੋਕ ਖੁੱਲ੍ਹੇ ਬੋਰਵੈਲ ਰੱਖਣ ਤੋਂ ਬਾਜ਼ ਨਹੀਂ ਆਉਂਦੇ ਹਨ।

ਖੁੱਲੇ ਬੋਰਵੈਲ ਦੇ ਖਿਲਾਫ ਸਰਕਾਰਾਂ ਵੀ ਕਈ ਵਾਰ ਸਖਤੀ ਕਰ ਚੁੱਕੀਆਂ ਹਨ ਪਰ ਲੋਕਾਂ ‘ਤੇ ਕੋਈ ਅਸਰ ਨਹੀਂ ਹੁੰਦਾ ਹੈ। ਕਿਸੇ ਨਵੇਂ ਹਾਦਸੇ ਦਾ ਇਤਜ਼ਾਰ ਕੀਤਾ ਜਾਂਦਾ ਹੈ। ਹਾਦਸੇ ਤੋਂ ਬਾਅਦ ਵੇਖਿਆ ਗਿਆ ਹੈ ਕਿ ਪ੍ਰਸ਼ਾਸਨ ਵੀ ਚੁਸਤੀ ਵਿਖਾਉਂਦਾ ਹੈ ਅਤੇ ਖੁੱਲੇ ਬੋਰਵੈਲ ਨੂੰ ਬੰਦ ਕਰਵਾਉਂਦਾ ਹੈ ਪਰ ਕੁਝ ਸਮੇਂ ਬਾਅਦ ਭੁੱਲ ਜਾਂਦਾ ਹੈ ਅਤੇ ਫਿਰ ਕਿਸੇ ਘਟਨਾ ਦਾ ਇੰਤਜ਼ਾਰ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ –    ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਵੱਖ-ਵੱਖ ਕਿਸਮਾਂ ਦੇ ਹਜ਼ਾਰਾਂ ਬੂਟੇ ਲਗਾਏ ਜਾਣਗੇ: ਡੀਜੀਪੀ ਗੌਰਵ ਯਾਦਵ