ਮੁਹਾਲੀ ਦੀ ਐਮਿਟੀ ਯੂਨੀਵਰਸਿਟੀ ਵਿੱਚ ਅੱਜ ਪੰਜਾਬ ਸਰਕਾਰ ਦਾ ਪਹਿਲਾ ਤਿੰਨ ਰੋਜ਼ਾ ਸੈਰ ਸਪਾਟਾ ਸੰਮੇਲਨ ਅਤੇ ਟਰੈਵਲ ਮਾਰਟ ਧੂਮ-ਧੜੱਕੇ ਨਾਲ ਸ਼ੁਰੂ ਹੋ ਗਿਆ ਹੈ। ਇਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ। ਇਸ ਮੌਕੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਸਮੇਤ ਪੰਜਾਬ ਕੈਬਨਿਟ ਦੇ ਕਈ ਮੰਤਰੀ, ਵਿਧਾਇਕ ਕੁਲਵੰਤ ਸਿੰਘ, ਮੁੱਖ ਸਕੱਤਰ ਅਤੇ ਹੋਰ ਉੱਚ ਅਧਿਕਾਰੀ ਮੌਜੂਦ ਸਨ।
ਸਤਿੰਦਰ ਸੱਤੀ ਨੇ ਮੰਚ ਸੰਚਾਲਨ ਕੀਤਾ, ਟੀਵੀ ਕਲਾਕਾਰ ਕਪਿਲ ਸ਼ਰਮਾ ਨੇ ਵੀ ਸ਼ਮੂਲੀਅਤ ਕੀਤੀ। ਮੁੱਖ ਮੰਤਰੀ ਅਤੇ ਸੈਰ ਸਪਾਟਾ ਮੰਤਰੀ ਨੇ ਪੰਜਾਬ ਲਈ ਕਈ ਨਵੀਆਂ ਸੈਰ ਸਪਾਟਾ ਨੀਤੀਆਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਜੀ-20 ਸਿਖ਼ਰ ਸੰਮੇਲਨ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਦੇ ਸੱਦੇ ’ਤੇ ਸੈਰ ਸਪਾਟਾ ਸੰਮੇਲਨ ਵਿੱਚ ਪਹੁੰਚੇ ਨਿਵੇਸ਼ਕਾਂ ਨੇ ਆਪ ਸਰਕਾਰ ਦੀਆਂ ਨੀਤੀਆਂ ’ਤੇ ਮੋਹਰ ਲਗਾਈ ਹੈ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਵਿੱਚ ਪੂੰਜੀ ਨਿਵੇਸ਼ ਲਈ ਇਹ ਢੁਕਵਾਂ ਸਮਾਂ ਹੈ ਅਤੇ ਨਿਵੇਸ਼ਕਾਂ ਨੂੰ ਸਿੰਗਲ ਵਿੰਡੋ ’ਤੇ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਪੰਜਾਬ ਦੇ ਇਤਿਹਾਸ ‘ਚ ਪਹਿਲੀ ਵਾਰ ਹੋਣ ਵਾਲੇ #TourismSummit ਦਾ ਉਦਘਾਟਨ ਕਰਨ ਮੌਕੇ CM @BhagwantMann ਜੀ Live https://t.co/QkGR0xi7RA
— AAP Punjab (@AAPPunjab) September 11, 2023
ਇਸੇ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਕੋਈ ਰਾਜਨਿਤਕ ਜਾਂ ਸ਼ਕਤੀ ਪ੍ਰਦਰਸ਼ਨ ਸਮਾਗਮ ਨਹੀਂ, ਸਗੋਂ ਪੰਜਾਬ ਦੀ ਮਿੱਟੀ ਅਤੇ ਲੋਕਾਂ ਨਾਲ ਸਬੰਧਿਤ ਸਮਾਗਮ ਹੈ। ਪੰਜਾਬ ਟੂਰਿਜ਼ਮ ਥਾਵਾਂ ਨਾਲ ਭਰਪੂਰ ਹੈ। ਸੀਐੱਮ ਮਾਨ ਨੇ ਐਲਾਨ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਵਿੱਚ ਪੰਜਾਬ ਦਾ ਪਹਿਲਾਂ Celebrating point ਬਣਾਇਆ ਜਾਵੇਗਾ। ਮਾਨ ਨੇ ਕਿਹਾ ਕਿ Celebrating point ਵਿੱਚ ਮੈਰਿਜ ਪੈਲਿਸ, ਬੈਨਕਿਊਟ ਹਾਲ ਅਤੇ 5 ਸਟਾਰ ਹੋਟਲ ਵੀ ਹੋਣਗੇ। ਇਸਦੇ ਨਾਲ ਮਾਨ ਨੇ ਪੰਜਾਬ ‘ਚ ਇਨਵੈਸਟਰਾਂ ਅਤੇ ਉਦਯੋਗਪਤੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਪੰਜਾਬ ਵਿੱਚ ਇਨਵੈਸਟ ਕਰਨ ਅਤੇ ਸਰਕਾਰ ਉਨ੍ਹਾਂ ਨੂੰ ਕੋਈ ਵੀ ਤੰਗੀ ਨਹੀਂ ਆਉਣ ਦੇਵੇਗੀ। ਮਾਨ ਨੇ ਕਿਹਾ ਕਿ ਉਹ ਕੱਲ੍ਹ ਨੂੰ ਫਿਰੋਜ਼ਪੁਰ ‘ਚ ਸਾਰਾਗੜੀ ਦੀ ਯਾਦਗਾਰ ਦਾ ਉਦਘਾਟਨ ਕਰਨਗੇ ਤਾਂ ਜੋ ਸੂਬੇ ਦੇ ਲੋਕ ਸਾਰਾਗੜ੍ਹੀ ਦੇ ਇਤਿਹਾਸ ਤੋਂ ਜਾਣੂ ਹੋਣ।
'ਟ੍ਰੈਵਲ ਮਾਰਟ' ਦੀ ਪ੍ਰਦਰਸ਼ਨੀ ਦੇ ਉਦਘਾਟਨ ਮੌਕੇ ਮੁਹਾਲੀ ਤੋਂ CM @BhagwantMann ਜੀ Live https://t.co/ZkrZdvHKXb
— AAP Punjab (@AAPPunjab) September 11, 2023
ਉਨਾਂ ਨੇ ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰਾਂ ਦੀਆਂ ਅਣਗਿਹਲੀਆਂ ਕਾਰਨ ਪੰਜਾਬ ਟੂਰਿਜ਼ਮ ਸਮਿਟ ਨੂੰ ਅਣਗੌਲਿਆ ਕੀਤਾ ਗਿਆ ਪਰ ਅਸੀਂ ਦੁਨੀਆ ਵਿੱਚ ਪੰਜਾਬ ਦੀ ਤਾਕਤ ਦਿਖਾਵਾਂਗੇ।
ਮਾਨ ਨੇ ਕਿਹਾ ਕਿ ਪੰਜਾਬੀਆਂ ਨੇ ਦੁਨੀਆ ਦੇ ਹਰ ਥਾਂ ‘ਤੇ ਜਾ ਕੇ ਆਪਣੇ ਝੰਡੇ ਗੱਡੇ ਹਨ। ਦੁਨੀਆ ਵਿੱਚ ਕਦੇ ਵੀ ਕੋਈ ਪੰਜਾਬੀ ਕਿਸੇ ਨੂੰ ਭੀਖ ਮੰਗਦਾ ਨਜ਼ਰ ਨਹੀਂ ਆਵੇਗਾ ਕਿਉਂਕਿ ਪੰਜਾਬੀ ਹਮੇਸ਼ਾ ਚੜਦੀ ਕਲਾ ਵਿੱਚ ਰਹਿੰਦੇ ਹਨ। ਪੰਜਾਬੀਆਂ ਨੇ ਵਿਦੇਸ਼ਾਂ ਦੀ ਧਰਤੀ ‘ਤੇ ਜਾ ਕੇ ਆਪਣੇ ਕਾਰੋਬਾਰ ਚਲਾ ਕੇ ਗੋਰਿਆਂ ਨੂੰ ਕੰਮ ਦਿੱਤਾ ਹੈ।
ਮਾਨ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਵਿੱਚ 50,840 ਕਰੋੜ ਦੀ ਇਨਵੈਸਟਮੈਂਟ ਆਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪੰਜਾਬ ਸੂਬੇ ਵਿੱਚ ਨਵੇਂ ਮੈਡੀਕਲ ਕਾਲਜ ਖੋਲ ਰਹੀ ਹੈ। ਪੰਜਾਬ ਸਰਕਾਰ ਸੂਬੇ ਵਿੱਚ 8 ਮੁਫ਼ਤ UPSC ਕੋਚਿੰਗ ਸੈਂਟਰ ਖੋਲ ਰਹੀ ਹੈ। ਇਨ੍ਹਾਂ ਕੋਚਿੰਗ ਸੈਂਟਰਾਂ ਵਿੱਚ ਹੋਸਟਲ ਵੀ ਬਣਵਾ ਰਹੇ ਹਾਂ। ਪੰਜਾਬ ‘ਚ ਹਰ ਬੀਜ ਉੱਗਦਾ ਹੈ ਪਰ ਨਫ਼ਰਤ ਦਾ ਬੀਜ ਕਦੇ ਵੀ ਨਹੀਂ ਉੱਗਦਾ। ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨਾ ਬਹੁਤ ਔਖਾ ਹੈ।