International

ਪਾਕਿਸਤਾਨ ਵਿੱਚ ਇੱਕ 13 ਸਾਲਾ ਸਿੱਖ ਬੱਚੇ ਨਾਲ ਤਿੰਨ ਜਾਣਿਆਂ ਨੇ ਕੀਤੀ ਸਮੂਹਿਕ ਬਦਫੈਲੀ

a-13-year-old-sikh-boy-case-three-accused-escaped-after-allegedly-in-pakistan-sindh-province

ਜੈਕਬਾਬਾਦ : ਪਾਕਿਸਤਾਨ (Pakitan)ਵਿੱਚ ਇੱਕ 13 ਸਾਲਾ ਸਿੱਖ ਲੜਕੇ(Sikh boy) ਨਾਲ ਬਦਫੈਲੀ ਦਾ ਮਾਮਲਾ ਸਾਹਮਣੇ ਆਇਆ ਹੈ। ਸਿੰਧ ਸੂਬੇ(Sindh province) ਦੇ ਜੈਕਬਾਬਾਦ ਇਲਾਕੇ ਵਿੱਚ ਨਾਬਾਲਗ ਸਿੱਖ ਬੱਚੇ ਨਾਲ ਨਾਲ ਕਥਿਤ ਤੌਰ ‘ਤੇ ਤਿੰਨ ਵਿਅਕਤੀਆਂ ਨੇ ਬਦਫੈਲੀ ਕੀਤੀ। ਤਿੰਨੋਂ ਮੁਲਜ਼ਮ ਇਹ ਗੰਦਾ ਕਾਰਾ ਕਰਨ ਤੋਂ ਬਾਅਦ ਫਰਾਰ ਹਨ। ਫਸਟ ਪੋਸਟ ਦੀ ਖ਼ਬਰ ਮੁਤਾਬਿਕ ਨਾਬਾਲਗ ਪੀੜਤ ਸਿੱਖ ਭਾਈਚਾਰੇ ਨਾਲ ਸਬੰਧਤ ਹੈ। ਸਥਾਨਕ ਮੀਡੀਆ ਨੇ ਦੱਸਿਆ ਕਿ ਮੁਲਜ਼ਮ ਕਥਿਤ ਤੌਰ ‘ਤੇ ਪੀੜਤਾ ਨੂੰ ਮੋਟਰਸਾਈਕਲ ਖਰੀਦਣ ਦੇ ਬਹਾਨੇ ਨੇੜਲੇ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਕੰਪਨੀ ਲਿਮਟਿਡ (ਪੀ.ਟੀ.ਸੀ.ਐਲ.) ਦੇ ਦਫ਼ਤਰ ਲੈ ਗਏ ਅਤੇ ਉਸ ਨਾਲ ਕਥਿਤ ਤੌਰ ‘ਤੇ ਸਮੂਹਿਕ ਬਦਫੈਲੀ ਕੀਤੀ।

ਖ਼ਬਰ ਮੁਤਾਬਿਕ ਤਿੰਨ ਮੁਲਜ਼ਮਾਂ ਵਿੱਚੋਂ ਦੋ ਦੀ ਪਛਾਣ ਮੋਹਸਿਨ ਜਮਾਲੀ ਅਤੇ ਸਿੱਧੀਰ ਵਜੋਂ ਹੋਈ ਹੈ। ਰਿਪੋਰਟਾਂ ਅਨੁਸਾਰ, ਉਨ੍ਹਾਂ ਨੇ ਬੰਦੂਕ ਦੀ ਨੋਕ ‘ਤੇ ਨਾਬਾਲਗ ਲੜਕੇ ਨਾਲ ਸਮੂਹਿਕ ਬਦਫੈਲੀ ਕੀਤੀ। ਮਾਮਲੇ ਦੇ ਸਬੰਧ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ, ਹਾਲਾਂਕਿ ਪੁਲਿਸ ਨੇ ਅਜੇ ਤੱਕ ਤਿੰਨਾਂ ਵਿੱਚੋਂ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਹੈ। ਮੀਡੀਆ ਰਿਪੋਰਟ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਾਸੂਮ ਲੜਕੇ ਨਾਲ ਬਦਫੈਲੀ ਕਰਨ ਤੋਂ ਬਾਅਦ ਮੁਲਜ਼ਮ ਨੇ ਪਿਤਾ ਨੂੰ ਬਲੈਕਮੇਲ ਕਰਨ ਲਈ ਵੀਡੀਓ ਬਣਾ ਲਈ। ਲੜਕੇ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਯੂ.ਐੱਸ. ਵਾਲੰਟੀਅਰ ਡਾ: ਸਾਗਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਖਿਲਾਫ਼ ਐਫਆਈਆਰ ਦਰਜ ਕਰਨ ਅਤੇ ਇਸ ਗਿਰੋਹ ਨੂੰ ਗ੍ਰਿਫਤਾਰ ਕਰਨ ਲਈ ਸਰਕਾਰ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਘਟਨਾ ਨੂੰ ਬੇਹੱਦ ਸ਼ਰਮਨਾਕ ਕਰਾਰ ਦਿੱਤਾ।