Punjab

ਬਰਨਾਲਾ ‘ਚ ਘਰ ਦੀ ਡਿੱਗੀ ਛੱਤ, ਪਰਿਵਾਰ ਨੇ ਗਵਾਇਆ ਆਪਣਾ ਲਾਲ

ਬਰਨਾਲਾ (Barnala) ਵਿੱਚ ਇਕ ਗਰੀਬ ਪਰਿਵਾਰ ‘ਤੇ ਕਹਿਰ ਵਰਿਆ ਹੈ। ਮੀਂਹ ਕਾਰਨ ਸ਼ੁੱਕਰਵਾਰ ਨੂੰ ਇਕ ਪਰਿਵਾਰ ਦੀ ਛੱਤ ਡਿੱਗ ਗਈ, ਜਿਸ ਵਿੱਚ ਇਕ ਬੱਚੇ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਉਸ ਦੇ ਮਾਤਾ-ਪਿਤਾ ਅਤੇ ਭੈਣ ਗੰਭੀਰ ਜ਼ਖ਼ਮੀ ਹੋ ਗਈ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਮਾਰਿਆ ਗਿਆ ਵਿਅਕਤੀ 12 ਸਾਲ ਦਾ ਸੀ, ਜਿਸ ਦਾ ਨਾਮ ਪ੍ਰਿੰਸ ਦੱਸਿਆ ਜਾ ਰਿਹਾ ਹੈ। ਛੱਤ ਡਿੱਗਣ ਦੀ ਜਾਣਕਾਰੀ ਜਦੋਂ ਆਸ-ਪਾਸ ਦੇ ਲੋਕਾਂ ਨੂੰ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੀ। ਜਦੋਂ ਪ੍ਰਿੰਸ ਨੂੰ ਬਾਹਰ ਕੱਢਿਆ ਤਾਂ ਉਹ ਮ੍ਰਿਤਕ ਪਾਇਆ ਗਿਆ।

ਇਸ ਸਬੰਧੀ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਘਰ ਦੀ ਛੱਡ ਡਿੱਗੀ ਹੈ ਅਤੇ ਛੱਤ ਡਿੱਗਣ ਦੇ ਨਾਲ ਘਰ ਦਾ ਸਮਾਨ ਵੀ ਬੁਰੀ ਤਰ੍ਹਾ ਨੁਕਸਾਨੀਆਂ ਗਿਆ ਹੈ। ਪਰਿਵਾਰ ਨੇ ਸਰਕਾਰ ਕੋਲੋ ਮੁਆਵਜ਼ੇ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ –  ਪੈਰਾਲੰਪਿਕ ’ਚ ਭਾਰਤ ਨੂੰ ਮਿਲਿਆ ਪਹਿਲਾ ਗੋਲਡ! 2 ਕਾਂਸੀ ਦੇ ਤਗਮੇ! ਨਿਸ਼ਾਨੇਬਾਜ਼ ਅਵਨੀ ਲੇਖਾਰਾ ਨੇ ਬਣਾਇਆ ਰਿਕਾਰਡ