Punjab

ਪੰਜਾਬ ਦੇ ਇਸ ਸਹਿਰ ‘ਚ ਡਿੱਗੀ 100 ਸਾਲਾ ਇਮਾਰਤ

ਬਿਉਰੋ ਰਿਪੋਰਟ – ਲੁਧਿਆਣਾ (Ludhiana) ਵਿਚ 100 ਸਾਲ ਪੁਰਾਣੀ ਇਮਾਰਤ ਡਿੱਗੀ ਹੈ। ਇਮਾਰਤ ਦੇ ਡਿੱਗਣ ਕਾਰਨ 3 ਲੋਕ ਜਖਮੀ ਹੋਏ ਹਨ। ਜਖਮੀਆਂ ਨੂੰ ਤੁਰੰਤ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਹੈ। ਬੰਦਾ ਮੁਹੱਲਾ ਉੱਚੀ ਗਲੀ ਵਿਚ ਇਹ ਇਮਾਰਤ ਡਿੱਗੀ ਹੈ। 

ਇਸ ਸਬੰਧੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਲੋਕ ਭੱਜਦੇ ਹੋਏ ਦਿਖ ਰਹੇ ਹਨ। ਵੀਡੀਓ ਵਿਚ ਕੁਝ ਲੋਕ ਮਲਬੇ ਦੀ ਲਪੇਟ ਵਿਚ ਆਏ ਦਿਖ ਰਹੇ ਹਨ। ਇਕ ਔਰਤ ਆਪਣੇ ਬੱਚੇ ਸਮੇਤ ਭੱਜ ਕੇ ਆਪਣੀ ਜਾਨ ਬਚਾਉਂਦੀ ਦਿਖ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਉਸ ਮਹਿਲਾ ਦੇ ਸਿਰ ਵਿਚ ਸੱਟ ਲੱਗੀ ਹੈ। 

ਇਹ ਵੀ ਪੜ੍ਹੋ –  ਹਰਿਆਣਾ ’ਚ ਵੜਿੰਗ ਦਾ ਵੱਡਾ ਦਾਅਵਾ! ‘5 ਤਰੀਕ ਤੋਂ ਬਾਅਦ ਪੁਲਿਸ ਸਾਡੀ ਹੋਵੇਗੀ!’