Punjab

2 ਭੈਣਾਂ ਕਿੱਥੇ ਹੋ ਗਈਆਂ ਗਾਇਬ ! ਮਾਪੇ ਸੁੰਨ ਅਤੇ ਬੋਲ ਨਹੀਂ ਸਕਦੇ ! ਅਖੀਰਲੀ ਵਾਰ ਇੱਥੇ ਨਜ਼ਰ ਆਇਆ ! ਲੋਕਾਂ ਤੋਂ ਮੰਗੀ ਮਦਦ

ਬਿਉਰੋ ਰਿਪੋਰਟ : ਚੰਡੀਗੜ੍ਹ ਦੇ ਸੈਕਟਰ 21 ਦੇ ਪਰਿਵਾਰ ਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ । 2 ਭੈਣਾਂ 18 ਅਕਤੂਬਰ ਤੋਂ ਲਾਪਤਾ ਹਨ । ਪੁਲਿਸ ਨੂੰ ਦੋਵਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ । ਲਾਪਤਾ ਧੀਆਂ ਦੇ ਮਾਪੇ ਬਚਪਨ ਤੋਂ ਹੀ ਸੁਣ ਅਤੇ ਬੋਲ ਨਹੀਂ ਸਕਦੇ ਹਨ । ਉਹ ਆਪਣੀ ਇਹ ਪਰੇਸ਼ਾਨੀ ਕਿਸੇ ਨੂੰ ਦੱਸ ਵੀ ਨਹੀਂ ਸਕਦੇ ਹਨ । ਮਾਪੇ ਧੀਆਂ ਦੇ ਮਿਲਣ ਦੀ ਉਮੀਦ ਵਿੱਚ ਘਰ ਦੇ ਬਾਹਰ ਬੈਠੇ ਰਹਿੰਦੇ ਹਨ ।

ਲਾਪਤਾ ਕੁੜੀਆਂ ਦੇ ਚਾਚੇ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੱਧਰ ‘ਤੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਉਨ੍ਹਾਂ ਨੂੰ ਇਸ ਸਬੰਧ ਵਿੱਚ ਕੁਝ CCTV ਫੁਟੇਜ ਮਿਲੀ ਸੀ ਜੋ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ । ਫਿਰ ਵੀ ਪੁਲਿਸ ਨੇ ਹੁਣ ਤੱਕ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰ ਸਕੀ ਹੈ ।

ਪੁਲਿਸ ਦੇ CCTV ਕੈਮਰੇ ਖਰਾਬ

ਜਗਜੀਤ ਸਿੰਘ ਨੇ ਦੱਸਿਆ ਕਿ ਲਾਪਤਾ ਧੀਆਂ ਦਾ CCTV ਵੀਡੀਓ ਉਨ੍ਹਾਂ ਨੇ ਸੈਕਟਰ 21 ਤੋਂ ਕੱਢਵਾਇਆ ਸੀ । ਉਹ 21 ਸੈਕਟਰ ਤੋਂ 20 ਸੈਕਟਰ ਵੱਲ ਗਈਆਂ ਸਨ । ਪਰ ਜਦੋਂ ਪੁਲਿਸ ਨੇ ਸੈਕਟਰ 20 ਅਤੇ ਸੈਕਟਰ 34 ਦੇ ਚੌਕ ‘ਤੇ ਲੱਗਿਆ ਵੀਡੀਓ ਚੈੱਕ ਕਰਨ ਦੇ ਲਈ ਕਿਹਾ ਤਾਂ ਉਨ੍ਹਾਂ ਦਾ ਕਹਿਣਾ ਕਿ ਸੀਸੀਟੀਵੀ ਕੈਮਰੇ ਖਰਾਬ ਹਨ । ਇਸ ਕਾਰਨ ਇੱਥੇ ਕੋਈ ਵੀ ਰਿਕਾਰਡਿੰਗ ਨਹੀਂ ਹੈ ।

ਘਰ ਵਿੱਚ ਰਹਿੰਦੀਆਂ ਸਨ ਦੋਵੇ ਕੁੜੀਆਂ

ਲਾਪਤਾ ਸਿਮਰਨ 19 ਸਾਲ ਦੀ ਹੈ ਜਦਕਿ ਜਸਪ੍ਰੀਤ ਕੌਰ 16 ਦੀ । ਦੋਵੇ ਘਰ ਵਿੱਚ ਹੀ ਰਹਿੰਦੀ ਸੀ । ਸਿਮਰਨ ਨੇ 8ਵੀਂ ਕਲਾਸ ਤੱਕ ਪੜਾਈ ਕੀਤੀ ਹੈ ਜਦਕਿ ਜਸਪ੍ਰੀਤ ਨੇ 6ਵੀਂ ਤੱਕ । ਹੁਣ ਦੋਵੇ ਸਕੂਲ ਨਹੀਂ ਜਾਂਦੇ ਸਨ । ਦੋਵੇ ਘਰ ਵਿੱਚ ਹੀ ਰਹਿੰਦੇ ਸਨ । ਦੋਵੇ ਕੁੜੀਆਂ ਠੀਕ ਹਨ ਪਰ ਮਾਪੇ ਸੁੰਨ ਅਤੇ ਬੋਲ ਨਹੀਂ ਸਕਦੇ ਹਨ ।