Punjab

“ਮਿੱਤਰਾਂ ਨੂੰ ਮਾਰ ਗਿਆ ਤੁਹਾਡਾ ਨਖਰਾ ਜਾਖੜ ਸਾਹਬ” : ਮਾਲਵਿੰਦਰ ਕੰਗ

"Friends were killed by your nakhra Jakhar Sahab" : Malwinder Kang

ਚੰਡੀਗੜ੍ਹ : ਲੰਘੇ ਕੱਲ੍ਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 1 ਨਵੰਬਰ ਦੀ ਡਿਬੇਟ ਦੇ ਲਈ ਪੂਰੇ ਸ਼ੈਡਿਊਲ ਦਾ ਐਲਾਨ ਕਰ ਦਿੱਤਾ ਸੀ । ਜਿਸ ਵਿੱਚ ਡਿਬੇਟ ਦੇ ਸੰਚਾਲਕ ਦਾ ਨਾਂ, ਪਾਰਟੀਆਂ ਦੇ ਬੁਲਾਰਿਆਂ ਨੂੰ ਬੋਲਣ ਲਈ ਦਿੱਤੇ ਜਾਣ ਵਾਲਾ ਸਮਾਂ ਅਤੇ ਡਿਬੇਟ ਦੇ ਨਾਂ ਦਾ ਵੀ ਐਲਾਨ ਕੀਤਾ ਗਿਆ ਸੀ। ਮਾਨ ਨੇ ਕਿਹਾ ਸੀ ਕਿ ਸਟੇਜ ਦਾ ਸੰਚਾਲਨ ਪ੍ਰੋਫੈਸਰ ਨਿਰਮਲ ਜੌੜਾ ਜੀ ਕਰਨਗੇ। ਉਨ੍ਹਾਂ ਨੇ ਇਸ ਬਹਿਸ ਵਿਚ ਪੰਜਾਬੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ।

ਜਿਸ ਤੋਂ ਬਾਅਦ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਮਾਨ ਦੇ ਇਸ ਬਿਆਨ ਦੇ ਵਿਰੋਧ ਕਰਦਿਆਂ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਇੱਕ ਨਵੰਬਰ ਨੂੰ ਹੋ ਰਹੀ ਬਹਿਸ ਬਾਰੇ ਸੀ ਐੱਮ ਭਗਵੰਤ ਮਾਨ ਨੂੰ ਘੇਰਦਿਆਂ ਕਿਹਾ ਕਿ ਜੇ ਪੰਜਾਬ ਦੇ ਗੰਭੀਰ ਮੁੱਦਿਆਂ ‘ਤੇ ਬਹਿਸ ਇਨ੍ਹਾਂ ਤੋਂ ਕਰਾਉਗੇ, ਫਿਰ ਸਰਕਾਰ ਦਾ ਭਾਣਾ ਤਾਂ ਵਰਤ ਗਿਆ ਸਮਝੋ l ਉਨ੍ਹਾਂ ਦਾ ਇਸ਼ਾਰਾ ਪ੍ਰੋ. ਨਿਰਮਲ ਜੌੜਾ ਵੱਲ ਹੈ ਜਿਨ੍ਹਾਂ ਨੂੰ ਸੀ ਐੱਮ ਭਗਵੰਤ ਮਾਨ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੌਂਪੀ ਹੈ।

ਜਾਖੜ ਦੇ ਇਸ ਤੰਜ ‘ਤੇ ਪਲਟਵਾਰ ਕਰਦਿਆਂ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਕਿਹਾ ਕਿ ਮਿੱਤਰਾਂ ਨੂੰ ਮਾਰ ਗਿਆ ਤੁਹਾਡਾ ਨਖ਼ਰਾ ਜਾਖੜ ਸਾਹਿਬ । ਕੰਗ ਨੇ ਟਵੀਟ ਕਰਦਿਆਂ ਸੁਨੀਲ ਜਾਖੜ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮਿੱਤਰਾਂ ਨੂੰ ਮਾਰ ਗਿਆ ਤੁਹਾਡਾ ਨਖ਼ਰਾ ਜਾਖੜ ਸਾਹਿਬ । ਮਤਲਬ, ਜਾਖੜ ਸਾਹਿਬ ਫਿਰ ਨਾਂਹ ਹੀ ਸਮਝੀਏ ਹੁਣ ਤੁਹਾਡੀ।

ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਲੁਧਿਆਣਾ ਵਿੱਚ ਪਹਿਲੀ ਨਵੰਬਰ ਨੂੰ ਹੋਣ ਵਾਲੀ ਡਿਬੇਟ ਦਾ ਨਾਂ ‘ਮੈਂ ਪੰਜਾਬ ਬੋਲਦਾ ਹਾਂ’ ਹੋਵੇਗਾ। ਉਨ੍ਹਾਂ ਨੇ ਇਸ ਡਿਬੇਟ ਵਿੱਚ ਪੰਜਾਬੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ। ਸੀ ਐੱਮ ਮਾਨ ਨੇ ਕਿਹਾ ਹੈ ਕਿ 1 ਨਵੰਬਰ ਨੂੰ ਦੁਪਹਿਰ 12 ਵਜੇ ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਆਪਣਾ ਪੱਖ ਰੱਖਣਗੀਆਂ। ਹਰੇਕ ਪਾਰਟੀ ਨੂੰ 30 ਮਿੰਟ ਦਾ ਸਮਾਂ ਮਿਲੇਗਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਲੁਧਿਆਣਾ ਵਿਖੇ 1 ਨਵੰਬਰ ਨੂੰ ਹੋਣ ਵਾਲੀ ਡਿਬੇਟ ਦਾ ਨਾਮ ਹੋਵੇਗਾ “ਮੈਂ ਪੰਜਾਬ ਬੋਲਦਾ ਹਾਂ“ ਦੁਪਹਿਰ 12 ਵਜੇ ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਜੋ ਹੁਣ ਤੱਕ ਸੱਤਾ ਚ ਰਹੀਆਂ ਆਪਣਾ ਪੱਖ ਰੱਖਣਗੀਆਂ.ਹਰੇਕ ਪਾਰਟੀ ਨੂੰ 30 ਮਿੰਟ ਦਾ ਸਮਾਂ ਮਿਲੇਗਾ.ਪ੍ਰੋ ਨਿਰਮਲ ਜੌੜਾ ਜੀ ਮੰਚ ਸੰਚਾਲਨ ਕਰਨਗੇ..ਪੰਜਾਬੀਆਂ ਨੂੰ ਖੁੱਲ੍ਹਾ ਸੱਦਾ। “ਪੰਜਾਬ ਮੰਗਦਾ ਜਵਾਬ”