Punjab

‘ਪਰਾਲੀ ਨਾਲ ਕੀਤਾ ਇਹ ਕੰਮ ਤਾਂ ਵਿਦੇਸ਼ ਜਾਣ ਦਾ ਸੁਪਣਾ ਭੁੱਲ ਜਾਣਾ !

ਬਿਉਰੋ ਰਿਪੋਰਟ : ਜੇਕਰ ਤੁਹਾਡੇ ਖੇਤ ਵਿੱਚ ਪਰਾਲੀ ਸੜੀ ਤਾਂ ਸਮਝ ਲੈਣਾ ਕਿ ਤੁਹਾਡਾ ਵਿਦੇਸ਼ ਜਾਣ ਦਾ ਸੁਪਣਾ ਵੀ ਨਾਲ ਹੀ ਸੜ ਗਿਆ । ਇਹ ਚਿਤਾਵਨੀ ਨਹੀਂ ਹੈ ਬਲਕਿ ਹਕੀਕਤ ਹੈ । ਖੇਤ ਵਿੱਚ ਪਰਾਲੀ ਸਾੜਨ ਵਾਲੇ ਮਾਲਕ ਨੂੰ ਵਿਦੇਸ਼ ਜਾਣ ਲਈ ਵੀਜ਼ਾ ਨਹੀਂ ਮਿਲੇਗਾ । ਸੂਬੇ ਵਿੱਚ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਹੁਣ ਜ਼ਿਲ੍ਹਾਂ ਪ੍ਰਸ਼ਾਸਨ ਨੇ ਸਖਤ ਫਰਮਾਨ ਜਾਰੀ ਕੀਤਾ ਹੈ ।

ਪਟਿਆਲਾ ਦੀ ਡੀਸੀ ਸਾਕਸ਼ੀ ਸਾਹਨੀ ਨੇ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਕਿ ਸਾਰੇ ਇਮੀਗਰੇਸ਼ਨ ਸੈਂਟਰ ਅਤੇ ਪਾਸਪੋਰਟ ਆਫਿਸ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਜੇਕਰ ਪਰਾਲੀ ਸਾੜਨ ਦੇ ਮਾਮਲੇ ਵਿੱਚ ਜੁਰਮਾਨਾ ਲੱਗਿਆ ਹੈ ਤਾਂ ਜੁਰਮਾਨੇ ਦੀ ਰਕਮ ਨਹੀਂ ਭਰੀ ਹੈ ਤਾਂ ਉਸ ਸ਼ਖਸ ਨੂੰ ਵੀਜ਼ਾ ਨਹੀਂ ਮਿਲੇਗਾ । ਇਸ ਬਾਰੇ ਇਮੀਗਰੇਸ਼ਨ ਸੈਂਟਰ ਵਾਲੇ ਆਪਣੇ ਦਫਤਰਾਂ ਦੇ ਬਾਹਰ ਫਲੈਕਸ ਵੀ ਲਗਾਉਣ ।

ਵੀਜ਼ਾ ਵੈਰੀਫਿਕੇਸ਼ਨ ਦੇ ਦੌਰਾਨ ਹੋਵੇਗੀ ਚੈਕਿੰਗ

ਡੀਸੀ ਨੇ ਦੱਸਿਆ ਕਿ ਪਾਸਪੋਰਟ ਧਾਰਕ ਵੀਜ਼ਾ ਅਰਜ਼ੀ ਦੇਣ ਦੇ ਬਾਅਦ ਜਦੋਂ ਵੀਜ਼ਾ ਵੈਰੀਫਿਕੇਸ਼ਨ ਦੇ ਲਈ ਆਉਣਗੇ ਤਾਂ ਉਨ੍ਹਾਂ ਦੇ ਨਾਂ ‘ਤੇ ਦਰਜ ਜ਼ਮੀਨ ‘ਤੇ ਪਰਾਲੀ ਸਾੜਨ ਦੀ ਰੈਡ ਐਂਟਰੀ ਮਿਲੀ ਤਾਂ ਵੀਜ਼ਾ ਜਾਰੀ ਹੋਣ ਵਿੱਚ ਪਰੇਸ਼ਾਨੀ ਆਵੇਗੀ । ਇਹ ਹੀ ਨਹੀਂ ਜ਼ਮੀਨ ਦੀ ਕੀਮਤ ਕਰਵਾਉਣ ਦੇ ਲਈ ਪ੍ਰਸ਼ਾਸਨ ਵੱਲੋਂ ਸਖਤੀ ਵਰਤੀ ਜਾਵੇਗੀ ।

ਇਸ ਬਾਰੇ ਹੋਰ ਜਾਣਕਾਰੀ ਹਾਸਿਲ ਕਰਨ ਦੇ ਲਈ ਫਸਲ ਨੂੰ ਨਸ਼ਟ ਕਰਨ ਸਬੰਧੀ ਪ੍ਰਸ਼ਾਸਨ ਨੇ ਚੈੱਟ ਬੋਰਡ ਨੰਬਰ 73800 16070 ‘ਤੇ ਸੰਪਰਕ ਕੀਤਾ ਜਾ ਸਕਦਾ ਹੈ । ਇਮੀਗ੍ਰੇਸ਼ਨ ਸੈਂਟਰ ਵੱਲੋਂ 28 ਅਕਤੂਬਰ ਤੱਕ ਦੀ ਤਸਵੀਰ ਦੇ ਨਾਲ ਡੀਸੀ ਦੇ ਪੀਐੱਲਏ ਸ਼ਾਖਾ ਦੇ ਨਿਯਮਾਂ ਦੇ ਪਾਲਨ ਸਬੰਧੀ ਰਿਪੋਰਟ ਜਮਾ ਵੀ ਕਰਵਾਉਣੀ ਹੋਵੇਗੀ ।