ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਮਹਾਨ ਸਪਿਨਰ ਬਿਸ਼ਨ ਸਿੰਘ ਬੇਦੀ ਦਾ ਦਿਹਾਂਤ ਹੋ ਗਿਆ। ਉਹ 77 ਸਾਲ ਦੇ ਸਨ। ਇਸ ਮਹਾਨ ਸਪਿਨਰ ਨੇ 1967 ਤੋਂ 1979 ਦਰਮਿਆਨ ਭਾਰਤ ਲਈ 67 ਟੈਸਟ ਖੇਡੇ ਅਤੇ 266 ਵਿਕਟਾਂ ਲਈਆਂ ਸਨ। ਉਨ੍ਹਾਂ ਨੇ 10 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਵਿੱਚ ਸੱਤ ਵਿਕਟਾਂ ਵੀ ਲਈਆਂ। ਬੇਦੀ ਭਾਰਤ ਦੇ ਮਸ਼ਹੂਰ ਸਪਿਨ ਕੁਆਟਰ ਦਾ ਹਿੱਸਾ ਸੀ ਜਿਸ ਵਿੱਚ ਇਰਾਪੱਲੀ ਪ੍ਰਸੰਨਾ, ਬੀਐਸ ਚੰਦਰਸ਼ੇਖਰ ਅਤੇ ਐਸ ਵੈਂਕਟਰਾਘਵਨ ਵੀ ਸ਼ਾਮਲ ਸਨ। ਉਨ੍ਹਾਂ ਨੇ ਭਾਰਤ ਦੀ ਪਹਿਲੀ ਵਨਡੇ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਬਿਸ਼ਨ ਸਿੰਘ ਬੇਦੀ ਦਾ ਜਨਮ 1946 ਵਿੱਚ ਅੰਮ੍ਰਿਤਸਰ ਵਿੱਚ ਹੋਇਆ ਸੀ। ਉਨ੍ਹਾਂ ਨੇ ਘਰੇਲੂ ਸਰਕਟ ਵਿੱਚ ਦਿੱਲੀ ਲਈ ਖੇਡਦੇ ਹੋਏ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ। 370 ਮੈਚਾਂ ਵਿੱਚ 1,560 ਵਿਕਟਾਂ ਦੇ ਨਾਲ, ਉਹ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਸੀ।
Union Home Minister Amit Shah tweets, "Deeply saddened by the demise of the legendary spinner and former captain of the Indian cricket team Bishan Singh Bedi Ji…My heartfelt condolences to his family members and his fans in this hour of grief." pic.twitter.com/ys7cofnZku
— ANI (@ANI) October 23, 2023
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਬਿਸ਼ਨ ਸਿੰਘ ਬੇਦੀ ਦੀ ਮੌਤ ਨੂੰ ਕ੍ਰਿਕਟ ਲਈ ਵੱਡਾ ਘਾਟਾ ਦੱਸਿਆ ਹੈ। ਉਨ੍ਹਾਂ ਕਿਹਾ, “ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਇੱਕ ਅਜਿਹੇ ਗੇਂਦਬਾਜ਼ ਸਨ ਜਿਸ ਨੂੰ ਦੇਸ਼ ਯਾਦ ਕਰਦਾ ਹੈ। ਬਿਸ਼ਨ ਸਿੰਘ ਬੇਦੀ ਜੀ ਸਾਡੇ ਵਿੱਚ ਨਹੀਂ ਰਹੇ। ਇਹ ਬਹੁਤ ਹੀ ਦੁਖਦਾਈ ਖ਼ਬਰ ਹੈ। ਇਹ ਕ੍ਰਿਕਟ ਜਗਤ ਲਈ ਬਹੁਤ ਵੱਡਾ ਘਾਟਾ ਹੈ।
#WATCH | Union Sports Minister Anurag Thakur says "Former captain of Indian Cricket team, Bishan Singh Bedi is no more. This is a huge loss for cricket…" pic.twitter.com/saBGd878G0
— ANI (@ANI) October 23, 2023
ਗੇਂਦਬਾਜ਼ੀ ਤੋਂ ਇਲਾਵਾ ਬਿਸ਼ਨ ਸਿੰਘ ਬੇਦੀ ਕੋਲ ਲੀਡਰਸ਼ਿਪ ਦੀ ਕਾਬਲੀਅਤ ਵੀ ਸੀ। ਬਿਸ਼ਨ ਸਿੰਘ ਬੇਦੀ ਨੂੰ 1976 ਵਿੱਚ ਟੀਮ ਇੰਡੀਆ ਦਾ ਕਪਤਾਨ ਨਿਯੁਕਤ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ 1978 ਤੱਕ ਟੀਮ ਇੰਡੀਆ ਦੀ ਕਮਾਨ ਸੰਭਾਲੀ ਸੀ। ਬਿਸ਼ਨ ਸਿੰਘ ਬੇਦੀ ਨੂੰ ਇੱਕ ਅਜਿਹੇ ਕਪਤਾਨ ਵਜੋਂ ਜਾਣਿਆ ਜਾਂਦਾ ਹੈ ਜਿਸ ਨੇ ਟੀਮ ਵਿੱਚ ਲੜਨ ਦੀ ਯੋਗਤਾ ਪੈਦਾ ਕੀਤੀ ਅਤੇ ਅਨੁਸ਼ਾਸਨ ਦੇ ਸਬੰਧ ਵਿੱਚ ਨਵੇਂ ਮਾਪਦੰਡ ਸਥਾਪਤ ਕੀਤੇ। ਬਤੌਰ ਕਪਤਾਨ ਬੇਦੀ ਨੇ ਇੱਕ ਨਵੀਂ ਕਹਾਣੀ ਵੀ ਲਿਖੀ। ਕਪਤਾਨ ਦੇ ਤੌਰ ‘ਤੇ ਬਿਸ਼ਨ ਸਿੰਘ ਬੇਦੀ ਨੇ 1976 ‘ਚ ਉਸ ਸਮੇਂ ਦੀ ਸਭ ਤੋਂ ਮਜ਼ਬੂਤ ਟੀਮ ਵੈਸਟਇੰਡੀਜ਼ ਨੂੰ ਆਪਣੀ ਹੀ ਧਰਤੀ ‘ਤੇ ਟੈਸਟ ਸੀਰੀਜ਼ ‘ਚ ਹਰਾਇਆ ਸੀ।
ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਬਾਅਦ ਵੀ ਬਿਸ਼ਨ ਸਿੰਘ ਬੇਦੀ ਦੀ ਖੇਡ ਨਾਲ ਸਾਂਝ ਖਤਮ ਨਹੀਂ ਹੋਈ। ਬਿਸ਼ਨ ਸਿੰਘ ਬੇਦੀ ਨੇ ਆਪਣੇ ਆਪ ਨੂੰ ਲੰਮਾ ਸਮਾਂ ਇਸ ਖੇਡ ਨਾਲ ਜੋੜੀ ਰੱਖਿਆ। ਬੇਦੀ ਨੇ ਕੁਮੈਂਟੇਟਰ ਵਜੋਂ ਵੀ ਕ੍ਰਿਕਟ ਜਗਤ ਵਿੱਚ ਆਪਣੀ ਪਛਾਣ ਬਣਾਈ। ਕੋਚ ਵਜੋਂ ਵੀ ਬਿਸ਼ਨ ਸਿੰਘ ਬੇਦੀ ਲੰਬੇ ਸਮੇਂ ਤੱਕ ਕ੍ਰਿਕਟ ਨਾਲ ਜੁੜੇ ਰਹੇ। ਇੰਨਾ ਹੀ ਨਹੀਂ ਭਾਰਤ ਨੂੰ ਸਪਿਨ ਵਿਭਾਗ ਵਿੱਚ ਮਜ਼ਬੂਤ ਰੱਖਣ ਲਈ ਬਿਸ਼ਨ ਸਿੰਘ ਬੇਦੀ ਨੇ ਨਵੇਂ ਖਿਡਾਰੀਆਂ ਨੂੰ ਸਿਖਲਾਈ ਦਿੱਤੀ ਅਤੇ ਆਖਰੀ ਦਮ ਤੱਕ ਭਾਰਤੀ ਕ੍ਰਿਕਟ ਵਿੱਚ ਅਹਿਮ ਯੋਗਦਾਨ ਪਾਉਂਦੇ ਰਹੇ।