Punjab

OLX ‘ਤੇ ਚੀਜ਼ਾਂ ਵੇਚਣ ਵਾਲੇ ਇਹ ਗਲਤੀ ਭੁੱਲ ਕੇ ਵੀ ਨਾ ਕਰਨ !

ਬਿਉਰੋ ਰਿਪੋਰਟ : ਆਨਲਾਈਨ (Online) ਕਿਸੇ ਚੀਜ਼ ਨੂੰ ਖ਼ਰੀਦਣ ਅਤੇ ਵੇਚਣ ਨੇ ਸਾਡੀ ਜ਼ਿੰਦਗੀ ਅਸਾਨ ਜ਼ਰੂਰ ਬਣਾ ਦਿੱਤੀ ਪਰ ਤੁਹਾਡੀ ਥੋੜ੍ਹੀ ਜਿਹੀ ਲਾਪਰਵਾਹੀ ਤੁਹਾਨੂੰ ਧੋਖੇ ਦਾ ਸ਼ਿਕਾਰ ਬਣਾ ਸਕਦੀ ਹੈ । ਲੁਧਿਆਣਾ ਦੀ ਇੱਕ ਔਰਤ ਨਾਲ ਵੀ ਅਜਿਹਾ ਹੀ ਹੋਇਆ ਹੈ। ਇੱਕ ਔਰਤ ਨੇ OLX ‘ਤੇ ਵਿਆਹ ਦਾ ਲਹਿੰਗਾ ਵੇਚਣਾ ਮਹਿੰਗਾ ਪੈ ਗਿਆ । ਔਰਤ ਨੇ OLX ਨੇ ਲਹਿੰਗਾ ਵੇਚਣ ਦੇ ਲਈ ਪੋਸਟ ਪਾਈ ਸੀ ਤਾਂ 5 ਮਿੰਟ ਬਾਅਦ ਇੱਕ ਸ਼ਖ਼ਸ ਦੀ ਕਾਲ ਆਈ । ਉਸ ਨੇ ਲਹਿੰਗੇ ਦੀ ਕੀਮਤ ਪੁੱਛੀ ਅਤੇ ਉਸ ਨੂੰ ਖ਼ਰੀਦਣ ਵਿੱਚ ਦਿਲਚਸਪੀ ਵਿਖਾਈ। ਔਰਤ ਮੁਤਾਬਕ ਉਸ ਨੇ ਲਹਿੰਗੇ ਦੀ ਕੀਮਤ 5 ਹਜ਼ਾਰ ਦੱਸੀ ਵਿਅਕਤੀ ਨੇ ਕਿਹਾ ਕਿ ਉਹ ਆਨਲਾਈਨ ਪੇਮੈਂਟ ਕਰੇਗਾ । ਪਰ ਉਲਟਾ ਉਸ ਨੇ ਔਰਤ ਦਾ ਖਾਤਾ ਹੀ ਸਾਫ਼ ਕਰ ਦਿੱਤਾ ।

QR CODE ਦੇ ਜ਼ਰੀਏ ਕੱਢੇ ਪੈਸੇ

ਪੀੜਤ ਔਰਤ ਨੇ ਦੱਸਿਆ ਕਿ ਠੱਗ ਨੇ ਉਸ ਨੂੰ QR CODE ਭੇਜਿਆ । ਪਹਿਲੀ ਟਰਾਂਸਜੈਕਸ਼ਨ ਠੱਗ ਨੇ 10 ਰੁਪਏ ਗੂਗਲ ਪੇਅ ‘ਤੇ ਕੀਤੀ । ਫਿਰ ਉਸ ਨੂੰ ਭਰੋਸੇ ਵਿੱਚ ਲਿਆ ਅਤੇ ਫਿਰ QR CODE ਭੇਜ ਸਕੈਨ ਕਰਨ ਨੂੰ ਕਿਹਾ । ਕੋਰਡ ਸਕੈਨ ਕਰਦੇ ਹੀ ਖਾਤੇ ਤੋਂ 2 ਟਰਾਂਸਜੈਕਸ਼ਨ ਹੋਇਆ ਅਤੇ 48 ਹਜ਼ਾਰ ਨਿਕਲ ਗਏ । ਔਰਤ ਨੇ ਥਾਣਾ ਸਾਈਬਰ ਸੈੱਲ ਸਰਾਭਾ ਨਗਰ ਵਿੱਚ ਮੁਲਜ਼ਮ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ

ਫ਼ੋਨ ਨਾ ਕੱਟਣ ਦੀ ਧਮਕੀ ਦਿੱਤੀ

ਪੀੜਤ ਔਰਤ ਖੁਸ਼ਵਿੰਦਰ ਕੌਰ ਨੇ ਦੱਸਿਆ ਕਿ ਉਹ ਇਸ਼ਵਰ ਨਗਰ ਬਲਾਕ C ਵਿੱਚ ਰਹਿੰਦੀ ਹਾਂ । OLX ‘ਤੇ ਲਹਿੰਗਾ ਪਸੰਦ ਕਰਨ ਤੋਂ ਬਾਅਦ ਸ਼ਖਸ ਨੇ ਕਿਹਾ ਕਿ ਉਹ ਘਰ ਲਹਿੰਗਾ ਲੈਣ ਦੇ ਲਈ ਇੱਕ ਸ਼ਖ਼ਸ ਨੂੰ ਭੇਜ ਰਿਹਾ ਹਾਂ । ਪੇਮੈਂਟ ਆਲ ਲਾਈਨ ਕਰਾਂਗਾ । QR CODE ਭੇਜ ਫ਼ੋਨ ‘ਤੇ ਗੱਲ ਕਰਦੇ-ਕਰਦੇ ਠੱਗ ਨੇ ਪੈਸੇ ਕਢਵਾ ਲਏ । ਖੁਸ਼ਵਿੰਦਰ ਨੇ ਕਿਹਾ ਜਦੋਂ ਉਸ ਨੇ ਫ਼ੋਨ ‘ਤੇ ਸ਼ਖ਼ਸ ਨੂੰ ਪੈਸੇ ਕੱਟਣ ਬਾਰੇ ਦੱਸਿਆ ਤਾਂ ਉਸ ਨੇ ਧਮਕੀ ਦਿੱਤੀ ਕਿ ਜੇਕਰ ਤੁਸੀਂ ਫ਼ੋਨ ਕੱਟਿਆ ਤਾਂ ਪੈਸੇ ਵਾਪਸ ਨਹੀਂ ਆਉਣਗੇ । ਇਸੇ ਦੌਰਾਨ ਮੇਰੇ ਖਾਤੇ ਤੋਂ ਕੁੱਲ 48 ਹਜ਼ਾਰ ਕੱਟ ਗਏ ।

ਰਾਤ ਨੂੰ ਆਨਲਾਈਨ ਸ਼ਿਕਾਇਤ ਦਰਜ ਕਰਵਾਈ

ਖੁਸ਼ਵਿੰਦਰ ਨੇ ਕਿਹਾ ਕਿ ਉਸ ਨੇ ਰਾਤ ਨੂੰ ਆਨਲਾਈਨ ਸਾਈਬਰ ਕ੍ਰਾਈਮ ਵਿੱਚ ਮੁਲਜ਼ਮ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ । ਉੱਧਰ ਪੁਲਿਸ ਕਮਿਸ਼ਨਰ ਨੂੰ ਬੇਨਤੀ ਕੀਤੀ ਹੈ ਕਿ ਉਹ ਠੱਗ ਨੂੰ ਫੜਨ ਅਤੇ ਪੈਸੇ ਵਾਪਸ ਦਿਵਾਉਣ।

ਆਨਲਾਈਨ ਠੱਗੀ ਦੇ ਹੁਣ ਤੱਕ ਕਈ ਲੋਕ ਸ਼ਿਕਾਰ ਹੋ ਚੁੱਕੇ ਹਨ । ਕੁਝ ਦਿਨ ਪਹਿਲਾਂ ਅਦਾਕਾਰ ਆਫ਼ਤਾਬ ਸ਼ਿਵਦਿਸਾਨੀ ਨੂੰ ਇੱਕ ਫੋਨ ਆਇਆ ਕਿ ਅਸੀਂ ਤੁਹਾਡੇ ਬੈਂਕ ਤੋਂ ਬੋਲ ਰਹੇ ਹਾਂ ਤੁਸੀਂ ਆਪਣਾ KYC ਅੱਪਡੇਟ ਕਰੋ ਨਹੀਂ ਤਾਂ ਖਾਤਾ ਹੁਣੇ ਬੰਦ ਹੋ ਜਾਵੇਗਾ। ਅਦਾਕਾਰ ਨੇ ਲਿੰਕ ‘ਤੇ ਕਲਿੱਕ ਕੀਤਾ ਤਾਂ ਉਸ ਦੇ ਖਾਤੇ ਤੋਂ ਡੇਢ ਲੱਖ ਕੱਟ ਗਏ । ਇਸੇ ਤਰ੍ਹਾਂ ਜੈਕੀ ਸ਼ਰਾਫ ਦੀ ਪਤਨੀ ਦੇ ਖਾਤੇ ਤੋਂ 50 ਲੱਖ ਦੀ ਧੋਖਾਧੜੀ ਹੋਈ ।