International

ਇਨਸਾਨ ਦਾ ਹੈਰਾਨ ਅਤੇ ਪਰੇਸ਼ਾਨ ਕਰਨ ਵਾਲਾ ਰੂਪ !

ਬਿਉਰੋ ਰਿਪੋਟਰ : ਇਜ਼ਰਾਇਲ ਅਤੇ ਫਲਸਤੀਨ ਦੇ ਵਿਚਾਲੇ ਚੱਲ ਰਹੀ ਜੰਗ ਦੌਰਾਨ 2 ਜਿਹੜੀਆਂ ਵਾਰਦਾਤਾਂ ਸਾਹਮਣੇ ਆਇਆ ਹਨ । ਉਹ ਦੋ ਮੁਲਕਾਂ ਦੀ ਜੰਗ ਤੋਂ ਕਈ ਗੁਣਾ ਜ਼ਿਆਦਾ ਖੌਫਨਾਕ ਹੈ । ਇਨ੍ਹਾਂ ਦੋਵੇ ਘਟਨਾਵਾਂ ਦੇ ਪਿੱਛੇ ਦੀ ਜਿਹੜੀ ਸੋਚ ਹੈ ਉਸ ਨੇ ਹੈਵਾਨੀਅਤ ਦਾ ਉਹ ਰੂਪ ਵਿਖਾਇਆ ਹੈ ਜਿਸ ਨੂੰ ਤੁਸੀਂ ਸਿਰਫ਼ ਕਿਸੇ ਡਰਾਉਣ ਵਾਲੀਆਂ ਕਹਾਣੀਆਂ ਵਿੱਚ ਸੁਣਿਆ ਹੋਵੇਗਾ । ਸਭ ਤੋਂ ਪਹਿਲੀ ਘਟਨਾ ਅਮਰੀਕਾ ਤੋਂ ਸਾਹਮਣੇ ਆਈ ਹੈ ਜੋ ਇਜ਼ਰਾਇਲ ਅਤੇ ਫਲਸਤੀਨ ਦੀ ਵਾਰਦਾਤ ਨਾਲ ਸਿੱਧੀ ਜੁੜੀ ਹੋਈ ਹੈ।

71 ਸਾਲ ਦੇ ਇੱਕ ਬਜ਼ੁਰਗ ਨੇ 6 ਸਾਲ ਦੇ ਫਲਸਤੀਨੀ ਬੱਚੇ ਦਾ ਕਤ ਲ ਕਰ ਦਿੱਤਾ ਹੈ। ਮੁਲਜ਼ਮ ਇਲਿਨੋਇਸ ਨੇ ਹਮਲੇ ਤੋਂ ਪਹਿਲਾਂ ਕਿਹਾ ‘ਤੈਨੂੰ ਮਰ ਜਾਣਾ ਚਾਹੀਦਾ ਹੈ’ ਅਤੇ ਫਿਰ ਬੱਚੇ ਦੇ 26 ਵਾਰ ਚਾਕੂ ਮਾਰੇ । ਉਸ ਦੀ ਮਾਂ ‘ਤੇ ਵੀ ਹਮਲਾ ਕੀਤਾ । ਹਸਪਤਾਲ ਵਿੱਚ ਭਰਤੀ ਬੱਚੇ ਦੀ ਮਾਂ ਨੇ ਦੱਸਿਆ ਕਿ 71 ਸਾਲ ਦੇ ਇਲਿਨੋਇਸ ਨੇ ਦਰਵਾਜ਼ਾ ਖੜਕਾਇਆ ਜਿਵੇਂ ਹੀ ਮੈਂ ਦਰਵਾਜ਼ਾ ਖੋਲਿਆ ਉਸ ਨੇ ਬਹੁਤ ਹੀ ਜ਼ੋਰ ਨਾਲ ਗਲਾ ਦਬਾਇਆ,ਬੋਲਿਆ ‘ਤੁਹਾਨੂੰ ਮੁਸਲਮਾਨਾਂ ਨੂੰ ਮਰ ਜਾਣਾ ਚਾਹੀਦਾ ਹੈ’ । ਮਾਂ ਅਤੇ ਪੁੱਤਰ ਮੁਲਜ਼ਮ ਜੋਸੇਫ ਕਜੁਬਾ ਦੇ ਘਰ ਕਿਰਾਏ ‘ਤੇ ਰਹਿੰਦੇ ਸਨ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਤੋਂ ਬੱਚੇ ਨੂੰ ਬਚਾਉਣ ਦੇ ਲਈ ਮਾਂ ਨੇ ਹੱਥੋਪਾਈ ਕੀਤੀ। ਇਸ ਵਿਚਾਲੇ ਮਾਂ ਨੇ ਪੁਲਿਸ ਨੂੰ ਫੋਨ ਕੀਤਾ । ਇੱਕ ਅਫਸਰ ਨੇ ਕਿਹਾ ਜਾਣਕਾਰੀ ਮਿਲ ਦੇ ਹੀ ਅਸੀਂ ਫੋਰਨ ਪਹੁੰਚ ਗਏ । ਸਾਨੂੰ ਮਾਂ ਅਤੇ ਪੁੱਤਰ ਬੈਡਰੂਮ ਵਿੱਚ ਮਿਲੇ। ਦੋਵਾਂ ਦੀ ਛਾਤੀ ਜਖ਼ਮੀ ਸੀ । ਮਾਂ ਗੰਭੀਰ ਰੂਪ ਵਿੱਚ ਜਖਮੀ ਸੀ,ਬੱਚੇ ਦੇ ਸਰੀਰ ਵਿੱਚ ਕੋਈ ਹਰਕਤ ਨਹੀਂ ਸੀ। ਅਸੀਂ ਦੋਵਾਂ ਨੂੰ ਹਸਪਤਾਲ ਵਿੱਚ ਪਹੁੰਚਾਇਆ। ਡਾਕਟਰ ਨੇ ਬੱਚੇ ਨੂੰ ਮ੍ਰਿਤਕ ਐਲਾਨਿਆ ਮਾਂ ਦਾ ਇਲਾਜ ਜਾਰੀ । ਪੋਸਟਮਾਰਟਮ ਦੇ ਬਾਅਦ ਬੱਚੇ ਦੇ ਢਿੱਡ ਵਿੱਚੋਂ ਮਿਲਟ੍ਰੀ ਸਟਾਇਲ ਚਾਕੂ ਨਿਕਾਲਿਆ ਗਿਆ । ਇਸ ਦੀ ਬਲੇਡ 7 ਇੰਚ ਦੀ ਸੀ । ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਹੀ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ । ਪੁਲਿਸ ਨੇ ਕਿਹਾ ਮੁਲਜ਼ਮ ਮਾਂ ਅਤੇ ਪੁੱਤਰ ‘ਤੇ ਹਮਲਾ ਕਰਨ ਦੇ ਬਾਅਦ ਘਰ ਦੇ ਦਰਵਾਜ਼ੇ ‘ਤੇ ਬੈਠ ਗਿਆ ਸੀ । ਉਸ ਦੇ ਮੱਥੇ ‘ਤੇ ਸੱਟ ਦੇ ਗਹਿਰੇ ਨਿਸ਼ਾਨ ਸਨ। ਉਸ ਨੂੰ ਹਸਪਤਾਲ ਲਿਜਾਇਆ ਗਿਆ।

ਪੁਲਿਸ ਮੁਤਾਬਿਕ ਇਹ ਨਫਰਤੀ ਅਪਰਾਧ ਹੈ । ਹਮਲਾ ਇਜ਼ਰਾਇਲ ਅਤੇ ਹਮਾਸ ਦੀ ਜੰਗ ਦੀ ਵਜ੍ਹਾ ਕਰਕੇ ਹੋਇਆ। ਦੋਵੇ ਪੀੜ੍ਹਤ ਮੁਸਲਮਾਨ ਸਨ । ਉਨ੍ਹਾਂ ਨੂੰ ਮਿਡਲ ਈਸਟ ਵਿੱਚ ਹੋ ਰਹੀ ਇਜ਼ਰਾਇਲ ਹਮਾਸ ਦੇ ਵਿਚਾਲੇ ਜੰਗ ਦੀ ਵਜ੍ਹਾ ਕਰਕੇ ਟਾਰਗੇਟ ਕੀਤਾ ਗਿਆ। ਮਾਂ ਅਤੇ ਪੁੱਤਰ ਮੁਲਜ਼ਮ ਜੋਸੇਫ ਕਜੁਬਾ ਦੇ ਘਰ ਕਿਰਾਏ ‘ਤੇ ਰਹਿੰਦੇ ਸਨ। ਸ਼ਿਕਾਗੋ ਦੇ ਕਾਉਂਸਿਲ ਆਨ ਅਮਰੀਕਨ ਇਸਲਾਮਿਕ ਰਿਲੇਸ਼ਨਸ ਨੇ ਕਿਹਾ ਬੱਚਾ ਫਲਸਤੀਨੀ ਅਮਰੀਕਨ ਸੀ । ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਇਸ ਨਫਰਤੀ ਹਿੰਸਾ ਦੀ ਨਿਖੇਦੀ ਕੀਤੀ ਹੈ । ਕਿਹਾ ਅਮਰੀਕਾ ਵਿੱਚ ਇਸ ਦੀ ਕੋਈ ਥਾਂ ਨਹੀਂ ਹੈ ।

ਨਫਰਤ ਦੀ ਅੱਗ ਇਜ਼ਰਾਇਲ ਅਤੇ ਫਲਸਤੀਨ ਤੋਂ ਹਜ਼ਾਰਾ ਕਿਲੋਮੀਟਰ ਦੂਰ ਕਿੰਨੀ ਭਿਆਨਕ ਰੂਪ ਵਿੱਚ ਸਾਹਮਣੇ ਆਈ ਤੁਸੀਂ ਵੇਖਿਆ। ਇਸ ਤੋਂ ਤੁਸੀਂ ਅੰਦਾਜ਼ਾ ਲੱਗਾ ਸਕਦੇ ਹੋਏ ਕਿ ਗਰਾਉਂਡ ਜ਼ੀਰੋ ‘ਤੇ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ । ਹਮਾਸ ਦੇ ਹਮਲੇ ਦੀ ਗਵਾਹ ਇੱਕ ਔਰਤ ਨੇ ਹਮਾਸ ਦੀ ਹੈਵਾਨੀਅਤ ਦੀ ਜਿਹੜੀ ਤਸਵੀਰ ਬਿਆਨ ਕੀਤੀ ਹੈ । ਉਸ ਨੂੰ ਸੁਣਕੇ ਤੁਸੀਂ ਹਿੱਲ ਜਾਉਗੇ। ਹਾਨ ਪੈਰੇਟ ਨੇ ਦੱਸਿਆ ਕਿ ਉਹ ਸਾਊਥ ਇਜ਼ਰਾਈਲ ਦੇ ਜੇਰੋਥ ਸ਼ਹਿਰ ਤੋਂ ਜਾਨ ਬਚਾ ਕੇ ਤੇਲ ਅਵੀਵਾ ਆ ਗਈ ਹੈ ਪਰ 7 ਅਕਤੂਬਰ ਨੂੰ ਸਭ ਕੁਝ ਡਰਾਉਣ ਵਾਲਾ ਸੀ । ਹਮਾਸ ਦੇ ਦਹਿਸ਼ਤਗਰਦ ਜਾਨਵਰ ਵਾਂਗ ਸਨ । ਪੂਰੇ ਸ਼ੈਤਾਨ ਬਣੇ ਹੋਏ ਸਨ । ਉਨ੍ਹਾਂ ਨੇ ਛੋਟੇ-ਛੋਟੇ ਬੱਚਿਆਂ ਦੇ ਗਲੇ ਵੱਢ ਦਿੱਤੇ । ਜੋ ਤੁਸੀਂ ਅਖ਼ਬਾਰਾਂ ਵਿੱਚ ਪੜ੍ਹਿਆ ਹੈ ਉਹ ਮੈਂ ਆਪਣੀ ਅੱਖਾਂ ਨਾਲ ਵੇਖਿਆ ਹੈ । ਉਨ੍ਹਾਂ ਨੇ ਇੱਕ ਗਰਭਵਤੀ ਔਰਤ ਦਾ ਪੇਟ ਚੀਰ ਕੇ ਬੱਚਾ ਕੱਢਿਆ । ਇਹ ਕਹਿਕੇ ਹਾਨ ਪੈਰੇਟ ਬੋਲਦੀ-ਬੋਲਦੀ ਚੁੱਪ ਹੋ ਗਈ । ਹਾਨ ਪੈਰੇਟ ਦੀ ਅੱਖਾਂ ਦੁੱਖ ਅਤੇ ਗ਼ੁੱਸੇ ਨਾਲ ਭਰੀਆਂ ਸਨ । ਇੱਕ ਮਿੰਟ ਰੁਕ ਫਿਰ ਉਹ ਕਹਿੰਦੀ ਹੈ ਮੈਂ ਅੱਗੇ ਨਹੀਂ ਦੱਸ ਸਕਦੀ ਹਾਂ । ਅਸੀਂ ਉੱਥੇ ਕੀ-ਕੀ ਵੇਖਿਆ ਹੈ,ਮੇਰਾ ਪਰਿਵਾਰ ਉਸੇ ਰਾਤ ਤੋਂ ਸੁੱਤਾ ਨਹੀਂ ਹੈ । ਹੁਣ ਵੀ ਜਿਹੜੇ ਇਜ਼ਰਾਈਲ ਤੋਂ ਵੀਡੀਓ ਸਾਹਮਣੇ ਆ ਰਹੇ ਹਨ ਉਸ ਵਿੱਚ ਵਿਖਾਈ ਦੇ ਰਿਹਾ ਹੈ ਕਿ ਕਿਵੇਂ ਹਮਾਸ ਦੇ ਲੜਾਕੇ ਬੱਚਿਆ ਨੂੰ ਚੁੱਕ ਕੇ ਲੈ ਕੇ ਜਾ ਰਹੇ ਹਨ।

ਇਜ਼ਰਾਇਲ ਹਮਾਸ ਜੰਗ ਵਿੱਚ 3800 ਲੋਕਾਂ ਦੀ ਮੌਤ

7 ਅਕਤੂਬਰ ਤੋਂ ਸ਼ੁਰੂ ਹੋਈ ਇਜ਼ਰਾਇਲ ਹਮਾਸ ਜੰਗ ਦੇ 10ਵੇਂ ਦਿਨ ਤੱਕ ਇਜ਼ਰਾਇਲ ਦੇ ਹਮਲਿਆਂ ਵਿੱਚ ਗਾਜ਼ਾ ਵਿੱਚ 2,450 ਫਲਸਤੀਨੀ ਮੌਤ ਦੀ ਨੀਂਦ ਸੌ ਚੁੱਕੇ ਹਨ । ਇਸ ਵਿੱਚ 724 ਤੋਂ ਜ਼ਿਆਦਾ ਬੱਚੇ 370 ਤੋਂ ਜ਼ਿਆਦਾ ਔਰਤਾਂ ਸ਼ਾਮਲ ਹਨ । ਹਮਾਸ ਦੇ ਹਮਲੇ ਵਿੱਚ 1,400 ਇਜ਼ਰਾਇਲੀ ਮਾਰੇ ਗਏ ਹਨ। ਮਿਡਲ ਈਸਟ ਦੇ ਇਸ ਇਲਾਕੇ ਵਿੱਚ ਲੜਾਈ ਤਕਰੀਬਨ 100 ਸਾਲ ਤੋਂ ਚੱਲ ਰਹੀ ਹੈ । ਇੱਥੇ ਵੈਸਟ ਬੈਂਕ,ਗਾਜ਼ਾ ਪੱਟ ਅਤੇ ਗੋਲਨ ਹਾਇਟਸ ਵਰਗੇ ਇਲਾਕਿਆਂ ਨੂੰ ਲੈਕੇ ਵਿਵਾਦ ਹੈ। ਫਲਸਤੀਨ ਇਨ੍ਹਾਂ ਇਲਾਕਿਆਂ ਸਮੇਤ ਪੂਰਵੀ ਯਰੂਸ਼ਲਮ ‘ਤੇ ਦਾਅਵਾ ਕਰਦਾ ਹੈ ਉਧਰ ਇਜ਼ਰਾਇਲ ਯਰੂਸ਼ਲਮ ਤੋਂ ਆਪਣਾ ਦਾਅਵਾ ਛੱਡਣ ਦੇ ਲਈ ਰਾਜ਼ੀ ਨਹੀਂ ਹੈ। ਗਾਜ਼ਾ ਪੱਟੀ ਇਜ਼ਰਾਇਲ ਅਤੇ ਮਿਸਰ ਦੇ ਵਿਚਾਲੇ ਹੈ । ਇਹ ਫਿਲਹਾਲ ਹਮਾਸ ਦੇ ਕਬਜ਼ੇ ਵਿੱਚ ਹੈ । ਇਹ ਇਜ਼ਰਾਇਲ ਵਿਰੋਧੀ ਜਥੇਬੰਦੀ ਹੈ । ਸਤੰਬਰ 2005 ਵਿੱਚ ਇਜ਼ਰਾਇਲ ਨੇ ਗਾਜ਼ਾ ਪੱਟੀ ਤੋਂ ਆਪਣੀ ਫੌਜ ਵਾਪਸ ਬੁਲਾ ਲਈ ਸੀ। 2007 ਵਿੱਚ ਇਜ਼ਰਾਇਲ ਨੇ ਇਸ ਇਲਾਕੇ ਵਿੱਚ ਪਾਬੰਦੀਆਂ ਲਗਾਇਆ ਸਨ । ਫਲਸਤੀਨ ਦਾ ਕਹਿਣਾ ਹੈ ਕਿ ਵੈਸਟ ਬੈਂਕ ਅਤੇ ਗਾਜ਼ਾ ਪੱਟੀ ਵਿੱਚ ਫਲਸਤੀਨ ਰਾਸ਼ਟਰ ਦੀ ਸਥਾਪਨਾ ਹੋਵੇ।