ਲੁਧਿਆਣਾ ਦੇ ਸਮਰਾਲਾ ਚੌਕ ਵਿੱਚ ਦੇਰ ਰਾਤ ਲੋਕਾਂ ਨੇ ਪੁਲਿਸ ਦੇ ਏਐੱਸਆਈ ਨੂੰ ਘੇਰ ਲਿਆ। ASI ‘ਤੇ ਗ਼ਲਤ ਇਰਾਦੇ ਨਾਲ ਔਰਤ ਨੂੰ ਘੂਰਨ ਦਾ ਦੋਸ਼ ਹੈ। ਔਰਤ ਨੇ ਇਸ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ। ਇਸ ਤੋਂ ਬਾਅਦ ਲੋਕਾਂ ਨੇ ਉੱਥੇ ਜਮ ਕੇ ਹੰਗਾਮਾ ਕੀਤੀ। ਲੋਕਾਂ ਨੇ ਔਰਤ ਨੂੰ ਭੈਣ ਕਹਾ ਕੇ ASI ਤੋਂ ਮੁਆਫ਼ੀ ਮੰਗਵਾਈ। ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ।
ਇਸ ਤੋਂ ਪਹਿਲਾਂ ਜਦੋਂ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਮਹਿਲਾ ਨੂੰ ਘੂਰਨ ਦਾ ਕਾਰਨ ਪੁੱਛਿਆ ਤਾਂ ਏ ਐੱਸ ਆਈ ਕੋਈ ਜਵਾਬ ਨਾ ਦੇ ਸਕਿਆ। ਜਿਸ ਤੋਂ ਬਾਅਦ ਔਰਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਏ.ਐੱਸ.ਆਈ ਨਾਲ ਕਾਫ਼ੀ ਬਹਿਸ ਹੋਈ। ਇਸ ਦੌਰਾਨ ਸੜਕ ’ਤੇ ਜਾਮ ਲੱਗ ਗਿਆ। ਕਰੀਬ 20 ਮਿੰਟ ਤੱਕ ਸੜਕ ‘ਤੇ ਹੰਗਾਮਾ ਹੋਇਆ।
ਏ.ਐੱਸ.ਆਈ ਨਾਲ ਬਹਿਸ ਹੁੰਦੀ ਦੇਖ ਸਮਰਾਲਾ ਚੌਂਕ ਬਲਾਕ ਵਿਖੇ ਖੜੇ ਮੁਲਾਜ਼ਮ ਵੀ ਮੌਕੇ ਤੇ ਆ ਗਏ। ਪੁਲਿਸ ਮੁਲਾਜ਼ਮਾਂ ਨੇ ਮਾਮਲਾ ਸ਼ਾਂਤ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ। ਏਐਸਆਈ ਨੂੰ ਔਰਤ ਨਾਲ ਬਹਿਸ ਕਰਦੇ ਦੇਖ ਰਾਹਗੀਰ ਵੀ ਇਕੱਠੇ ਹੋ ਗਏ।
ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਏਐਸਆਈ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕਰਵਾਉਣਾ ਚਾਹੁੰਦੇ ਹਨ ਅਤੇ ਉਸ ਦਾ ਡਾਕਟਰੀ ਮੁਆਇਨਾ ਕਰਵਾਉਣਾ ਚਾਹੁੰਦੇ ਹਨ ਤਾਂ ਜੋ ਪਤਾ ਲੱਗ ਸਕੇ ਕਿ ਉਹ ਨਸ਼ੇ ਦੀ ਹਾਲਤ ਵਿੱਚ ਡਿਊਟੀ ਕਰ ਰਿਹਾ ਹੈ। ਇਸ ਦੌਰਾਨ ਏਐਸਆਈ ਨੇ ਔਰਤ ਦੇ ਸਾਹਮਣੇ ਹੱਥ ਜੋੜ ਕੇ ਭੈਣ ਕਹਿ ਕੇ ਮੁਆਫ਼ੀ ਮੰਗੀ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਨੂੰ ਮਾਫ਼ ਕਰ ਦਿੱਤਾ। ਇਸ ਮਾਮਲੇ ਵਿੱਚ ਏਐਸਆਈ ਦੀ ਪਛਾਣ ਨਹੀਂ ਹੋ ਸਕੀ ਹੈ।