Punjab

ਮਾਨਸਾ ਦੀ ਧੀ ਨੇ ਚਮਕਾਇਆ ਆਪਣੇ ਮਾਪਿਆਂ ਦਾ ਨਾਂਅ, ਕੜੀ ਮਿਹਨਤ ਤੋਂ ਬਾਅਦ ਬਣੀ ਜੱਜ…

Mansa's daughter brightened the name of her parents, became a judge after hard work...

ਮਾਨਸਾ ਦੇ ਪਿੰਡ ਖੀਵਾ ਕਲਾਂ ਦੀ ਧੀ ਪ੍ਰਿੰਯਕਾ ਜੱਜ ਚੁਣੀ ਗਈ ਹੈ। ਪ੍ਰਿਯੰਕਾ ਨੇ ਪੀਸੀਐਸ ਜੁਡੀਸ਼ੀਅਲ ਪ੍ਰੀਖਿਆ ਪਾਸ ਕਰਕੇ ਮਾਨਸਾ ਹੀ ਨਹੀਂ, ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਉਹ ਤਿੰਨ ਭੈਣ ਤੇ ਇਕ ਭਰਾ ਹਨ, ਜਿਨ੍ਹਾਂ ‘ਚੋਂ ਉਹ ਸਭ ਤੋਂ ਵੱਡੀ ਹੈ। ਮਾਨਸਾ ਜ਼ਿਲ੍ਹੇ ‘ਚ ਇਸ ਦਾ ਪਤਾ ਲੱਗਣ ‘ਤੇ ਖ਼ੁਸ਼ੀ ਦੀ ਲਹਿਰ ਫੈਲ ਗਈ ਅਤੇ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।

ਐਡਵੋਕੇਟ ਮੰਗਤ ਰਾਮ ਨੇ ਦੱਸਿਆ ਕਿ ਉਸ ਦੀ ਭਤੀਜੀ ਪ੍ਰਿਯੰਕਾ ਪੁੱਤਰੀ ਤਰਸੇਮ ਚੰਦ ਵਾਸੀ ਖੀਵਾ ਕਲਾਂ ਦੇ ਜੱਜ ਚੁਣੇ ‘ਤੇ ਲਗਾਤਾਰ ਸ਼ੁਭ ਚਿੰਤਕਾਂ ਵੱਲੋਂ ਫ਼ੋਨ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਿਯੰਕਾ ਨੇ ਗ੍ਰੈਜੂਏਸ਼ਨ ਕੀਤੀ ਅਤੇ ਫਿਰ ਐਲਐਲਬੀ ਕਰ ਲਈ। ਇਸ ਬਾਅਦ ਐਫ਼ਸੀਆਈ ਦੀ ਪ੍ਰੀਖਿਆ ਦੇ ਕੇ ਟੈਕਨੀਕਲ ਅਸਿਸਟੈਂਟ ਦੇ ਤੌਰ ‘ਤੇ ਚੁਣੀ ਗਈ। ਹੁਣ ਪਿਛਲੇ ਸਾਲ ਤੋਂ ਪੀਸੀਐਸ ਜੁਡੀਸ਼ੀਅਲ ਦੀ ਤਿਆਰੀ ਕਰ ਰਹੀ ਸੀ ਅਤੇ 2023 ‘ਚ ਪੀਸੀਐਸ ਟੈੱਸਟ ਦਿੱਤਾ ਅਤੇ 8 ਅਕਤੂਬਰ ਨੂੰ ਉਸ ਦੀ ਇੰਟਰਵਿਊ ਸੀ।

ਰਾਤ ਜਦ ਹੀ ਉਨ੍ਹਾਂ ਨੂੰ ਨਤੀਜੇ ਦਾ ਪਤਾ ਲੱਗਿਆ ਤਾਂ ਖ਼ੁਸ਼ੀ ਦੀ ਲਹਿਰ ਫੈਲ ਗਈ। ਹਰ ਪਾਸਿਉਂ ਲਗਾਤਾਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਦੱਸ ਦੇਈਏ ਕਿ ਇਹ ਪਿੰਡ ‘ਚ ਰਹਿਣ ਵਾਲੀ ਸਾਧਾਰਨ ਪਰਿਵਾਰ ਦੀ ਲੜਕੀ ਹੈ। ਉਸ ਦੇ ਉੱਭਰਨ ਨਾਲ ਹੋਰਨਾਂ ਨੌਜਵਾਨਾਂ ਤੇ ਬੱਚਿਆਂ ਨੂੰ ਵੀ ਪ੍ਰੇਰਨਾ ਮਿਲ ਰਹੀ ਹੈ।