Punjab

‘AI’ ਤਕਨੀਕ ਨਾਲ ਮਾੜੀ ਹਰਕਤ !

ਬਿਉਰੋ ਰਿਪੋਰਟ : ਚੰਡੀਗੜ੍ਹ ਵਿੱਚ ਤਕਨੀਕ ਦੀ ਤਰੱਕੀ ਦਾ ਬੇਸ਼ਰਮੀ ਲਈ ਵਰਤਣ ਦਾ ਬਹੁਤ ਹੀ ਸੰਗੀਨ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਇੱਕ ਮਸ਼ਹੂਰ ਪ੍ਰਾਈਵੇਟ ਸਕੂਲ ਦੇ 50 ਵਿਦਿਆਰਥੀਆਂ ਦੀ ਇਤਰਾਜ਼ਯੋਗ ਫ਼ੋਟੋਆਂ ਸੋਸ਼ਲ ਮੀਡੀਆ ‘ਤੇ ਅੱਪਲੋਡ ਨਾਲ ਹੜਕੰਪ ਮੱਚ ਗਿਆ ਹੈ । ਸਭ ਤੋਂ ਪਹਿਲਾਂ ਇਹ ਫ਼ੋਟੋਆਂ ਪਰਿਵਾਰ ਦੇ ਕੋਲ ਪਹੁੰਚੀਆਂ । ਉਨ੍ਹਾਂ ਨੇ ਸਕੂਲ ਨੂੰ ਦੱਸਿਆ ਪਰ ਕੋਈ ਠੋਸ ਕਾਰਵਾਈ ਨਹੀਂ ਹੋਈ । ਇਸ ਦੇ ਬਾਅਦ ਪਰਿਵਾਰ ਚੰਡੀਗੜ੍ਹ ਦੀ SSP ਦੇ ਕੋਲ ਪਹੁੰਚੇ । ਜਿਸ ਦੇ ਬਾਅਦ ਇਸ ਮਾਮਲੇ ਵਿੱਚ IT ਐਕਟ ਅਤੇ ਪਾਕਸੋ ਐਕਟ ਦੀ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ ।

ਸ਼ੁਰੂਆਤੀ ਜਾਣਕਾਰੀ ਦੇ ਮੁਤਾਬਿਕ ਵਿਦਿਆਰਥੀਆਂ ਦੀ ਫ਼ੋਟੋਆਂ ਸਕੂਲ ਦੀ ਵੈੱਬਸਾਈਟ ਤੋਂ ਹੀ ਅੱਪਲੋਡ ਕੀਤੀਆਂ ਗਈਆਂ ਹਨ । ਇਸੇ ਦੇ ਬਾਅਦ ਉਨ੍ਹਾਂ ਨੂੰ ਆਰਟੀਫਿਸ਼ਲ ਇੰਟੈਲੀਜੈਂਸ (AI) ਦੇ ਜ਼ਰੀਏ ਐਡਿਟ ਕਰਕੇ ਉਸ ਨੂੰ ਅਸ਼ਲੀਲ ਬਣਾਇਆ ਗਿਆ ।

ਪਿਤਾ ਦੇ ਸਾਹਮਣੇ ਧੀ ਰੋਣ ਲੱਗੀ

ਮਾਮਲਾ 10 ਅਕਤੂਬਰ ਦਾ ਦੱਸਿਆ ਜਾ ਰਿਹਾ ਹੈ । ਇੱਕ ਕੁੜੀ ਦੇ ਪਿਤਾ ਛੁੱਟੀ ਦੇ ਸਮੇਂ ਉਸ ਨੂੰ ਸਕੂਲ ਲੈਣ ਗਏ ਸਨ । ਪਰ ਕੁੜੀ ਉੱਥੇ ਰੋ ਰਹੀ ਸੀ । ਜਦੋਂ ਪਿਤਾ ਨੇ ਇਸ ਦੀ ਵਜ੍ਹਾ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਸੀਨੀਅਰਸ ਦਾ ਇੱਕ ਸਨੈਪਚੈੱਟ ਪੋਰਟਲ ਹੈ । ਉਸ ਪੋਰਟਲ ‘ਤੇ ਉਸ ਦੇ ਇਲਾਵਾ ਹੋਰ ਕੁੜੀਆਂ ਦੀ ਇਤਰਾਜ਼ਯੋਗ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ ।

ਇੰਟਰਨੈੱਟ ‘ਤੇ ਹਟਾਈ ਗਈ ਆਈ ਡੀ

ਜਿਵੇਂ ਹੀ ਪੁਲਿਸ ਦੇ ਕੋਲ ਸ਼ਿਕਾਇਤ ਪਹੁੰਚੀ ਤਾਂ ਇਸ ਦੀ ਗੰਭੀਰਤਾ ਨੂੰ ਵੇਖ ਦੇ ਹੋਏ ਚੰਡੀਗੜ੍ਹ ਪੁਲਿਸ ਦੇ ਅਫਸਰ ਐਕਟਿਵ ਹੋ ਗਏ । ਚੰਡੀਗੜ੍ਹ ਪੁਲਿਸ ਦੇ ਸਾਈਬਰ ਸੈੱਲ ਨੇ ਇਸ ਸਨੈੱਪਚੈੱਟ ਆਈਡੀ ਨੂੰ ਇੰਟਰਨੈੱਟ ਤੋਂ ਹਟਾ ਦਿੱਤਾ । ਸਕੂਲ ਪ੍ਰਸ਼ਾਸਨ ਮਾਮਲੇ ‘ਤੇ ਚੁੱਪ ਹੈ । ਮਾਪਿਆਂ ਦਾ ਇਲਜ਼ਾਮ ਹੈ ਕਿ ਸਕੂਲ ਦੇ ਵੱਲੋਂ ਮਾਮਲੇ ਵਿੱਚ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਹੈ ।

ਪਰਿਵਾਰ ਦਾ ਦਾਅਵਾ,ਸਕੂਲਾਂ ਨਾਲ ਜੁੜੇ ਮੁਲਜ਼ਮ

ਮਾਮਲੇ ਵਿੱਚ ਪੀੜਤ ਵਿਦਿਆਰਥੀਆਂ ਦੇ ਮਾਪਿਆਂ ਦਾ ਇਲਜ਼ਾਮ ਹੈ ਸਕੂਲ ਦੇ ਜਿਸ ਪੋਰਟਲ ਵਿੱਚ ਫ਼ੋਟੋਆਂ ਡਾਊਨਲੋਡ ਕੀਤੀਆਂ ਗਈਆਂ ਹਨ ਉਸ ਨਾਲ ਮਾਪੇ,ਸਕੂਲ ਦੇ ਵਿਦਿਆਰਥੀ ਅਤੇ ਸਕੂਲ ਸਟਾਫ਼ ਜੁੜਿਆ ਹੈ । ਇਸ ਕਾਰਨ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਵਾਲਾ ਕਿਸੇ ਨਾ ਕਿਸੇ ਤਰੀਕੇ ਨਾਲ ਸਕੂਲ ਨਾਲ ਜੁੜਿਆ ਹੈ । ਉਸ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ।

ਹੰਗਾਮੇ ਦੇ ਬਾਅਦ PCR ਬੁਲਾਈ ਗਈ

ਮਾਮਲੇ ਵਿੱਚ ਖ਼ੁਲਾਸੇ ਦੇ ਬਾਅਦ ਸਕੂਲ ਦੇ ਗੇਟ ‘ਤੇ ਹੰਗਾਮਾ ਵੱਧ ਗਿਆ ਮੌਕੇ ‘ਤੇ PCR ਬੁਲਾਈ ਗਈ । ਜਦੋਂ ਮਾਪੇ PCR ਦੇ ਮੁਲਾਜ਼ਮਾਂ ਦੀ ਗੱਲ ਤੋਂ ਸਹਿਮਤ ਨਹੀਂ ਹੋਏ ਤਾਂ ਚੰਡੀਗੜ੍ਹ ਦੀ SSP ਨਾਲ ਮਿਲਵਾਇਆ ਗਿਆ । ਜਿਨ੍ਹਾਂ ਨੇ ਇਸ ਮਾਮਲੇ ਵਿੱਚ ਸਖ਼ਤ ਤੋਂ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ।