International

PM ਮੋਦੀ ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਗੱਲ !

ਬਿਉਰੋ ਰਿਪੋਰਟ : ਹਮਾਸ ਦੇ ਖਿਲਾਫ ਜੰਗ ਦੇ ਚੌਥੇ ਦਿਨ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਫੋਨ ਕੀਤਾ ਹੈ । ਇਸ ਦੌਰਾਨ ਉਨ੍ਹਾਂ ਨੇ PM ਮੋਦੀ ਨੂੰ ਜੰਗ ਦੇ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ । ਪੀਐੱਮ ਮੋਦੀ ਨੇ ਟਵੀਟ ਕਰਕੇ ਕਿਹਾ ਭਾਰਤ ਦੇ ਲੋਕ ਇਸ ਮੁਸ਼ਕਿਲ ਘੜੀ ਵਿੱਚ ਇਜ਼ਰਾਇਲ ਦੇ ਨਾਲ ਹਨ । ਅਸੀਂ ਅਜਿਹੀ ਦਹਿਸ਼ਤਗਰਦੀ ਦੇ ਖਿਲਾਫ ਹਾਂ।

ਇਜ਼ਰਾਇਲ ਵਿੱਚ 1973 ਦੇ ਬਾਅਦ ਪਹਿਲੀ ਵਾਰ ਯੂਨਿਟੀ ਗਵਰਮੈਂਟ ਬਣੇਗੀ । ਇਸ ਵਿੱਚ ਸਤਾਧਾਰੀ ਲਿਕੁਡ ਪਾਰਟੀ ਦੇ ਗਠਜੋੜ ਨੇ ਹਾਮੀ ਭਰ ਦਿੱਤੀ ਹੈ । ਯਾਨੀ ਇਜ਼ਰਾਇਲ ਵਿੱਚ ਅਜਿਹੀ ਸਰਕਾਰ ਬਣੇਗੀ ਜਿਸ ਵਿੱਚ ਸਾਰੀਆਂ ਹੀ ਪਾਰਟੀਆਂ ਸ਼ਾਮਲ ਹੋਣਗੀਆਂ । ਯੂਨਿਟੀ ਗਵਰਮੈਂਟ ਵਾਰ ਕੈਬਨਿਟ ਵਾਂਗ ਕੰਮ ਕਰਦੀ ਹੈ ।

10 ਫੀਸਦੀ ਲੋਕ ਮਾਰੇ ਗਏ

ਉਧਰ ਹਮਾਸ ਦੇ ਹਮਲਿਆਂ ਵਿੱਚ ਥਾਇਲੈਂਡ ਦੇ ਹੁਣ ਤੱਕ 18 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ । ਕਈ ਲੋਕ ਲਾਪਤਾ ਹੋ ਗਏ ਹਨ। ਪੂਰੀ ਰਾਤ ਇਜ਼ਰਾਇਲ ਨੇ ਗਾਜਾ ‘ਤੇ ਹਮਲਾ ਕੀਤਾ । ਹਮਾਸ ਨੇ ਇਜ਼ਰਾਇਲ ਬਾਰਡ ‘ਤੇ ਕੋਲ ਅਸ਼ਕਲੋ ਸ਼ਹਿਰ ਵਿੱਚ ਰਾਤ 8 ਵਜੇ ਤੱਕ ਖਾਲੀ ਕਰਨ ਦੀ ਚਿਤਾਵਨੀ ਦਿੱਤੀ ਸੀ। ਉਧਰ ਹਮਾਸ ਦੇ ਹਮਲੇ ਵਿੱਚ ਕਿਬੁਲਜ ਸ਼ਹਿਰ ਵਿੱਚ 10 ਫੀਸਦੀ ਲੋਕ ਮਾਰੇ ਗਏ । ਇਸ ਤੋਂ ਪਹਿਲਾਂ ਹਮਾਸ ਨੇ ਧਮਕੀ ਦਿੱਤੀ ਸੀ ਕਿ ਉਹ ਇਜ਼ਰਾਇਲ ਦੇ ਫੜੇ ਹੋਏ 150 ਬੰਧਕਾਂ ਦਾ ਕਤਲ ਕਰ ਦੇਵੇਗਾ।

ਗਾਜਾ ਬਾਰਡਰ ‘ਤੇ ਇਜ਼ਰਾਇਲ ਦੀ ਕਬਜ਼ਾ

ਜੰਗ ਦੇ ਤੀਜੇ ਦਿਨ ਗਾਜਾ ‘ਤੇ ਘੇਰਾ ਪਾਉਣ ਤੋਂ ਬਾਅਦ ਹੁਣ ਇਜ਼ਰਾਇਲੀ ਫੌਜ ਨੇ ਉਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ । ਇਸ ਤੋਂ ਇਲਾਵਾ ਪੂਰੇ ਇਲਾਕੇ ਨੂੰ ਸੀਲ ਕਰਦੇ ਹੋਏ ਫੌਜ ਨੇ ਪੂਰੀ ਰਾਤ ਗਾਜਾ ਦੀਆਂ 200 ਥਾਵਾਂ ‘ਤੇ ਹਮਲੇ ਕੀਤੇ,ਹੁਣ ਤੱਕ ਹਮਾਸ ਦੇ 1500 ਲੜਾਕੇ ਮਾਰੇ ਜਾ ਚੁੱਕੇ ਹਨ । ਜੰਗ ਵਿੱਚ ਇਜ਼ਰਾਇਲ ਦੇ 123 ਫੌਜੀਆਂ ਦੀ ਮੌਤ ਹੋ ਚੁੱਕੀ ਹੈ ।

ਨੇਤਨਯਾਹੂ ਨੇ ਕਿਹਾ ਸਾਡੇ ‘ਤੇ ਜੰਗ ਥੋਪੀ ਗਈ ਹੈ ਅਸੀਂ ਖਤਮ ਕਰਾਂਗੇ

ਜੰਗ ਦੇ ਵਿਚਾਲੇ ਨੇਤਨਯਾਹੂ ਨੇ ਕਿਹਾ ਹੈ ਕਿ ਹਮਾਸ ਨੇ ਸਾਡੇ ‘ਤੇ ਹਮਲਾ ਕਰਕੇ ਸਭ ਤੋਂ ਵੱਡੀ ਗਲਤੀ ਕੀਤੀ ਹੈ । ਅਸੀਂ ਇਸ ਦੀ ਕੀਮਤ ਵਸੂਲਨੀ ਹੈ । ਜਿਸ ਨੂੰ ਹਮਾਸ ਅਤੇ ਇਜ਼ਰਾਇਲ ਦੇ ਬਾਕੀ ਦੁਸ਼ਮਣ ਪੀੜੀਆਂ ਤੱਕ ਯਾਦ ਰੱਖਣ। ਅਸੀਂ ਜੰਗ ਨਹੀਂ ਚਾਹੁੰਦੇ ਸੀ ਪਰ ਸਾਡੇ ‘ਤੇ ਬਹੁਤ ਹੀ ਗਲਤ ਤਰੀਕੇ ਨਾਲ ਜੰਗ ਥੋਪੀ ਗਈ ਹੈ । ਅਸੀਂ ਭਾਵੇ ਜੰਗ ਸ਼ੁਰੂ ਨਹੀਂ ਕੀਤੀ ਹੈ ਪਰ ਇਸ ਦਾ ਅੰਤ ਅਸੀਂ ਹੀ ਕਰਾਂਗੇ । ਇਜ਼ਰਾਇਲ ਸਿਰਫ਼ ਆਪਣੇ ਲੋਕਾਂ ਦੇ ਲਈ ਨਹੀਂ ਬਲਕਿ ਇਨਸਾਫ ਪਸੰਦ ਹਰ ਦੇਸ਼ ਲਈ ਲੜ ਰਿਹਾ ਹੈ ।

7 ਅਕਤੂਬਰ ਨੂੰ ਸ਼ੁਰੂ ਹੋਈ ਜੰਗ ਵਿੱਚ ਹੁਣ ਤੱਕ 1,665 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਜ਼ਰਾਇਲ ਵਿੱਚ 900 ਲੋਕ ਮਾਰੇ ਗਏ ਹਨ । ਜਦਕਿ 2300 ਲੋਕ ਜ਼ਖਮੀ ਹੋਏ ਹਨ । ਉਧਰ ਗਾਜਾ ਪੱਟੀ ਵਿੱਚ 140 ਬੱਚਿਆਂ ਅਤੇ 120 ਔਰਤਾਂ ਸਮੇਤ 765 ਫਲਸਤੀਨੀ ਮਾਰੇ ਗਏ । 3,726 ਲੋਕ ਜਖ਼ਮੀ ਹੋਏ ਹਨ । ਇਸ ਤੋਂ ਇਲਾਵਾ ਇਜ਼ਰਾਇਲੀ ਫੌਜ ਨੇ ਆਪਣੇ ਖੇਤਰ ਵਿੱਚ ਹਮਾਸ ਦੇ 1500 ਲੜਾਕੇ ਮਾਰ ਦਿੱਤੇ ਹਨ ।

ਟਾਇਮਸ ਆਫ ਇਜ਼ਰਾਇਲ ਨੇ ਹਿਬੂ ਮੀਡੀਆ ਦੇ ਹਵਾਲੇ ਨਾਲ ਦੱਸਿਆ ਹੈ ਕਿ ਇਜ਼ਰਾਇਲ ਸ਼ਨਿੱਚਰਵਾਰ ਨੂੰ ਜੰਗ ਦੀ ਸ਼ੁਰੂਆਤ ਨੂੰ ਲੈਕੇ ਹੁਣ ਤੱਕ ਗਾਜਾ ਵਿੱਚ 1,707 ਟਾਰਗੇਟਸ ਤੇ ਹਮਲਾ ਕਰ ਚੁੱਕਾ ਸੀ। ਇਸ ਦੌਰਾਨ ਤਕਰੀਬਨ 475 ਰਾਕੇਟ , 23 ਸਟ੍ਰੈਟਜਿਕ ਸਾਇਟਸ ਅਤੇ 22 ਅੰਡਰ ਗਰਾਉਂਡ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ । ਇਜ਼ਰਾਇਲ ਸੁਰੱਖਿਆ ਬਲਾਂ ਨੇ ਸੋਮਵਾਰ ਨੂੰ ਦੇਰ ਰਾਤ ਇਸ ਦੀ ਪੁਸ਼ਟੀ ਕੀਤੀ ਕਿ ਲੇਬਨਾਨੀ ਸਰਹੱਦ ‘ਤੇ ਜੰਗ ਦੌਰਾਨ ਡਿਪਟੀ ਫੌਜੀ ਕਮਾਂਡਰ ਮਾਰਿਆ ਗਿਆ ।