ਮਹਾਰਾਸ਼ਟਰ ਸਰਕਾਰ ਨੇ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ (Shah Rukh Khan) ਦੀ ਸੁਰੱਖਿਆ ਵਧਾ ਦਿੱਤੀ ਹੈ। ਸ਼ਾਹਰੁਖ ਨੇ ਸੂਬਾ ਸਰਕਾਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੀਆਂ ਫਿਲਮਾਂ ਪਠਾਨ ਅਤੇ ਜਵਾਨ ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੂੰ ਧਮਕੀ ਭਰੇ ਫੋਨ ਆ ਰਹੇ ਹਨ। ਜਿਸ ਤੋਂ ਬਾਅਦ ਸੂਬਾ ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਵਧਾਉਣ ਲਈ ਇਹ ਫੈਸਲਾ ਲਿਆ ਹੈ। ਮੁੰਬਈ ਪੁਲਸ ਨੇ ਸ਼ਾਹਰੁਖ ਖਾਨ ਨੂੰ Y+ ਸੁਰੱਖਿਆ ਦਿੱਤੀ ਹੈ।
ਮੁੰਬਈ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਾਹਰੁਖ ਖਾਨ ਨੇ ਸੂਬਾ ਸਰਕਾਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਫਿਲਮ ‘ਪਠਾਨ’ ਅਤੇ ‘ਜਵਾਨ’ ਤੋਂ ਬਾਅਦ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵਾਲੇ ਫੋਨ ਆ ਰਹੇ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਅਭਿਨੇਤਾ ਸ਼ਾਹਰੁਖ ਖਾਨ ਨੂੰ ਕਥਿਤ ਤੌਰ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਧਾ ਕੇ Y+ ਕਰ ਦਿੱਤੀ ਹੈ।
ਸ਼ਾਹਰੁਖ ਖਾਨ ਨੂੰ ਮੁੰਬਈ ਪੁਲਿਸ ਦੁਆਰਾ ਪ੍ਰਦਾਨ ਕੀਤੀ Y+ ਸੁਰੱਖਿਆ ਵਿੱਚ 6 ਨਿੱਜੀ ਸੁਰੱਖਿਆ ਅਧਿਕਾਰੀ ਅਤੇ 24 ਘੰਟੇ ਉਸਦੇ ਨਾਲ ਹੋਣਗੇ। ਦਰਅਸਲ, ਪੁਲਿਸ ਨੂੰ ਖ਼ੁਫ਼ੀਆ ਜਾਣਕਾਰੀ ਮਿਲੀ ਸੀ ਕਿ ਸ਼ਾਹਰੁਖ ਖ਼ਾਨ ਦੀ ਜਾਨ ਨੂੰ ਖ਼ਤਰਾ ਹੈ। ਹਾਲ ਹੀ ਵਿੱਚ ਆਪਣੀਆਂ ਫ਼ਿਲਮਾਂ ਪਠਾਨ ਅਤੇ ਜਵਾਨ ਦੇ ਹਿੱਟ ਹੋਣ ਤੋਂ ਬਾਅਦ ਸ਼ਾਹਰੁਖ ਅੰਡਰਵਰਲਡ ਅਤੇ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਸੁਰੱਖਿਆ ਹੇਠ ਸਿਰਫ਼ ਦੋ ਪੁਲਿਸ ਮੁਲਾਜ਼ਮ ਸਨ। ਕਿੰਗ ਖਾਨ ਨੂੰ ਦਿੱਤੀ ਗਈ Y+ ਸੁਰੱਖਿਆ ਦਾ ਖਰਚਾ ਸ਼ਾਹਰੁਖ ਖਾਨ ਖੁਦ ਚੁੱਕਣਗੇ। ਅਭਿਨੇਤਾ ਨੂੰ ਇਸ ਦਾ ਭੁਗਤਾਨ ਮਹਾਰਾਸ਼ਟਰ ਸਰਕਾਰ ਨੂੰ ਕਰਨਾ ਪਵੇਗਾ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਦੀ ਸ਼ੁਰੂਆਤ ‘ਚ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਲਾਰੇਂਸ ਬਿਸ਼ਨੋਈ ਗੈਂਗ ਵੱਲੋਂ ਧਮਕੀਆਂ ਮਿਲਣ ਤੋਂ ਬਾਅਦ Y+ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ। ਸ਼ਾਹਰੁਖ ਖਾਨ ਮੁੰਬਈ ਦੇ ਅੰਡਰਵਰਲਡ ਨਾਲ ਵਿਵਾਦਾਂ ਵਿੱਚ ਰਹੇ ਹਨ ਅਤੇ ਧਮਕੀਆਂ ਦਾ ਸਾਹਮਣਾ ਕਰਨ ਲਈ ਜਾਣੇ ਜਾਂਦੇ ਹਨ।