Punjab

ਨਸ਼ਾ ਸਮੱਗਲਰਾਂ ‘ਤੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ !

ਬਿਉਰੋ ਰਿਪੋਰਟ : ਪੰਜਾਬ ਵਿੱਚ ਨਸ਼ਾ ਸਮੱਗਲਰਾਂ ‘ਤੇ ਨਕੇਲ ਕਸਣ ਦੇ ਲਈ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ । ਤਰਨਤਾਰਨ ਪੁਲਿਸ ਨੇ 6 ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ । ਪੁਲਿਸ ਨੇ ਇਨ੍ਹਾਂ ਦੀ 5 ਕਰੋੜ 72 ਲੱਖ ਅਤੇ 30 ਹਜ਼ਾਰ ਦੀ ਜਾਇਦਾਦ ਫ੍ਰੀਜ ਕਰ ਦਿੱਤੀ ਹੈ । ਇਨ੍ਹਾਂ ਨਸ਼ਾ ਸਮੱਗਲਰਾਂ ਦੇ ਘਰਾਂ ਦੇ ਬਾਹਰ ਪੁਲਿਸ ਨੇ ਨੋਟਿਸ ਵੀ ਲਗਾਇਆ ਹੈ ।

SSP ਵਿਸ਼ਾਲਜੀਤ ਸਿੰਘ ਦੀ ਅਗਵਾਈ ਵਿੱਚ ਇਹ ਕਾਰਵਾਈ ਕੀਤੀ ਗਈ ਹੈ। ਤਰਨਤਾਰਨ ਦੇ ਵੱਖ-ਵੱਖ ਥਾਣਿਆਂ ਵਿੱਚ 6 ਅਜਿਹੇ ਨਸ਼ਾ ਤਸਕਰ ਪੁਲਿਸ ਨੇ ਟ੍ਰੇਸ ਕੀਤੇ ਸਨ ਜਿੰਨਾਂ ਨੇ ਨਸ਼ਾ ਵੇਚ ਕੇ ਜਾਇਦਾਦਾਂ ਬਣਾਇਆ ਸੀ । ਦਿੱਲੀ ਤੋਂ ਮਿਲੇ ਹੁਕਮਾਂ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ । ਹੁਣ ਤੱਕ ਪੁਲਿਸ ਨੇ 123 ਨਸ਼ਾ ਸਮੱਗਲਰਾਂ ਦੀ ਜਾਇਦਾਦ ਨੂੰ ਫ੍ਰੀਜ਼ ਕਰ ਦਿੱਤਾ ਹੈ। ਜਿੰਨਾਂ ਦੀ ਕੀਮਤ ਕੁੱਲ 1 ਅਰਬ 36 ਕਰੋੜ 72 ਲੱਖ 30 ਹਜ਼ਾਰ ਹੈ ।

ਇੰਨ੍ਹਾਂ ਨਸ਼ੇ ਦੇ ਸਮੱਗਲਰਾਂ ਦੀ ਜਾਇਦਾਦ ਫ੍ਰੀਜ ਹੋਈ

ਵਲਟੋਹਾ ਦੇ ਗੁਰਪਵਿੱਤਰ ਸਿੰਘ ਦੇ ਘਰੋਂ ਪੁਲਿਸ ਨੇ 1 ਕਿਲੋ ਹੈਰੋਈਨ ਬਰਾਮਦ ਕੀਤੀ ਸੀ । ਮੁਲਜ਼ਮ ‘ਤੇ NDPS, ਆਰਮਸ,ਏਅਰ ਕਰਾਫਟ ਐਕਟ ਦੇ ਤਹਿਤ ਮਾਮਲਾ ਦਰਜ ਹੋਇਆ ਸੀ । ਉਹ ਕੱਚਾ ਪਿੰਡ ਦੇ ਰਹਿਣ ਵਾਲਾ ਹੈ । ਘਰ ਦੀ ਕੀਮਤ 65 ਲੱਖ 50 ਹਜ਼ਾਰ ਹੈ ।

ਚੋਹਲਾ ਸਾਹਿਬ ਦੇ ਰਹਿਣ ਵਾਲੇ ਪ੍ਰਭਜੀਤ ਸਿੰਘ ਦੇ ਘਰ ਦੀ ਕੀਮਤ 3 ਕਰੋੜ 4 ਲੱਖ 80 ਹਜ਼ਾਰ ਹੈ । ਮੁਲਜ਼ਮਾਂ ਤੋਂ ਪੁਲਿਸ ਨੂੰ 293.81 ਕਿਲੋ ਹੈਰੋਈਨ ਬਰਾਮਦ ਹੋਈ ਸੀ । ਰੇਸ਼ਮ ਸਿੰਘ ਪਿੰਡ ਖਾਲੜਾ ਦੇ ਰਹਿਣ ਵਾਲੇ ਤੋਂ 25 ਲੱਖ 60 ਹਜ਼ਾਰ ਮਿਲੇ ਸਨ। ਮੁਲਜ਼ਮਾਂ ਨੇ ਪੁਲਿਸ ਤੋਂ 3 ਕਿਲੋ 834 ਗਰਾਮ ਹੈਰੋਈਨ ਬਰਾਮਦ ਹੋਈ ਸੀ ।

ਗੋਇੰਦਵਾਲ ਦੇ ਮਨਜਿੰਦਰ ਸਿੰਘ ਦੇ ਘਰ ਤੋਂ 35 ਲੱਖ ਰੁਪਏ ਮਿਲੇ ਸਨ। ਮੁਲਜ਼ਮ ਤੋਂ ਪੁਲਿਸ ਨੇ 515 ਗਰਾਮ ਹੈਰੋਈਨ ਮਿਲੀ ਸੀ । ਵੈਰੋਵਾਲ ਦੇ ਗੁਰਬਿੰਦਰ ਸਿੰਘ ਤੋਂ 70 ਲੱਖ ਦੀ ਕੀਮਤ ਦਾ ਘਰ ਪੁਲਿਸ ਨੇ ਫ੍ਰੀਜ ਕਰ ਲਿਆ ਹੈ । ਮੁਲਜ਼ਮਾਂ ਤੋਂ ਪੁਲਿਸ ਨੇ 274 ਗਰਾਮ ਹੈਰੋਈਨ ਮਿਲੀ ਸੀ।