Punjab

ਪੰਜਾਬ ਪੁਲਿਸ ਦੇ ਮੁਲਾਜ਼ਮ ਨੂੰ ਲੈਕੇ ਆਈ ਮਾੜੀ ਖਬਰ !

ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਇੱਕ ਪੁਲਿਸ ਮੁਲਾਜ਼ਮ ਨੂੰ ਲੈਕੇ ਮਾੜੀ ਖਬਰ ਸਾਹਮਣੇ ਆਈ ਹੈ । ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਗੋਲੀ ਸਿੱਧਾ ਮਨਪ੍ਰੀਤ ਸਿੰਘ ਦੇ ‘ਤੇ ਵਿੱਚ ਲੱਗੀ ਹੈ। ਉਹ ਕ੍ਰਿਸ਼ਣਾ ਨਗਰ ਦੇ ਪੀਜੀ ਵਿੱਚ ਰਹਿੰਦਾ ਸੀ ।

ਬੁੱਧਵਾਰ ਸ਼ਾਮ ਨੂੰ PG ਦੇ ਕਮਰੇ ਵਿੱਚ ਗੋਲੀ ਚੱਲਣ ਦੀ ਆਵਾਜ਼ ਆਈ । ਜਿਸ ਦੇ ਬਾਅਦ ਲੋਕ ਇਕੱਠੇ ਹੋਏ,ਇਲਾਕੇ ਦੇ ਵਸਨੀਕਾਂ ਨੇ ਫੌਰਨ ਪੁਲਿਸ ਨੂੰ ਇਤਲਾਹ ਕੀਤੀ । ਮ੍ਰਿਤਕ ਮਨਪ੍ਰੀਤ ਦੀ ਪੁਲਿਸ ਲਾਈਨ ਵਿੱਚ QRT ਟੀਮ ਵਿੱਚ ਤਾਇਨਾਤੀ ਸੀ ।ਮੌਕੇ ‘ਤੇ ਸੀਨੀਅਰ ਪੁਲਿਸ ਦੇ ਅਧਿਕਾਰੀ ਪਹੁੰਚ ਗਏ ਹਨ । ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਹੈ ਅਤੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ । ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਮੋਗਾ ਦਾ ਰਹਿਣ ਵਾਲਾ ਸੀ ਅਤੇ 2016 ਦੌਰਾਨ ਪੁਲਿਸ ਵਿੱਚ ਭਰਤੀ ਹੋਇਆ ਸੀ ।

ਮਨਪ੍ਰੀਤ ਨੇ ਆਪਣੇ ਆਪ ਨੂੰ ਗੋਲੀ ਮਾਰੀ ਜਾਂ ਫਿਰ ਕੋਈ ਉਸ ਦਾ ਕਤ ਲ ਕਰਕੇ ਫਰਾਰ ਹੋ ਗਿਆ। ਇਸ ਦੀ ਜਾਂਚ ਕੀਤੀ ਜਾ ਰਹੀ ਹੈ । ਪੁਲਿਸ ਮਨਪ੍ਰੀਤ ਦੇ ਸਾਥੀ ਪੁਲਿਸ ਮੁਲਾਜ਼ਮਾਂ ਅਤੇ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛ-ਗਿੱਛ ਕਰਕੇ ਕੋਈ ਸਬੂਤ ਤਲਾਸ਼ਨ ਦੀ ਕੋਸ਼ਿਸ਼ ਕਰ ਰਹੀ ਹੈ। ਇਲਾਕੇ ਦੇ ਸੀਸੀਟੀਵੀ ਵੀ ਖੰਗਾਲੇ ਜਾ ਰਹੇ ਹਨ ਤਾਂਕੀ ਪਤਾ ਚੱਲ ਸਕੇ ਕਿ ਜਿਸ ਵੇਲੇ ਗੋਲੀ ਚੱਲੀ ਉਸ ਵੇਲੇ ਕੌਣ ਅੰਦਰ ਦਾਖਲ ਹੋਇਆ ਸੀ ? ਪੀਜੀ ਵਿੱਚ ਰਹਿੰਦੇ ਹੋਰ ਲੋਕਾਂ ਕੋਲੋ ਵੀ ਪੁੱਛ-ਗਿੱਛ ਹੋ ਰਹੀ ਹੈ। ਪਰਿਵਾਰ ਨੂੰ ਵੀ ਸੱਦਿਆ ਗਿਆ ਹੈ । ਉਨ੍ਹਾਂ ਕੋਲੋ ਵੀ ਪੁਲਿਸ ਪੁੱਛ-ਗਿੱਛ ਕਰੇਗੀ ਕੀ ਉਸ ਦੀ ਕਿਸੇ ਨਾਲ ਦੁਸ਼ਮਣੀ ਸੀ ? ਜੇਕਰ ਮਨਪ੍ਰੀਤ ਨੇ ਆਪਣੇ ਆਪ ਨੂੰ ਗੋਲੀ ਮਾਰੀ ਹੈ ਤਾਂ ਇਸ ਦੇ ਪਿੱਛੇ ਕੀ ਕਾਰਨ ਸੀ? ਕੀ ਕੋਈ ਘਰੇਲੂ ਵਜ੍ਹਾ ਸੀ ? ਜਾਂ ਫਿਰ ਡਿਊਟੀ ਦੌਰਾਨ ਉਸ ਦੇ ਨਾਲ ਕੁਝ ਅਜਿਹਾ ਹੋ ਰਿਹਾ ਸੀ ਜਿਸ ਤੋਂ ਪਰੇਸ਼ਾਨ ਹੋਕੇ ਉਸ ਨੇ ਇਹ ਕਦਮ ਚੁੱਕਿਆ ਹੈ ।