ਚੰਡੀਗੜ੍ਹ : ਪੰਜਾਬ ਦੇ ਐਡਵੋਕੇਟ ਜਨਰਲ (ਏਜੀ) ਵਿਨੋਦ ਘਈ ਅਸਤੀਫ਼ਾ ਦੇ ਸਕਦੇ ਹਨ ? ਨਿਊਜ਼ 18 ਪੰਜਾਬ ਦੀ ਖ਼ਬਰ ਮੁਤਾਬਕ ਇਹ ਵਿਸ਼ਾ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲਾਂਕਿ ‘ਦ ਖ਼ਾਲਸ ਟੀਵੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ।
ਕੁਝ ਦਿਨ ਪਹਿਲਾਂ ਵੀ ਇਹ ਖਬਰ ਚੱਲੀ ਸੀ ਕਿ ਵਿਨੋਦ ਘਈ ਅਸਤੀਫ਼ਾ ਦੇ ਸਕਦੇ ਹਨ। ਇਹ ਵੀ ਚਰਚਾ ਸੀ ਕਿ ਪੰਚਾਇਤਾਂ ਭੰਗ ਕਰਨ ਦੇ ਮਾਮਲੇ ’ਤੇ ਸਰਕਾਰ ਦੀ ਹੋਈ ਨਮੋਸ਼ੀ ਦੇ ਕਾਰਨ ਸਰਕਾਰ ਵਿਨੋਦ ਘਈ ਤੋਂ ਨਾਰਾਜ਼ ਹੈ ਤੇ ਉਹ ਅਸਤੀਫ਼ਾ ਦੇ ਸਕਦੇ ਹਨ। ਅਸਤੀਫ਼ਾ ਦੇਣਗੇ ਜਾਂ ਨਹੀਂ, ਇਹ ਵੇਖਣ ਵਾਲੀ ਗੱਲ ਹੋਵੇਗੀ।
ਇਸ ਮਾਮਲੇ ਨੂੰ ਲੈ ਕੇ ਵਿਰੋਧੀਆਂ ਨੇ ਮਾਨ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਵਿਨੋਦ ਘਈ ਦੇ ਅਸਤੀਫ਼ਾ ਦੇ ਚੱਲ ਰਹੀ ਖ਼ਬਰ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।
ਮਜੀਠੀਆ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੇ AG ਵਿਨੋਦ ਘਈ ਦੀ ਛੁੱਟੀ ਤੈਅ, ਡੇਢ ਸਾਲ ’ਚ ਤੀਜਾ ਏਜੀ ਲੱਗੇਗਾ, ਏਜੀ ਭਾਵੇਂ ਜਿੰਨਾ ਮਰਜ਼ੀ ਕਾਬਲ ਹੋਵੇ ਜਦੋਂ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਹੀ ਨਾਲਾਇਕ ਹੈ ਤਾਂ ਕੇਸ ਤਾਂ ……..ਪੰਜਾਬ ਤਾਂ ਪਹਿਲਾਂ ਹੀ ICU ਵਿਚ ਹੈ….AG ਵਿਚਾਰਾ ਕੀ ਕਰੂ, ਕੇਸ ਹੀ ਹਾਰੇਗਾ ?
BREAKING NEWS : ਪੰਜਾਬ ਦੇ AG ਵਿਨੋਦ ਘਈ ਦੀ ਛੁੱਟੀ ਤੈਅ ……ਡੇਢ ਸਾਲ ’ਚ ਲੱਗੇਗਾ ਤੀਜਾ ਏ ਜੀ…..ਏ ਜੀ ਭਾਵੇਂ ਜਿੰਨਾ ਮਰਜ਼ੀ ਕਾਬਲ ਹੋਵੇ ਜਦੋਂ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ @BhagwantMann ਹੀ ਨਲਾਇਕ ਹੈ ਤਾਂ ਕੇਸ ਤਾਂ ……..ਪੰਜਾਬ ਤਾਂ ਪਹਿਲਾਂ ਹੀ ICU ’ਚ ਹੈ….AG ਵਿਚਾਰਾ ਕੀ ਕਰੂ…..ਕੇਸ ਹੀ ਹਾਰੇਗਾ ? @AAPDelhi…
— Bikram Singh Majithia (@bsmajithia) October 4, 2023
ਦੱਸ ਦਈਏ ਕਿ ਸੂਬੇ ਵਿੱਚ ਭਗਵੰਤ ਮਾਨ ਦੀ ਸਰਕਾਰ ਨੂੰ ਬਣੇ ਕਰੀਬ 1 ਸਾਲ 7 ਮਹੀਨੇ ਹੋਏ ਹਨ ਅਤੇ ਪੰਜਾਬ ਵਿੱਚ ਤੀਜਾ ਐਡਵੋਕੇਟ ਜਨਰਲ ਲਗਾਉਣ ਜਾ ਰਹੀ ਹੈ। ਵਿਨੋਦ ਘਈ ਤੋਂ ਪਹਿਲਾਂ ਅਨਮੋਲ ਰਤਨ ਸਿੱਧੂ ਨੂੰ ਵੀ AG ਲਗਾਇਆ ਗਿਆ ਸੀ। ਅਨਮੋਲ ਰਤਨ ਸਿੱਧੂ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਵਿਨੋਦ ਘਈ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ।