India

ਚੀਨ ਤੋਂ ਫੰਡਿੰਗ ਦੇ ਮਾਮਲੇ ‘ਚ NewsClick ਦੇ ਸੰਸਥਾਪਕ ਸਮੇਤ ਦੋ ਗ੍ਰਿਫਤਾਰ…

Two arrested including the founder of NewsClick in the case of funding from China...

ਦਿੱਲੀ ਪੁਲਿਸ ਨੇ ਮੰਗਲਵਾਰ (3 ਅਕਤੂਬਰ) ਨੂੰ ਡਿਜੀਟਲ ਨਿਊਜ਼ ਵੈੱਬਸਾਈਟ ਨਿਊਜ਼ਕਲਿਕ ਦੇ ਫੰਡਿੰਗ ਮਾਮਲੇ ਵਿੱਚ ਇਸ ਦੇ ਸੰਸਥਾਪਕ ਪ੍ਰਬੀਰ ਪੁਰਕਾਯਸਥ ਅਤੇ ਚੱਕਰਵਰਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਦੇ ਸਪੈਸ਼ਲ ਸੈੱਲ ਨੇ ਵਿਦੇਸ਼ੀ ਫੰਡਿੰਗ ਦੀ ਜਾਂਚ ਦੇ ਸਿਲਸਿਲੇ ‘ਚ ਛਾਪੇਮਾਰੀ ਤੋਂ ਬਾਅਦ ਨਿਊਜ਼ ਪੋਰਟਲ ਨਿਊਜ਼ਕਲਿਕ ਦੇ ਦਫ਼ਤਰ ਨੂੰ ਸੀਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਨਿਊਜ਼ ਕਲਿੱਕ ਵੈੱਬ ਪੋਰਟਲ ਦੇ ਦਫ਼ਤਰ ਅਤੇ ਇਸ ਦੇ ਪੱਤਰਕਾਰਾਂ ਦੇ ਘਰਾਂ ‘ਤੇ ਕਈ ਘੰਟਿਆਂ ਤੱਕ ਛਾਪੇਮਾਰੀ ਕੀਤੀ। ਮੰਗਲਵਾਰ ਸਵੇਰੇ 6 ਵਜੇ ਸ਼ੁਰੂ ਹੋਈ ਛਾਪੇਮਾਰੀ ਦੇਰ ਸ਼ਾਮ ਤੱਕ ਜਾਰੀ ਰਹੀ।

ਦਿਨ ਭਰ ਦੀ ਪੁੱਛਗਿੱਛ ਤੋਂ ਬਾਅਦ, ਸਪੈਸ਼ਲ ਸੈੱਲ ਨੇ ਨਿਊਜ਼ ਕਲਿੱਕ ਵੈੱਬ ਪੋਰਟਲ ਦੇ ਸੰਸਥਾਪਕ ਅਤੇ ਸੰਪਾਦਕ-ਇਨ-ਚੀਫ਼ ਪ੍ਰਬੀਰ ਪੁਰਕਾਯਸਥਾ ਅਤੇ ਨਿਊਜ਼ ਕਲਿੱਕ ਦੇ ਐਚਆਰ ਵਿੱਚ ਤਾਇਨਾਤ ਅਮਿਤ ਚੱਕਰਵਰਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਹੁਣ ਸਪੈਸ਼ਲ ਸੈੱਲ ਉਸ ਨੂੰ ਬੁੱਧਵਾਰ ਨੂੰ ਅਦਾਲਤ ‘ਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ ‘ਤੇ ਲੈ ਸਕਦੀ ਹੈ।

ਪੁਲਿਸ ਨੇ ਕਿਹਾ ਕਿ ਦਿੱਲੀ-ਐੱਨ.ਸੀ.ਆਰ. ਖੇਤਰ ’ਤੇ ਕੇਂਦ੍ਰਿਤ ਛਾਪੇਮਾਰੀ ’ਚ ਅਧਿਕਾਰੀਆਂ ਨੇ ਕਿਹਾ ਕਿ 37 ਸ਼ੱਕੀਆਂ ਤੋਂ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਦਫ਼ਤਰ ’ਚ ਪੁੱਛ-ਪੜਤਲ ਕੀਤੀ ਗਈ, ਜਦਕਿ 9 ਔਰਤ ਸ਼ੱਕੀਆਂ ਤੋਂ ਉਨ੍ਹਾਂ ਦੇ ਘਰਾਂ ’ਚ ਪੁੱਛ-ਪੜਤਾਲ ਕੀਤੀ ਗਈ। ਨਿਊਜ਼ਕਲਿਕ ਦੇ ਸੰਸਥਾਪਕ ਅਤੇ ਮੁੱਖ ਸੰਪਾਦਕ ਪ੍ਰਬੀਰ ਪੁਰਕਾਯਸਥ ਨੂੰ ਨਿਊਜ਼ਕਲਿਕ ਦੇ ਦੱਖਣੀ ਦਿੱਲੀ ਦੇ ਦਫ਼ਤਰ ਲਿਜਾਇਆ ਗਿਆ ਸੀ ਜਿੱਥੇ ਇਕ ਫੋਰੈਂਸਿਕ ਟੀਮ ਮੌਜੂਦ ਸੀ।

ਗ੍ਰਿਫਤਾਰੀ ਤੋਂ ਪਹਿਲਾਂ ਪ੍ਰਬੀਰ ਪੁਰਕਾਯਸਥ ਦੇ ਵਕੀਲ ਨੂੰ ਸੈੱਲ ਦੇ ਦਫ਼ਤਰ ਬੁਲਾਇਆ ਗਿਆ। ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਵੀ ਦਫ਼ਤਰ ਤੋਂ ਵਾਪਸ ਭੇਜ ਦਿੱਤਾ ਗਿਆ ਅਤੇ ਕੁਝ ਸਮੇਂ ਬਾਅਦ ਪੁਲਸ ਨੇ ਦੱਸਿਆ ਕਿ ਪ੍ਰਬੀਰ ਪੁਰਕਾਯਸਥਾ ਅਤੇ ਅਮਿਤ ਚੱਕਰਵਰਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਜੇਕਰ ਦੋਵਾਂ ਨੂੰ ਯੂ.ਏ.ਪੀ.ਏ. ਤਹਿਤ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਜਲਦੀ ਜ਼ਮਾਨਤ ਨਹੀਂ ਮਿਲ ਸਕੇਗੀ। ਜਿਨ੍ਹਾਂ 37 ਲੋਕਾਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ ਸੀ, ਉਨ੍ਹਾਂ ਤੋਂ ਵੀ ਮੁੜ ਪੁੱਛਗਿੱਛ ਕੀਤੀ ਜਾ ਸਕਦੀ ਹੈ। ਇਨ੍ਹਾਂ ‘ਚ ਕੁਝ ਹੋਰ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।

ਦੱਸ ਦੇਈਏ ਕਿ ਦਿੱਲੀ, ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਮੁੰਬਈ ‘ਚ 100 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਸੀ। ਮੰਗਲਵਾਰ ਸਵੇਰੇ 6 ਵਜੇ ਸ਼ੁਰੂ ਹੋਈ ਛਾਪੇਮਾਰੀ ਦੇਰ ਸ਼ਾਮ ਤੱਕ ਜਾਰੀ ਰਹੀ। ਇਸ ਕਾਰਵਾਈ ਵਿੱਚ ਸਪੈਸ਼ਲ ਸੈੱਲ ਦੀਆਂ ਸਾਰੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ। ਇਸ ਛਾਪੇਮਾਰੀ ਵਿੱਚ ਸੇਲ ਦੇ 500 ਤੋਂ ਵੱਧ ਕਰਮਚਾਰੀ ਸ਼ਾਮਲ ਸਨ। ਨਿਊਜ਼ਕਲਿਕ ‘ਤੇ ਚੀਨ ਦੇ ਪੱਖ ‘ਚ ਸਪਾਂਸਰਡ ਖ਼ਬਰਾਂ ਚਲਾਉਣ ਲਈ ਚੀਨੀ ਕੰਪਨੀਆਂ ਤੋਂ ਫੰਡ ਲੈਣ ਦਾ ਦੋਸ਼ ਹੈ।