Punjab

ਪਰਿਵਾਰ ਵੱਲੋਂ ਅਵਤਾਰ ਸਿੰਘ ਖੰਡਾ ਦੀ ਮੌਤ ਦੀ ਅਧਿਕਾਰਤ ਜਾਂਚ ਦੀ ਮੰਗ ! ਇਸ ਚੀਜ਼ ਦਾ ਜਤਾਇਆ ਸ਼ੱਕ !

ਬਿਉਰੋ ਰਿਪੋਰਟ : ਇੰਗਲੈਂਡ ਦੇ ਵਸਨੀਕ ਅਵਤਾਰ ਸਿੰਘ ਖੰਡਾ ਦੀ ਮੌ ਤ ਦੀ ਜਾਂਚ ਨੂੰ ਲੈਕੇ ਪਰਿਵਾਰ ਨੇ ਹੁਣ ਅਧਿਕਾਰਤ ਮੰਗ ਕਰ ਦਿੱਤੀ ਹੈ । ਪਰਿਵਾਰ ਵੱਲੋਂ ਚੀਫ ਕੋਰੋਨਰ ਆਫ ਇੰਗਲੈਂਡ ਐਂਡ ਵੇਲਸ ਨੂੰ ਇਹ ਮੰਗ ਕੀਤੀ ਗਈ ਹੈ। ਸਿੱਖ ਫੈਡਰੇਸ਼ਨਾਂ ਅਤੇ ਖੰਡਾ ਦੇ ਪਰਿਵਾਰ ਵੱਲੋਂ ਕਾਫੀ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ । ਪਰ ਜਸਟਿਸ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈਕੇ ਭਾਰਤੀ ਏਜੰਸੀਆਂ ‘ਤੇ ਚੁੱਕੇ ਗਏ ਸਵਾਲਾਂ ਤੋਂ ਬਾਅਦ ਅਵਤਾਰ ਸਿੰਘ ਖੰਡਾ ਦੀ ਜਾਂਚ ਨੇ ਜ਼ੋਰ ਫੜ ਲਿਆ ਹੈ । ਦੱਸਿਆ ਜਾ ਰਿਹਾ ਹੈ ਕਿ ਨਿੱਝਰ ਅਤੇ ਖੰਡਾ ਇੱਕ ਦੂਜੇ ਨਾਲ ਜੁੜੇ ਹੋਏ ਸਨ ।

ਗਾਰਡੀਅਨ ਅਖਬਾਰ ਦੇ ਮੁਤਾਬਿਕ ਜਾਂਚ ਦੀ ਮੰਗ ਬੈਰੀਸਟਰ ਮਾਈਕਲ ਪੋਲਾਕ ਵੱਲੋਂ ਕੀਤੀ ਗਈ ਹੈ । ਜਿੰਨਾਂ ਨੇ ਇਲਜ਼ਾਮ ਲਗਾਇਆ ਹੈ ਕਿ ਬ੍ਰਿਟਿਸ਼ ਪੁਲਿਸ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਖੰਡਾ ਦੀ ਜਾਨ ਨੂੰ ਖ਼ਤਰਾ ਸੀ। ਪੋਲਾਕ ਨੇ ਕਿਹਾ ਮੈਂ ਇਸ ਦਾਅਵੇ ਨਾਲ ਨਹੀਂ ਕਹਿ ਰਿਹਾ ਹਾਂ ਕਿ ਖੰਡੇ ਦੀ ਮੌਤ ਦੇ ਪਿੱਛੇ ਭਾਰਤ ਜ਼ਿੰਮੇਵਾਰ ਹੈ,ਪਰ ਹਾਲਾਤ ਜਾਂਚ ਦੀ ਮੰਗ ਕਰ ਰਹੇ ਹਨ ।

ਪੋਲਾਕ ਨੇ ਕਿਹਾ ਅਸੀਂ ਮੰਨ ਦੇ ਹਾਂ ਕਿ ਭਾਰਤ ਇੱਕ ਕਾਨੂੰਨ ਦੀ ਪਾਲਣਾ ਵਾਲਾ ਦੇਸ਼ ਹੈ । ਪਰ ਜਿਸ ਤਰ੍ਹਾਂ ਨਾਲ ਉਸ ਦੀ ਜ਼ਿੰਦਗੀ ਨੂੰ ਖਤਰਾ ਸੀ ਅਤੇ ਮੀਡੀਆ ਵਿੱਚ ਉਸ ਨੂੰ ਭਾਰਤ ਦਾ ਨੰਬਰ 1 ਦੁਸ਼ਮਣ ਕਿਹਾ ਜਾ ਰਿਹਾ ਸੀ ਇਸ ਲਈ ਖੰਡਾ ਦੀ ਮੌਤ ਸ਼ੱਕੀ ਹੈ ।

ਅਵਤਾਰ ਸਿੰਘ ਖੰਡਾ ਦੀ ਮੌਤ ਜੂਨ 15 ਨੂੰ ਹੋਈ ਉਸ ਨੂੰ ਅਚਾਨਕ ਬਿਮਾਰੀ ਤੋਂ ਬਾਅਦ ਬਰਮਿੰਗਮ ਦੇ ਹਸਪਤਾਲ ਵਿੱਚ ਅਚਾਨਕ ਦਾਖਲ ਕਰਵਾਇਆ ਗਿਆ । ਪੋਸਟਮਾਰਟਮ ਤੋਂ ਬਾਅਦ ਖੰਡਾ ਦੀ ਮੌਤ ਦੀ ਵਜ੍ਹਾ ਬਲੱਡ ਕੈਂਸਰ ਦੱਸਿਆ ਗਿਆ ਸੀ। ਪਰਿਵਾਰ ਨੇ ਕਿਹਾ ਸਾਨੂੰ ਹੁਣ ਅਜਿਹਾ ਕੋਈ ਮੈਡੀਕਲ ਰਿਕਾਰਡ ਨਹੀਂ ਦਿੱਤਾ ਗਿਆ ਹੈ ਜਿਸ ਤੋਂ ਸਾਬਿਤ ਹੋ ਸਕੇ ਕਿ ਉਸ ਨੂੰ ਬਲੱਡ ਕੈਂਸਰ ਸੀ । ਖੰਡਾ ਦੀ ਮਾਂ ਦਾ ਮੰਨਣਾ ਹੈ ਕਿ ਉਸ ਨੂੰ ਜ਼ਹਿਰ ਦਿੱਤਾ ਗਿਆ ਸੀ।

ਉਧਰ ਵੈਸਟ ਮਿਡਲੈਡ ਪੁਲਿਸ ਦਾਅਵਾ ਕਰ ਰਹੀ ਹੈ ਕਿ ਅਸੀਂ ਅਵਤਾਰ ਸਿੰਘ ਖੰਡਾ ਦੀ ਮੌਤ ਦੀ ਗਹਿਰਾਈ ਨਾਲ ਜਾਂਚ ਕੀਤੀ ਹੈ ਜਿਸ ਵਿੱਚ ਸਾਨੂੰ ਕੁਝ ਵੀ ਸ਼ਕੀ ਚੀਜ਼ ਨਹੀਂ ਮਿਲੀ ਹੈ । ਖੰਡਾ ਦਾ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਦੀਪ ਸਿੱਧੂ ਦੇ ਨਾਲ ਨਜ਼ਦੀਕੀ ਸਬੰਧ ਵੀ ਸਾਹਮਣੇ ਆਏ ਸਨ । ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ UK ਵਿੱਚ ਭਾਰਤੀ ਸਫਾਰਤਖਾਨੇ ‘ਤੇ ਹਮਲਾ ਕੀਤਾ ਗਿਆ ਸੀ,ਉਸ ਵਿੱਚ ਅਵਤਾਰ ਸਿੰਘ ਖੰਡਾ ਦਾ ਨਾਂ ਸਾਹਮਣੇ ਆਇਆ ਸੀ ।