ਰੋਪੜ : ਮੁੱਖ ਮੰਤਰੀ ਭਗਵੰਤ ਮਾਨ ਅੱਜ ਸ੍ਰੀ ਚਮਕੌਰ ਸਾਹਿਬ ਦੀ ਦਾਣਾ ਮੰਡੀ ‘ਚ ਝੋਨੇ ਦੀ ਫਸਲ ਦੀ ਖ਼ਰੀਦ ਦਾ ਜਾਇਜ਼ਾ ਲੈਣ ਪਹੁੰਚੇ ਹਨ। ਮੁੱਖ ਮੰਤਰੀ ਮਾਨ ਨੇ ਕਿਸਾਨਾਂ ਅਤੇ ਆਮ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣੀਆਂ। ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਝੋਨੇ ਦੀ ਖ਼ਰੀਦ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਇਸੇ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਪੰਜਾਬ ‘ਚ ਇਹ ਪਹਿਲੀ ਵਾਰ ਹੋਇਆ ਹੈ ਕਿ ਕੇਂਦਰ ਸਰਕਾਰ ਵੱਲੋਂ 37 ਹਜ਼ਾਰ ਕਰੋੜ ਝੋਨੇ ਦੀ ਖਰੀਦ ਦੇ ਪੈਸੇ ਆ ਗਏ ਹਨ। ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਨਵੇਂ ਨਵੇਂ ਤਰੀਕੇ ਲੱਭ ਰਹੀ ਤਾਂ ਜੋਂ ਕਿਸਾਨੀ ਨੂੰ ਮਜ਼ਬੂਰੀ ਦਾ ਧੰਦਾ ਨਾ ਸਮਝਿਆ ਜਾਵੇ। ਮਾਨ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਅਧੁਨਿਕ ਤਰੀਕੇ ਨਾਲ ਖੇਤੀ ਕੀਤੀ ਜਾ ਰਹੀ ਹੈ ਅਤੇ ਖੇਤੀ ਨੂੰ ਕਰਨ ਦੇ 3-3 ਤਰੀਕੇ ਆ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਖੱਜਲ ਨਹੀਂ ਹੋਣ ਦਿੱਤਾ ਜਾਵੇਗਾ। ਮਾਨ ਨੇ ਕਿਹਾ ਕਿ ਇਸ ਵਾਰ ਕਿਸਾਨ ਆਪਣੇ ਘਰਾਂ ਵਿੱਚ ਦਿਵਾਲੀ ਮਨਾਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਜਿਵੇਂ ਹੀ ਕਿਸਾਨ ਦੀ ਫਸਲ ਮੰਡੀ ‘ਚ ਆਵੇਗੀ ਉਦੋਂ ਹੀ ਪੈਸੇ ਖਾਤੇ ‘ਚ ਆ ਜਾਣਗੇ। ਉਨ੍ਹਾਂ ਕਿਹਾ ਕਿ ਜਿੰਨਾ ਪਿਆਰ ਕਿਸਾਨ ਫਸਲ ਨੂੰ ਕਰਦਾ ਹੈ, ਅਸੀਂ ਵੀ ਉਨ੍ਹਾਂ ਹੀ ਕਰਾਂਗੇ।
ਮਾਨ ਨੇ ਦੱਸਿਆ ਕਿ ਹੁਣ ਤੱਕ ਮੰਡੀਆਂ ਵਿੱਚ 68 ਹਜ਼ਾਰ ਮੀਟ੍ਰਿਕ ਝੋਮਨਾ ਆਇਆ ਹੈ। ਮਾਨ ਨੇ ਕਿਹਾ ਕਿ ਇਸ ਵਾਰ 182 ਲੱਖ ਮੀਟ੍ਰਿਕ ਝੋਨੇ ਦੇ ਖਰੀਦ ਦੇ ਉਮੀਦ ਹੈ। ਉਨ੍ਹਾਂ ਨੇ ਦੱਸਿਆ ਕਿ ਸੂਬੇ ਭਰ ਵਿੱਚ 18554 ਖਰੀਦ ਕੇਂਦਰ ਬਣਾਏ ਗਏ ਹਨ। ਮਾਨ ਨੇ ਕਿਹਾ ਕਿ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਸੂਬੇ ਵਿੱਚ 654 ਨਵੀਆਂ ਰਾਇਸ ਮਿੱਲਾਂ ਲੱਗ ਗਈਆਂ ਹਨ।
ਮਾਨ ਨੇ ਕਿਹਾ ਕਿ ਝੋਨੇ ਦੇ ਅਗਲੇ ਸੀਜ਼ਨ ਤੋਂ ਪੂਸਾ144 ਪੰਜਾਬ ਸਰਕਾਰ ਵੱਲੋਂ ਬੈਨ ਕੀਤੀ ਜਾਂਦੀ ਹੈ ਕਿਉਂਕਿ ਪੂਸਾ 144 ਪੱਕਣ ਵਿੱਚ 152 ਦਿਨ ਲੈਂਦੀ ਜਦੋਂ ਕਿ ਪੀਆਰ 126 ਪੱਕਣ ਲਈ 92 ਦਿਨ ਲੈਂਦੀ ਹੈ।
ਪਰਾਲੀ ਦੇ ਮੁੱਦੇ ‘ਤੇ ਬੋਲਦਿਆਂ ਮਾਨ ਨੇ ਕਿਹਾ ਕਿ ਪਰਾਲੀ ਨੂੰ ਲੈ ਕੇ ਇੱਟਾਂ ਦਿਆਂ ਭੱਠਿਆਂ ਨੂੰ ਪਰਾਲੀ ਦੀ ਵਰਤੋਂ ਕਰਨ ਲਈ ਕਹਿ ਦਿੱਤਾ ਗਿਆ ਹੈ। ਮਾਨ ਨੇ ਰਾਜਪਾਲ ਵੱਲੋਂ ਮੰਗੇ ਗਏ 50 ਹਜ਼ਾਰ ਕਰੋੜ ਰੁਪਏ ਦੇ ਹਿਸਾਬ ਬਾਰੇ ਬੋਲਦਿਆਂ ਕਿਹਾ ਕਿ ਉਨਾਂ ਨੇ 50 ਹਜ਼ਾਰ ਕਰੋੜ ਕਿੱਥੇ ਖਰਚ ਕੀਤੇ ਹਨ ਉਸਦਾ ਹਿਸਾਬ ਅੱਜ ਦੇ ਦਿੱਤਾ ਹੈ।
ਮਾਨ ਨੇ ਕਿਹਾ ਕਿ ਰਾਜਪਾਲ ਨੂੰ ਉਨਾਂ ਨੇ ਪਿਛਲੇ ਕਰਜ਼ੇ ਦੇ ਭਰੇ ਜਾ ਰਹੇ ਵਿਆਜ ਦੇ ਹਿਸਾਬ ਵੀ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਚੰਗਾ ਹੁੰਦਾ ਜੇਕਰ ਗਵਰਨਰ ਕਰਜ਼ਾ ਚੜ੍ਹਾਉਣ ਵਾਲਿਆਂ ਤੋਂ ਹਿਸਾਬ ਮੰਗਦੇ।
ਮਾਨ ਨੇ ਕਿਹਾ ਕਿ ਕਿਸਾਨਾਂ ਕੋਲ ਪਰਾਲੀ ਦੋ ਕੋਈ ਹੱਲ ਨਹੀਂ ਹੈ. ਜੇਕਰ ਕੇਂਦਰ ਸਰਕਾਰ ਕਿਸਾਨਾਂ ਨੂੰ ਪ੍ਰਤੀ ਏਕੜ 1500 ਪਰੁਪਏ ਦੇਵੇ ਅਤੇ ਪੰਜਾਬ ਸਰਕਾਰ ਇਸ ਵਿੱਚ 1000 ਰੁਪਏ ਦੇਵੇਗੀ ਤਾਂ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ।
ਮੁੱਖ ਮੰਤਰੀ ਮਾਨ ਪ੍ਰਤਾਪ ਬਾਜਵਾ ਦੇ 32 ਵਿਧਾਇਕਾਂ ਵਾਲੇ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਪਹਿਲਾਂ ਬਾਜਵਾ ਆਪਣੇ 18 ਵਿਧਾਇਕਾਂ ਨਾਲ ਮਿਲਣੀ ਕਰਕੇ ਦਿਖਾਵੇ। ਮਾਨ ਨੇ ਤੰਜ਼ ਕੱਸਦਿਆਂ ਕਿਹਾ ਕਿ ਸਾਬਕਾ ਖਜ਼ਾਨਾ ਮੰਤਰੀ, ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨਾਲ ਤਾਂ ਇਨਾਂ ਦਾ ਸਪੰਰਕ ਟੁੱਟਿਆ ਹੋਇਆ ਹੈ।