Punjab

ਪੰਜਾਬ ਦੇ ਇੱਕ ਘਰ ‘ਚ 3 ਸਕੀਆਂ ਭੈਣਾਂ ਨਾਲ ਹੋਇਆ ਮਾੜਾ !

ਬਿਉਰੋ ਰਿਪੋਰਟ : ਜਲੰਧਰ ਵਿੱਚ ਦਿਲ ਨੂੰ ਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ ਜਿਸ ਨੇ ਵੀ ਇਸ ਨੂੰ ਸੁਣਿਆ ਉਸ ਦੇ ਪੈਰਾਂ ਹੇਠਾਂ ਤੋਂ ਜ਼ਮੀਨ ਖਿਸਕ ਗਈ । 4 ਤੋਂ 9 ਸਾਲ ਦੀਆਂ ਸਕੀਆਂ ਭੈਣਾਂ ਦੀ ਲਾਸ਼ਾਂ ਇੱਕ ਟਰੰਕ ਵਿੱਚੋਂ ਮਿਲੀਆਂ ਹਨ । ਮੁਹੱਲੇ ਦੇ ਲੋਕ ਪਿਤਾ ‘ਤੇ ਸ਼ੱਕ ਜਤਾ ਰਹੇ ਹਨ ਜਦਕਿ ਪੁਲਿਸ ਕਿਸੇ ਹੋਰ ਹੀ ਥਿਊਰੀ ‘ਤੇ ਕੰਮ ਕਰ ਰਹੀ ਹੈ । ਪੁਲਿਸ ਨੂੰ ਇਹ ਪੂਰਾ ਮਾਮਲਾ ਹਾਦਸਾ ਲੱਗ ਰਿਹਾ ਹੈ ।

3 ਭੈਣਾਂ ਦੀਆਂ ਲਾਸ਼ਾਂ ਜਲੰਧਰ ਦੇ ਪਠਾਨਕੋਟ ਹਾਈਵੇਅ ਦੇ ਮਕਸੂਦਾਂ ਇਲਾਕੇ ਤੋਂ ਮਿਲੀਆਂ ਹਨ। ਤਿੰਨੋਂ ਬੱਚੀਆਂ ਐਤਵਾਰ ਰਾਤ 8 ਵਜੇ ਤੋਂ ਹੀ ਲਾਪਤਾ ਸਨ। ਬੱਚਿਆਂ ਦੇ ਗ਼ਾਇਬ ਹੋਣ ਦੀ ਰਿਪੋਰਟ ਮਕਾਨ ਮਾਲਕ ਨੇ ਰਾਤ 11 ਵਜੇ ਕੀਤੀ ਸੀ । ਜਦੋਂ ਪੁਲਿਸ ਪਹੁੰਚੀ ਤਾਂ ਉਨ੍ਹਾਂ ਨੇ ਆਲ਼ੇ-ਦੁਆਲੇ ਮੁਹੱਲੇ ਵਾਲਿਆਂ ਨਾਲ ਮਿਲ ਕੇ ਬੱਚੀਆਂ ਦੀ ਤਲਾਸ਼ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲੀਆਂ । ਸਵੇਰੇ ਲੋਕਾਂ ਨੇ ਜਿਸ ਘਰ ਤੋਂ ਬੱਚੀਆਂ ਗ਼ਾਇਬ ਹੋਈਆਂ ਸਨ ਉਸੇ ਘਰ ਦੇ ਬਾਹਰ ਇੱਕ ਟਰੰਕ ਵੇਖਿਆ । ਲੋਕਾਂ ਨੇ ਜਦੋਂ ਉਸ ਨੂੰ ਖੋਲ੍ਹਿਆ ਤਾਂ ਉਸ ਵਿੱਚੋਂ ਤਿੰਨੋਂ ਬੱਚਿਆਂ ਦੀਆਂ ਲਾਸ਼ਾਂ ਪਈਆਂ ਸਨ । ਉਸ ਵਿੱਚ 9 ਸਾਲ ਦੀ ਅਮ੍ਰਿਤਾ, 7 ਸਾਲ ਦੀ ਸਾਕਸ਼ੀ, 4 ਸਾਲ ਦੀ ਕੰਚਨ ਸੀ।

ਮਾਪਿਆਂ ਨੇ ਕਿਹਾ ਅਸੀਂ ਕੰਮ ‘ਤੇ ਗਏ ਸਨ

ਥਾਣਾ ਮਕਸੂਦਾਂ ਦੇ ASI ਹਰਬੰਸ ਸਿੰਘ ਨੇ ਦੱਸਿਆ ਕਿ ਪਿਤਾ ਸੁਸ਼ੀਲ ਅਤੇ ਮਾਂ ਮੰਜੂ ਦੇ 5 ਬੱਚੇ ਹਨ। ਐਤਵਾਰ ਨੂੰ ਦੋਵੇਂ ਕੰਮ ‘ਤੇ ਚੱਲੇ ਗਏ ਸਨ । ਰਾਤ 8 ਵਜੇ ਉਹ ਘਰ ਪਰਤੇ ਤਾਂ ਬੱਚੇ ਨਹੀਂ ਸਨ । ਉਨ੍ਹਾਂ ਨੇ ਰਾਤ ਨੂੰ ਲੱਭਿਆ ਤਾਂ ਕੋਈ ਪਤਾ ਨਹੀਂ ਚਲਿਆ ਜਿਸ ਦੇ ਬਾਅਦ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ । ਪਿਤਾ ਨੇ ਕਿਹਾ ਕਿ ਉਹ ਸਵੇਰ 8 ਵਜੇ ਤੋਂ ਰਾਤ 8 ਵਜੇ ਤੱਕ ਕੰਮ ਕਰ ਰਹੇ ਸਨ।

ਗੁਆਂਢੀਆਂ ਨੂੰ ਪਿਤਾ ‘ਤੇ ਸ਼ੱਕ

ਮੁਹੱਲੇ ਵਾਲਿਆਂ ਦਾ ਇਲਜ਼ਾਮ ਹੈ ਕਿ ਬੱਚਿਆਂ ਦਾ ਪਿਤਾ ਨਸ਼ੇ ਦਾ ਆਦੀ ਸੀ । ਸ਼ਰਾਬ ਦੇ ਨਸ਼ੇ ਵਿੱਚ ਚੂਰ ਰਹਿੰਦਾ ਸੀ ਉਸੇ ਨੇ ਕਤਲ ਕੀਤੀ ਹੈ । ਪੁਲਿਸ ਨੇ ਬੱਚਿਆਂ ਦੇ ਪਿਤਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ । ਉੱਧਰ ਬੱਚੀਆਂ ਦੀ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਦੇ ਬਾਅਦ ਮੌਤ ਦੇ ਕਾਰਨਾਂ ਦਾ ਖ਼ੁਲਾਸਾ ਹੋਵੇਗਾ ।

ਪੁਲਿਸ ਨੂੰ ਨਹੀਂ ਮਿਲੇ ਸੱਟ ਦੇ ਨਿਸ਼ਾਨ

SP ਇਨਵੈਸਟੀਗੇਸ਼ਨ ਮਨਪ੍ਰੀਤ ਢਿੱਲੋਂ ਨੇ ਦੱਸਿਆ ਕਿ ਬੱਚਿਆਂ ਦੇ ਸਰੀਰ ‘ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਸਨ । ਸ਼ੁਰੂਆਤੀ ਜਾਂਚ ਵਿੱਚ ਇਹ ਕਤਲ ਨਹੀਂ ਲੱਗ ਰਿਹਾ ਹੈ। ਸ਼ੱਕ ਲੱਗ ਰਿਹਾ ਹੈ ਕਿ ਬੱਚਿਆਂ ਘਰ ਵਿੱਚ ਇਕੱਲੀ ਸਨ ਅਜਿਹਾ ਹੋ ਸਕਦਾ ਹੈ ਕਿ ਉਹ ਖੇਡਦੇ ਖੇਡਦੇ ਇੱਕ ਟਰੰਕ ਵਿੱਚ ਬੈਠ ਗਈਆਂ ਅਤੇ ਉੱਤੋਂ ਢੱਕਣ ਬੰਦ ਹੋ ਗਿਆ । ਦਮ ਘੁਟਣ ਨਾਲ ਬੱਚਿਆਂ ਦੀ ਮੌਤ ਹੋ ਗਈ ਹੋਵੇ।