ਜ਼ੀਰਾ ਵਿੱਚ ਮਾਲਬਰੋਸ ਸ਼ਰਾਬ ਫ਼ੈਕਟਰੀ ਖ਼ਿਲਾਫ਼ ਡੇਢ ਸਾਲ ਤੋਂ ਸੰਘਰਸ਼ ਕਰ ਰਹੇ ਸਾਂਝਾ ਮੋਰਚਾ ਸ਼ਰਾਬ ਮਾਫ਼ੀਆ ਦੇ ਸਰਕਾਰੀ ਤੰਤਰ ਤੇ ਦਬਾਅ ਦੇ ਬਾਵਜੂਦ ਸੰਘਰਸ਼ ਨੂੰ ਇੱਕ ਹੋਰ ਜਿੱਤ ਪ੍ਰਾਪਤ ਹੋਈ ਹੈ। ਇਸ ਦੇ ਜਾਣਕਾਰੀ ਦਿੰਦਿਆਂ ਜ਼ੀਰਾ ਸਾਂਝਾ ਮੋਰਚਾ ਦੇ ਆਗੂਆਂ ਨੇ ਦੱਸਿਆ ਕਿ NGT ਨੇ ਪੰਜਾਬ ਸਰਕਾਰ ਨੂੰ ਸ਼ਰਾਬ ਫ਼ੈਕਟਰੀ ਖ਼ਿਲਾਫ਼ 20/11/2023 ਤੱਕ ਬਣਦੀ ਕਾਰਵਾਈ ਕਰਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ ।
ਆਗੂਆਂ ਨੇ ਦੱਸਿਆ ਕਿ ਅਦਾਲਤ ਵੱਲੋਂ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਆਸ-ਪਾਸ ਦੇ ਜੋ ਪਿੰਡ ਇਸ ਫ਼ੈਕਟਰੀ ਤੋਂ ਪ੍ਰਭਾਵਿਤ ਹਨ ਉਨ੍ਹਾਂ ਨੂੰ ਪੀਣਯੋਗ ਪਾਣੀ ਮੁਹੱਈਆ ਕਰਵਾਇਆ ਜਾਵੇ। । ਉਨ੍ਹਾਂ ਕਿਹਾ ਕਿ ਸ਼ਰਾਬ ਫ਼ੈਕਟਰੀ ਦੀ ਵਜ੍ਹਾ ਕਰਕੇ ਕਈ ਪਿੰਡ ਤਬਾਹ ਹੋ ਗਏ, ਲੋਕਾਂ ਦੀ ਜ਼ਿੰਦਗੀ ਖ਼ਤਮ ਹੋ ਗਈ।
ਸ਼ਰਾਬ ਮਾਫ਼ੀਆ ਦੇ ਸਰਕਾਰੀ ਤੰਤਰ ਤੇ ਦਬਾਅ ਦੇ ਬਾਵਜੂਦ ਅੱਜ #ZiraSanjhaMorcha ਦੇ ਸੰਘਰਸ਼ ਨੂੰ ਇੱਕ ਹੋਰ ਜਿੱਤ ਪ੍ਰਾਪਤ ਹੋਈ ਹੈ।
NGT ਨੇ @PunjabGovtIndia ਨੂੰ ਮਾਲਬਰੋਜ਼ ਸ਼ਰਾਬ ਫੈਕਟਰੀ ਜ਼ੀਰਾ ਦੇ ਆਲੇ-ਦੁਆਲੇ ਦੇ ਪ੍ਰਦੂਸ਼ਣ ਪ੍ਰਭਾਵਿਤ ਪਿੰਡਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ, ਫੈਕਟਰੀ ਦੀ ਰਿਪੋਰਟ ਪੇਸ਼ ਕਰਨ ਅਤੇ… pic.twitter.com/ENy5ZQidlI
— Tractor2ਟਵਿੱਟਰ ਪੰਜਾਬ (@Tractor2twitr_P) October 1, 2023
ਹੋਰ ਜਾਣਕਾਰੀ ਦਿੰਦਿਆਂ ਟਰੈਕਟਰ ਟੂ ਟਵਿੱਟਰ ਪੰਜਾਬ ਨੇ ਇੱਕ ਟਵੀਟ ਕਰਦਿਆਂ ਲਿਖਿਆ ਕਿ ਸ਼ਰਾਬ ਮਾਫ਼ੀਆ ਦੇ ਸਰਕਾਰੀ ਤੰਤਰ ਤੇ ਦਬਾਅ ਦੇ ਬਾਵਜੂਦ ਅੱਜ ਜੀਰਾ ਸਾਂਝਾ ਮੋਰਚਾ ਦੇ ਸੰਘਰਸ਼ ਨੂੰ ਇੱਕ ਹੋਰ ਜਿੱਤ ਪ੍ਰਾਪਤ ਹੋਈ ਹੈ।
ਉਨ੍ਹਾਂ ਨੇ ਦੱਸਿਆ ਕਿ NGT ਨੇ ਪੰਜਾਬ ਸਰਕਾਰ ਨੂੰ ਮਾਲਬਰੋਜ਼ ਸ਼ਰਾਬ ਫ਼ੈਕਟਰੀ ਜ਼ੀਰਾ ਦੇ ਆਲ਼ੇ-ਦੁਆਲੇ ਦੇ ਪ੍ਰਦੂਸ਼ਣ ਪ੍ਰਭਾਵਿਤ ਪਿੰਡਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ, ਫ਼ੈਕਟਰੀ ਦੀ ਰਿਪੋਰਟ ਪੇਸ਼ ਕਰਨ ਅਤੇ ਰਿਵਰਸ ਬੋਰਾਂ ਨੂੰ ਸੀਲ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਨਾਲ ਹੀ ਪੰਜਾਬ ਦੀਆਂ ਸਾਰੀਆਂ ਡਿਸਟਿਲਰੀਆਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।
ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਸਵਾਲ ਕਰਦਿਆਂ ਕਿਹਾ ਕਿ
1. ਕੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਾਤਾਵਰਨ ਮੰਤਰੀ ਮੀਤ ਹੇਅਰ ਗਹਿਰੀ ਨੀਂਦ ਤੋਂ ਜਾਗ ਕੇ ਸ਼ਰਾਬ ਮਾਫ਼ੀਆ ਦੇ ਪ੍ਰਦੂਸ਼ਣ ਖ਼ਿਲਾਫ਼ ਕਾਰਵਾਈ ਅਤੇ ਸ਼ਰਾਬ ਫ਼ੈਕਟਰੀ ਸੀਲ ਕਰਨਗੇ?
2. ਕੀ ਸਾਫ਼ ਪਾਣੀ ਮੁਹੱਈਆ ਕਰਵਾਉਣ ਦਾ ਖ਼ਰਚਾ ਇਲਾਕੇ ਦੀ ਆਬੋ-ਹਵਾ ਬਰਬਾਦ ਕਰਨ ਦਾ ਜੁਰਮਾਨਾ ਮਾਲਬਰੋਸ ਫ਼ੈਕਟਰੀ ਤੋਂ ਵਸੂਲਣਗੇ?
3. ਜਾਂ ਹਲੇ ਵੀ ਸ਼ਰਾਬ ਮਾਫ਼ੀਆ ਦੇ ਹੱਕ ਵਿੱਚ ਹੀ ਭੁੱਗਤਣਗੇ?