ਚੰਡੀਗੜ੍ਹ : ਪੰਜਾਬ ਦੇ ਗੈਂਗਸਟਰ ਦੀਪਕ ਮਾਨ ਉਰਫ਼ ਮਾਨ ਜੈਤੋ ਦਾ ਹਰਿਆਣਾ ਦੇ ਸੋਨੀਪਤ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮਾਨ ਜੈਤੋ ਪੰਜਾਬ ਦੇ ਫ਼ਰੀਦਕੋਟ ਦਾ ਵਸਨੀਕ ਸੀ। ਉਸ ਦੀ ਲਾਸ਼ ਪਿੰਡ ਦੇ ਖੇਤਾਂ ਵਿੱਚੋਂ ਮਿਲੀ। ਕੁਝ ਦਿਨ ਪਹਿਲਾਂ ਹੀ ਉਸ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਲਲਕਾਰਿਆ ਸੀ। ਕਤਲ ਤੋਂ ਬਾਅਦ ਹੁਣ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਜਾਣਕਾਰੀ ਮੁਤਾਬਕ ਸੋਨੀਪਤ ਦੇ ਹਰਸਾਨਾ ਕਲਾਂ ਪਿੰਡ ਦੇ ਖੇਤਾਂ ‘ਚ ਇਕ ਲਾਸ਼ ਪਈ ਸੀ। ਜਿਸ ‘ਤੇ ਕਈ ਗੋਲੀਆਂ ਦੇ ਨਿਸ਼ਾਨ ਸਨ। ਸ਼ਾਮ ਨੂੰ ਜਦੋਂ ਕਿਸਾਨ ਖੇਤ ਗਿਆ ਤਾਂ ਉਸ ਨੇ ਲਾਸ਼ ਦੇਖੀ। ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪਹਿਲਾਂ ਤਾਂ ਪੁਲਿਸ ਉਸ ਦੀ ਪਛਾਣ ਨਹੀਂ ਕਰ ਸਕੀ।
ਹਾਲਾਂਕਿ ਬਾਅਦ ਵਿਚ ਪੁਲਿਸ ਨੂੰ ਉਸ ਬਾਰੇ ਪਤਾ ਲੱਗਾ। ਇਸ ਸਬੰਧੀ ਪੰਜਾਬ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ।ਸ਼ੂਟਰ ਮਨੀ ਚਸਕਾ ਬੰਬੀਹਾ ਗੈਂਗ ਨੂੰ ਅਰਮੀਨੀਆ ਤੋਂ ਚਲਾ ਰਹੇ ਲੱਕੀ ਪਟਿਆਲ ਦਾ ਕਰੀਬੀ ਸੀ। ਸ਼ੂਟਰ ਲੱਕੀ ਪਟਿਆਲਾ ਦਾ ਕਰੀਬੀ ਸੀ, ਜੋ ਅਰਮੀਨੀਆ ਤੋਂ ਮਨੀ ਚਸਕਾ ਬੰਬੀਹਾ ਗੈਂਗ ਚਲਾ ਰਿਹਾ ਸੀ।
ਕੁਝ ਸਾਲ ਪਹਿਲਾਂ ਉਸ ਨੇ ਚੰਡੀਗੜ੍ਹ ਵਿੱਚ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਦੇ ਚਚੇਰੇ ਭਰਾ ਗੁਰਲਾਲ ਬਰਾੜ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਨੀਰਜ ਚਸਕਾ ਤਾਂ ਫੜ ਲਿਆ ਗਿਆ ਪਰ ਮਾਨ ਜੈਤੋ ਫ਼ਰਾਰ ਹੋ ਗਿਆ। ਉਦੋਂ ਤੋਂ ਉਹ ਲਾਰੈਂਸ ਗੈਂਗ ਦਾ ਨਿਸ਼ਾਨਾ ਸੀ। ਮਾਨ ਜੈਤੋ ਖ਼ਿਲਾਫ਼ ਪੰਜਾਬ ਤੋਂ ਇਲਾਵਾ ਚੰਡੀਗੜ੍ਹ, ਹਰਿਆਣਾ ਅਤੇ ਦਿੱਲੀ ਵਿਚ ਕਤਲ ਸਮੇਤ ਕਈ ਗੰਭੀਰ ਮਾਮਲੇ ਦਰਜ ਹਨ।
ਸ਼ੁਰੂਆਤੀ ਜਾਣਕਾਰੀ ਅਨੁਸਾਰ ਮਾਨ ਜੈਤੋ ਤੋਂ ਪਹਿਲਾਂ ਅਗਵਾ ਹੋਇਆ ਸੀ। ਫਿਰ ਉਸ ਨੂੰ ਬਹੁਤ ਟਾਰਚਰ ਕੀਤਾ ਗਿਆ ,ਇਸ ਤੋਂ ਬਾਅਦ ਗੋਲੀਆਂ ਚਲਾਈਆਂ ਗਈਆਂ।
ਮਾਨ ਜੈਤੋ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਪੋਸਟ ਪਾਈ ਸੀ। ਜਿਸ ਵਿੱਚ ਗੋਲਡੀ ਬਰਾੜ ਨੂੰ ਵੰਗਾਰਿਆ ਗਿਆ। ਉਸ ਨੇ ਗੋਲਡੀ ਬਰਾੜ ਨੂੰ ਲਲਕਾਰਿਆ ਕਿ ਅਸੀਂ ਤੇਰੇ ਭਰਾ ਨੂੰ ਮਾਰ ਦਿੱਤਾ ਹੈ, ਜੋ ਮਰਜ਼ੀ ਕਰਲਾ। ਮਾਨ ਜੈਤੋ ਲਿਖਿਆ ਸੀ ਕਿ ਸਾਡੇ ਭਰਾ ਸੁੱਖਾ ਦੁੱਨੇਕੇ ਨੂੰ ਏਜੰਸੀਆਂ ਨੇ ਕਤਲ ਕਰ ਦਿੱਤਾ। ਗੋਲਡੀ (ਜ਼ਿੰਮੇਵਾਰੀ ਮਾਹਿਰ) ਇਹ ਜ਼ਿੰਮੇਵਾਰੀ ਲੈ ਰਿਹਾ ਹੈ ਕਿ ਮੈਂ ਕਤਲ ਨੂੰ ਅੰਜਾਮ ਦਿੱਤਾ ਹੈ। ਤੂੰ ਪਹਿਲਾਂ ਮੇਰੇ ਤੋਂ ਆਪਣੇ ਭਰਾ ਦਾ ਬਦਲਾ ਲੈ। ਨੇ ਆਪਣੇ ਹੱਥਾਂ ਨਾਲ ਮਾਰਿਆ ਸੀ।
ਦੂਜੇ ਪਾਸੇ ਗੋਲਡੀ ਬਰਾੜ ਨਾਮ ਦੇ ਇਕ ਫੇਸਬੁੱਕ ਪੇਜ ਤੋਂ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਪੋਸਟ ਵਿਚ ਲਿਖਿਆ ਗਿਆ ਹੈ ਕਿ ਅਸੀਂ ਆਪਣੇ ਸਾਥੀ ਦੇ ਕਤਲ ਦਾ ਬਦਲਾ ਲੈ ਲਿਆ ਹੈ। ਸਾਡੇ ਭਰਾ ਗੁਰਲਾਲ ਬਰਾੜ ਦਾ ਕਤਲ ਕਰਨ ਵਾਲੇ ਸ਼ੂਟਰਾਂ ਵਿਚ ਦੀਪਕ ਵੀ ਸ਼ਾਮਲ ਸੀ ਅਤੇ ਫ਼ਰਾਰ ਸੀ। ਹੁਣ ਉਸ ਨੂੰ ਸਜ਼ਾ ਮਿਲ ਚੁੱਕੀ ਹੈ। ਸਾਡੇ ਦੋਸਤ ਨੂੰ ਸੁੱਤੇ ਪਏ ਨੂੰ ਮਾਰਿਆ ਗਿਆ ਤੇ ਅੱਜ ਉਸ ਦੇ ਸਿਰ ਵਿਚ ਵੀ ਉੱਨ੍ਹੀਆਂ ਹੀ ਗੋਲੀਆਂ ਮਾਰੀਆਂ ਹਨ। ਜਿਹੜੇ ਬਚੇ ਹਨ ਉਹ ਤਿਆਰ ਹੋ ਜਾਣ।