ਬਿਊਰੋ ਰਿਪੋਰਟ : ਭਾਰਤ ਨਾਲ ਰਿਸ਼ਤਿਆਂ ਨੂੰ ਲੈਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ 2 ਬਿਆਨਾਂ ਦਾ ਜਵਾਬ ਭਾਰਤ ਨੇ ਵੀ 2 ਜਵਾਬਾਂ ਨਾਲ ਦਿੱਤਾ ਹੈ । ਪਹਿਲਾਂ ਨਰਮੀ ਵੱਲ ਇਸ਼ਾਰਾ ਹੈ ਦੂਜਾ ਸਖਤੀ ਵੱਲ ਹੈ । ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੈਨੇਡਾ ਨਾਲ ਰਿਸ਼ਤਿਆਂ ਨੂੰ ਲੈਕੇ ਚੁੱਪ ਹਨ ਪਰ ਵਿਦੇਸ਼ ਮੰਤਰੀ ਜੈਸ਼ੰਕਰ ਨੇ ਅਮਰੀਕਾ ਵਿੱਚ ਪ੍ਰੈਸ ਕਾਂਫਰੰਸ ਦੌਰਾਨ ਟਰੂਡੋ ਦੇ ਉਸ ਬਿਆਨ ਦਾ ਜਵਾਬ ਦਿੱਤਾ ਕਿ ਉਹ ਭਾਰਤ ਦੇ ਨਾਲ ਚੰਗੇ ਰਿਸ਼ਤੇ ਚਾਹੁੰਦੇ ਹਨ । ਜੈਸ਼ੰਕਰ ਨੇ ਕਿਹਾ ਭਾਰਤ ਅਤੇ ਕੈਨੇਡਾ ਨੂੰ ਬੈਠਕੇ ਗੱਲ ਕਰਨੀ ਹੋਵੇਗੀ ਤਾਂ ਹੀ ਮਤਭੇਦ ਦੂਰ ਹੋ ਸਕਦੇ ਹਨ । ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ ਵੱਡੇ ਮੁੱਦਿਆਂ ‘ਤੇ ਗੱਲ ਹੋਣੀ ਜ਼ਰੂਰੀ ਹੈ ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੇ ਦੇ ਦੂਜੇ ਬਿਆਨ ਦਾ ਜਵਾਬ ਦਿੰਦੇ ਹੋਏ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਅਸੀਂ ਹਰਦੀਪ ਸਿੰਘ ਨਿੱਝਰ ਦੇ ਮਾਮਲੇ ਵਿੱਚ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਕੈਨੇਡਾ ਨੇ ਜੋ ਇਲਜ਼ਾਮ ਲਗਾਇਆ ਹੈ ਉਹ ਸਾਡੀ ਪਾਲਿਸੀ ਨਹੀਂ ਹੈ । ਜੇਕਰ ਉਹ ਸਾਡੇ ਨਾਲ ਕੋਈ ਜਾਣਕਾਰੀ ਸਾਂਝੀ ਕਰਨ ਤਾਂ ਅਸੀਂ ਉਸ ਨੂੰ ਵੇਖਣ ਦੇ ਲਈ ਤਿਆਰ ਹਾਂ। ਜਦਕਿ ਟਰੂਡੇ ਨੇ ਕਿਹਾ ਸੀ ਕਿ ਸਾਡਾ ਦੇਸ਼ ਭਾਰਤ ਦੀ ਆਰਥਿਤ ਤਾਕਤ ਨੂੰ ਸਮਝ ਦਾ ਹੈ ਅਤੇ ਉਸ ਦੇ ਨਾਲ ਮਿਲਕੇ ਕੰਮ ਕਰਨਾ ਚਾਹੁੰਦਾ ਹੈ ਪਰ ਕੈਨੇਡਾ ਵਿੱਚ ਕਾਨੂੰਨ ਦਾ ਰਾਜ ਹੈ ਅਸੀਂ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਹਾਂ ਇਸੇ ਲਈ ਨਿੱਝਰ ਮਾਮਲੇ ਵਿੱਚ ਅਸੀਂ ਭਾਰਤ ਤੋਂ ਮਦਦ ਦੀ ਉਮੀਦ ਕਰਦੇ ਹਾਂ।
ਜੈਸ਼ੰਕਰ ਨੇ ਕਿਹਾ ਅਸੀਂ ਪਹਿਲਾਂ ਕੈਨੇਡਾ ਨੂੰ ਭਾਰਤ ਤੋਂ ਫਰਾਰ ਗੋਏ ਮੁਲਜ਼ਮਾਂ ਦੀ ਲਿਸਟ ਭੇਜੀ ਸੀ ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ । ਉਹ ਕੈਨੇਡਾ ਬੈਠ ਕੇ ਭਾਰਤ ਵਿੱਚ ਅਜਿਹੇ ਕਈ ਅਪਰਾਧਾਂ ਨੂੰ ਅੰਜਾਮ ਦੇ ਰਹੇ ਹਨ ਜਿਸ ਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਹਾਂ। ਜੈਸ਼ੰਕਰ ਨੇ ਕਿਹਾ ਇਹ ਲੁੱਕੀ ਹੋਈ ਗੱਲ ਨਹੀਂ ਹੈ ਕਿ ਉਹ ਲਗਾਤਾਰ ਕੈਨੇਡਾ ਤੋਂ ਭਾਰਤ ਵਿੱਚ ਆਪਣੀਆਂ ਗਤੀਵਿਦਿਆਂ ਚੱਲਾ ਰਹੇ ਹਨ।
ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਅਜ਼ਾਦੀ ‘ਤੇ ਸਾਨੂੰ ਕਿਸੇ ਹੋਰ ਤੋਂ ਸਿੱਖਿਆ ਲੈਣ ਦੀ ਜ਼ਰੂਰਤ ਨਹੀਂ ਹੈ । ਕਿਸੇ ਦੀ ਨਿੱਜੀ ਅਜ਼ਾਦੀ ਨੂੰ ਇਸ ਹੱਦ ਤੱਕ ਵਧਾਇਆ ਨਹੀਂ ਜਾ ਸਕਦਾ ਹੈ ਕਿ ਉਹ ਹਿੰਸਾ ਭੜਕਾਉਣ ਦੇ ਲਈ ਵਰਤੀ ਜਾਵੇ। ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਸਾਡੇ ਹਾਈ ਕਮਿਸ਼ਨ ‘ਤੇ ਬੰਬ ਸੁੱਟੇ ਗਏ । ਸ਼ਫੀਰਾਂ ਨੂੰ ਧਮਕਾਇਆ ਗਿਆ ਉਨ੍ਹਾਂ ਦੇ ਖਿਲਾਫ ਥਾਂ-ਥਾਂ ‘ਤੇ ਪੋਸਟਰ ਲਗਾਏ ਗਏ । ਕੀ ਇਹ ਆਮ ਗੱਲ ਹੈ ? ਹੁਣ ਇਹ ਭਾਰਤ ਦੇ ਖਿਲਾਫ ਹੈ,ਜੇਕਰ ਇਹ ਕਿਸੇ ਹੋਰ ਦੇਸ਼ ਦੇ ਖਿਲਾਫ ਕੀਤਾ ਗਿਆ ਹੁੰਦਾ ਤਾਂ ਵੀ ਇਸ ਮਾਮਲੇ ਨੂੰ ਹਲਕੇ ਵਿੱਚ ਲਿਆ ਜਾਂਦਾ ? ਕੈਨੇਡਾ ਵਿੱਚ ਜੋ ਕੁਝ ਹੋਇਆ ਉਹ ਛੋਟੀ ਗੱਲ ਨਹੀਂ ਹੈ।
ਜੈਸ਼ੰਕਰ ਨੇ ਕਿਹਾ ਵੀਏਨਾ ਕਨਵੈਨਸ਼ਨ ਦੇ ਤਹਿਤ ਹਰ ਦੇਸ਼ ਦਾ ਫਰਜ਼ ਹੈ ਕਿ ਉਹ ਆਪਣੇ ਦੇਸ਼ ਵਿੱਚ ਰਹਿੰਦੇ ਸਫੀਰਾਂ ਨੂੰ ਸੁਰੱਖਿਅਤ ਮਾਹੌਲ ਦੇਵੇ। ਇਹ ਮਾਮਲਾ 2 ਦੇਸ਼ਾਂ ਦਾ ਨਹੀਂ ਹੈ ਬਲਕਿ ਨਿਯਮ ਅਤੇ ਕਾਨੂੰਨ ਅਧੀਨ ਹੈ। 4 ਦਿਨਾਂ ਦੇ ਅੰਦਰ ਕੈਨੇਡਾ ‘ਤੇ ਦਿੱਤਾ ਗਿਆ ਜੈਸ਼ੰਕਰ ਦਾ ਇਹ ਦੂਜਾ ਬਿਆਨ ਹੈ। ਹਾਲਾਂਕਿ ਹੁਣ ਤੱਕ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਮਾਮਲੇ ਵਿੱਚ ਕੁਝ ਨਹੀਂ ਬੋਲੇ ਹਨ ।