Punjab

ਸੁਖਰਾਜ ਸਿੰਘ ਨਿਆਮੀਵਾਲਾ ਨੇ ਕੀਤਾ ਵੱਡਾ ਐਲਾਨ…

Sukhraj Singh Niamiwala made a big announcement...

ਬਹਿਬਲ ਕਲਾਂ ਵਿਖੇ ਚੱਲ ਰਿਹਾ ਬੇਅਦਬੀ ਇਨਸਾਫ਼ ਮੋਰਚੇ ਦੇ ਮੋਢੀ ਸੁਖਰਾਜ ਸਿੰਘ ਨਿਆਮੀਵਾਲਾ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ‘ਚ ਇਨਸਾਫ਼ ਨਾ ਮਿਲਣ ਕਾਰਨ ਇੱਕ ਵੱਡਾ ਐਲਾਨ ਕੀਤਾ ਹੈ। ਸੁਖਰਾਜ ਸਿੰਘ ਨਿਆਮੀਵਾਲਾ ਨਿਆਮੀ ਵਾਲੀ ਨੇ ਐਲਾਨ ਕੀਤਾ ਹੈ ਕਿ ਉਹ 12/10/2023 ਨੂੰ ਜਿਸ ਦਿਨ ਇਸ ਦੀ ਸ਼ੁਰੂਆਤ ਹੋਈ ਸੀ ਉਸ ਦਿਨ ਤੋਂ ਉਹ ਮਰਨ ਵਰਤ ਤੇ ਬੈਠਣਗੇ।

ਇਸ ਦੀ ਜਾਣਕਾਰੀ ਖ਼ੁਦ ਉਨ੍ਹਾਂ ਨੇ ਫੇਸਬੁੱਕ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਦਿੱਤੀ ਹੈ ਉਨ੍ਹਾਂ ਨੇ ਲਿਖਿਆ ਕਿ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀਉ।।

ਬੜੇ ਅਫ਼ਸੋਸ ਤੇ ਦੁਖੀ ਮਨ ਨਾਲ ਲਿਖ ਰਿਹਾ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਦੇਖਦਾ ਆ ਰਿਹਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਸਰਕਾਰਾਂ ਨੇ ਰਾਜਨੀਤੀ ਕੀਤੀ ਹੈ ਉੱਥੇ ਅਸੀਂ ਧਾਰਮਿਕ ਲੋਕਾਂ ਨੇ ਵੀ ਘੱਟ ਨਹੀਂ ਕੀਤੀ। ਮੁੱਦਾ ਜਿਉਂ ਦਾ ਤਿਉਂ ਰੱਖਣ ਦੇ ਸਰਕਾਰਾਂ ਦੇ ਨਾਲ ਹੱਥ ਮਿਲਾਇਆ ਜਿਸ ਨੂੰ ਭਲੀ ਭਾਂਤ ਸੰਗਤ ਜਾਣਦੀ ਹੈ ਪਰ ਕੋਈ ਬੋਲਦਾ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਬੇਅਦਬੀ ਤੋਂ ਬਾਅਦ ਗੋਲ਼ੀ ਕਾਂਡ ਹੁੰਦਾ ਹੈ ਸਿੰਘ ਸ਼ਹੀਦ ਹੁੰਦੇ ਹਨ ਪਰ ਸੱਚੀ ਅੱਜ ਦੁੱਖ ਨਾਲ ਕਹਿ ਰਿਹਾ ਹਾਂ ਸ਼ਹੀਦ ਸ਼ਬਦ ਹੀ ਸਾਡਾ ਹੈ ਬਾਕੀ ਮਰਿਆ ਤਾਂ ਅਗਲਿਆਂ ਦਾ ਹੈ ਕੋਈ ਨਾ ਰੌਲਾ ਪਾਈ ਜਾਣ ਦਿਉ ਪਰਿਵਾਰ ਨੂੰ ਜੇ ਉਹ ਬੋਲਦੇ ਆ ਤਾਂ ਮੇਰੇ ਘਰ ਸ਼ਹੀਦੀ ਦੀ ਦਾਤ ਆਈ ਮੈਨੂੰ ਮਾਣ ਹੈ ਇਸ ਗੱਲ ਦਾ ਤੇ ਹਮੇਸ਼ਾ ਰਹੇਗਾ ਪਰ ਸਾਨੂੰ ਧਾਰਮਿਕ ਆਗੂਆਂ ਨੂੰ 1 ਜੂਨ ਅਤੇ 14 ਅਕਤੂਬਰ ਹੀ ਯਾਦ ਆਉਂਦਾ ਹੈ।

ਨਿਆਮੀ ਵਾਲਾ ਨੇ ਕਿਹਾ ਕਿ ਰਾਜਨੀਤਿਕ ਲੋਕਾਂ MP ਤੇ MLA ਦੀਆਂ ਵੋਟਾਂ ਵੇਲੇ ਗੋਲ਼ੀ ਕਾਂਡ ਅਤੇ ਬੇਅਦਬੀ ਯਾਦ ਆਉਂਦੀ ਹੈ। ਅਸੀਂ ਲੋਕ ਹਮੇਸ਼ਾ ਇਹਨਾਂ ਲੋਕਾਂ ਵੱਲੋਂ ਚਲਾਈ ਹੋਈ ਖੇਡ ਵਿੱਚ ਉਲਝ ਜਾਂਦੇ ਹਾਂ। ਬਾਅਦ ਵਿੱਚ ਬਰਸੀਆਂ ਤੇ ਨਾਅਰੇ ਮਾਰਦੇ ਹਾਂ ਕਿ ਬੰਦਾ ਸਾਡਾ ਯੋਧਾ ਸੀ ਪਰ ਜਿਉਂਦੇ ਜੀ ਇਕੱਠੇ ਨਹੀਂ ਹੁੰਦੇ ਹਾਂ ਆਪਣੀ ਆਪਣੀ ਹਉਮੈ ਨੂੰ ਨਹੀਂ ਛੱਡ ਦੇ ਕਾਰਨ ਇਹਦੇ ਪਿੱਛੇ ਪਤਾ ਨਹੀਂ ਕੀ ਹੈ।

ਪਰ ਹੱਥ ਬੰਨ੍ਹ ਕਿ ਕਹਿਣਾ ਆਪਣੇ ਹੱਕਾਂ ਲਈ ਤਾਂ ਇਕੱਠੇ ਹੋ ਜਾਈਏ ਜਿਸ ਨਾਲ ਪੂਰੀ ਸਿੱਖ ਕੌਮ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੇ ਤੇ ਮਾਣ ਕਰਨ ਗਈਆਂ ਨਹੀਂ ਅਸੀਂ ਕਿਸੇ ਪਾਸੇ ਦੇ ਨਹੀਂ ਰਹਿਣਾ ਕਿਉਂ ਕਿ ਸਾਡੇ ਦੁਸ਼ਮਣ ਵਾਲਾ ਕੰਮ ਅਸੀਂ ਆਪ ਖ਼ੁਦ ਕਰ ਰਹੇ ਹਾਂ।

ਅਸੀਂ ਜਿਹੜੇ ਰਾਹਾਂ ਤੇ ਤੁਰੇ ਹਾਂ ਨਹੀਂ ਮੁੜ ਸਕਦੇ ਵਾਪਸ ਕਦੇ। ਇਹਨਾਂ ਹੁਕਮਰਾਨਾਂ ਨੂੰ ਦੱਸ ਦੇਈਏ ਕੇ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਰਾਜਨੀਤੀ ਹੀ ਕੀਤੀ ਹੈ ਬੰਦ ਕਰੋ ਇਹ ਕੋਝੀ ਰਾਜਨੀਤੀ ਐਲਾਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮੈਂ 12/10/2023 ਨੂੰ ਜਿਸ ਦਿਨ ਇਸ ਦੁਖਾਂਤ ਦੀ ਸ਼ੁਰੂਆਤ ਹੋਈ ਸੀ ਉਸ ਦਿਨ ਤੋਂ ਮੈ ਮਰਨ ਵਰਤ ਤੇ ਬੈਠਾਂਗਾ।

ਬਾਕੀ ਵਿਦਵਾਨ ਵੀਰ ਹੋਰ ਰਾਹ ਦੱਸ ਦੇਣ ਜੇਕਰ ਕੋਈ ਬਚਦਾ ਹੈ ਤਾਂ ਬਾਈ ਮੈਂ ਤਾਂ ਪਿਛਲੇ ਤਕਰੀਬਨ 2 ਸਾਲ (16/12/2021)ਤੋਂ ਸੜਕ ਤੇ ਬੈਠਾ ਹਾਂ। ਉਨ੍ਹਾਂ ਨੇ ਕਿਹਾ ਕਿ ਮੈਂ ਆਪਣੀ ਮੌਤ ਨਾਲ ਆਪਣੇ ਗੁਰੂ ਸਾਹਿਬ ਅਤੇ ਆਪਣੇ ਬਾਪੂ ਜੀ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਨੂੰ ਜ਼ਰੂਰ ਜਵਾਬ ਦੇਹ ਹੋਵਾਂਗਾ।