India International Punjab

ਭਾਰਤੀ ਵਿਦੇਸ਼ ਮੰਤਰੀ ਨਾਲ ਮੀਟਿੰਗ ਤੋਂ ਪਹਿਲਾਂ ਨਿੱਝਰ ਮਾਮਲੇ ‘ਚ ਅਮਰੀਕਾ ਤੋਂ 2 ਵੱਡੇ ਬਿਆਨ ! ਨਾਲੋ ਨਾਲ ਮਿਲ ਗਿਆ ਜਵਾਬ !

ਬਿਉਰੋ ਰਿਪੋਰਟ : ਹਰਦੀਪ ਸਿੰਘ ਨਿੱਝਰ ਨੂੰ ਲੈਕੇ ਅਮਰੀਕਾ ਤੋਂ 2 ਵੱਡੇ ਅਤੇ ਸਖਤ ਬਿਆਨ ਸਾਹਮਣੇ ਆਏ ਹਨ । ਜਿਸ ਦਾ ਜਵਾਬ ਭਾਰਤ ਵੱਲੋਂ ਵੀ ਦਿੱਤਾ ਗਿਆ ਹੈ । ਪਹਿਲਾਂ ਬਿਆਨ ਅਮਰੀਕਾ ਦੇ ਵਿਦੇਸ਼ ਮੰਤਰਾਲੇ ਦਾ ਹੈ ਦੂਜਾ ਬਿਆਨ ਦੇਸ਼ ਦੀ ਮਹਿਲਾ ਮੈਂਬਰ ਪਾਰਲੀਮੈਂਟ ਦਾ ਹੈ । ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਦੀ ਅਮਰੀਕਾ ਦੇ ਵਿਦੇਸ਼ ਮੰਤਰੀ ਐਨਟਨੀ ਬਲਿਨਕਨ ਨਾਲ ਮੀਟਿੰਗ ਹੋਣੀ ਹੈ । ਇਸ ਤੋਂ ਪਹਿਲਾਂ ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥਿਉ ਮਿਲਰ ਦਾ ਨਿੱਝਰ ਨੂੰ ਲੈਕੇ ਵੱਡਾ ਬਿਆਨ ਆਇਆ ਹੈ ।

ਮਿਲਰ ਨੇ ਕਿਹਾ ਅਸੀਂ ਹੁਣ ਵੀ ਆਪਣੇ ਬਿਆਨ ‘ਤੇ ਕਾਇਮ ਹਾਂ, ਕਿ ਨਿੱਝਰ ਦੇ ਮਾਮਲੇ ਵਿੱਚ ਭਾਰਤ ਨੂੰ ਕੈਨੇਡਾ ਦੀ ਜਾਂਚ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ,ਅਸੀਂ ਇਹ ਗੱਲ ਭਾਰਤ ਨੂੰ ਦੱਸ ਦਿੱਤੀ ਹੈ । ਹਾਲਾਂਕਿ ਸੰਯੁਕਤ ਰਾਸ਼ਟਰ ਦੇ ਭਾਸ਼ਣ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕੈਨੇਡਾ ਦਾ ਬਿਨਾਂ ਨਾਂ ਲਏ ਕਿਹਾ ਸੀ ਕਿ ਦਹਿਸ਼ਤਗਰਦੀ ਦੇ ਖਿਲਾਫ ਸਿਆਸੀ ਨੀਤੀ ਮੁਤਾਬਿਕ ਰਣਨੀਤੀ ਤਿਆਰ ਨਹੀਂ ਹੋਣੀ ਚਾਹੀਦੀ ਹੈ । ਉਧਰ ਕਸ਼ਮੀਰ ਮਾਮਲੇ ਵਿੱਚ ਪਾਕਿਸਤਾਨ ਦੀ ਹਮਾਇਤ ਕਰਨ ਵਾਲੀ ਅਮਰੀਕੀ ਮੈਂਬਰ ਪਾਰਲੀਮੈਂਟ ਇਲਹਾਨ ਉਮਰ ਨੇ ਹੁਣ ਕੈਨੇਡਾ ਭਾਰਤ ਵਿਵਾਦ ‘ਤੇ ਆਪਣੀ ਰਾਏ ਰੱਖੀ ਹੈ ।

ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਇਲਹਾਨ ਨੇ ਲਿਖਿਆ ਕਿ ਹਰਦੀਪ ਸਿੰਘ ਨਿੱਝਰ ਦੇ ਕਤ ਲ ਵਿੱਚ ਕੈਨੇਡਾ ਨੇ ਜੋ ਇਲਜ਼ਾਮ ਭਾਰਤ ‘ਤੇ ਲਗਾਏ ਹਨ ਉਹ ਗੰਭੀਰ ਹਨ । ਉਨ੍ਹਾਂ ਨੇ ਅਮਰੀਕਾ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਤ ਲ ਦੇ ਮਾਮਲੇ ਵਿੱਚ ਭਾਰਤ ਦੇ ਰੋਲ ਦਾ ਪਤਾ ਲਗਾਉਣ ਦੇ ਲਈ ਕੈਨੇਡਾ ਦੀ ਸਰਕਾਰ ਦੀ ਮਦਦ ਕਰਨ। ਇਲਹਾਨ ਉਮਰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਡੈਮੋਕ੍ਰੇਟਿਕ ਪਾਰਟੀ ਦੀ ਐੱਮਪੀ ਹੈ । ਉਨ੍ਹਾਂ ਨੇ ਸਰਕਾਰ ਕੋਲੋ ਪੁੱਛਿਆ ਕਿ ਉਹ ਦੱਸਣ ਕਿ ਭਾਰਤ ਅਮਰੀਕਾ ਵਿੱਚ ਖਾਲਿਸਤਾਨੀਆਂ ਦੇ ਖਿਲਾਫ ਕੋਈ ਆਪਰੇਸ਼ਨ ਤਾਂ ਨਹੀਂ ਚਲਾ ਰਿਹਾ ਹੈ ।

ਦਰਅਸਲ 2022 ਵਿੱਚ ਇਲਹਾਨ ਉਮਰ ਨੇ ਪਾਕਿਸਤਾਨ ਦਾ ਦੌਰਾ ਕੀਤਾ ਸੀ । ਇਸ ਦੌਰਾਨ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਵੀ ਗਈ ਸੀ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਇਮਰਾਨ ਖਾਨ ਨਾਲ ਵੀ ਮੁਲਾਕਾਤ ਕੀਤੀ ਸੀ। ਭਾਰਤ ਨੇ ਇਸ ‘ਤੇ ਕਰੜਾ ਇਤਰਾਜ਼ ਜਤਾਇਆ ਸੀ ਅਤੇ ਇਸ ਨੂੰ ਮਾੜੀ ਸਿਆਸਤ ਦੱਸਿਆ ਸੀ। ਜੂਨ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਦੋਂ ਅਮਰੀਕਾ ਦੇ ਜੁਆਇੰਟ ਪਾਰਲੀਮੈਂਟ ਸੈਸ਼ਨ ਨੂੰ ਸੰਬੋਧਨ ਕੀਤਾ ਸੀ ਤਾਂ ਇਲਹਾਨ ਉਮਰ ਨੇ ਇਸ ਦਾ ਬਾਇਕਾਟ ਕੀਤਾ ਸੀ ।

ਸ਼ਿਵਸੈਨਾ ਦੀ ਐੱਮਪੀ ਨੇ ਦਿੱਤਾ ਜਵਾਬ

ਸ਼ਿਵਸ਼ੈਨਾ ਦੀ ਐੱਮਪੀ ਪ੍ਰਿਯੰਕਾ ਚਤੁਰਵੇਦੀ ਨੇ ਇਲਹਾਨ ਉਮਰ ਦੀ ਪੋਸਟ ਦਾ ਜਵਾਬ ਦਿੱਤਾ । ਉਨ੍ਹਾਂ ਲਿਖਿਆ ‘ਬੈਠ ਜਾਓ ਮੈਡਮ,ਜੇਕਰ ਅਜਿਹਾ ਹੀ ਹੈ ਤਾਂ ਮੈਂ ਵੀ ਵਿਦੇਸ਼ ਮੰਤਰਾਲੇ ਨੂੰ ਅਪੀਲ ਕਰਦੀ ਹਾਂ ਕਿ ਉਹ ਇਸ ਗੱਲ ਤਾ ਪਤਾ ਲਗਾਉਣ ਕਿ ਕਿਵੇਂ
ਅਮਰੀਕਾ ਦੀ ਚੁਣੀ ਹੋਈ ਐੱਮਪੀ ਜੰਮੂ-ਕਸ਼ਮੀਰ ਦੇ ਮਾਮਲੇ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ । ਉਹ ਕਿਵੇਂ ਪਾਕਿਸਤਾਨ ਦੀ ਫੰਡਿੰਗ ‘ਤੇ PoK ਜਾ ਰਹੀ ਹੈ’ ।