India

‘ਜਵਾਨ’ ਭਾਰਤ ਤੇਜ਼ੀ ਨਾਲ ‘ਬੁੱਢਾ’ ਹੋ ਰਿਹਾ ਹੈ ! ਚੀਨ ਨੇ ਇਸ ਤਕਨੀਕ ਨਾਲ ਕਰ ਲਈ ਤਿਆਰੀ,ਭਾਰਤ ਲਈ ਵੱਡੀ ਚੁਣੌਤੀ

ਬਿਉਰੋ ਰਿਪੋਰਟ : 2023 ਵਿੱਚ ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਨੌਜਵਾਨਾਂ ਦੀ ਅਬਾਦੀ ਵਾਲਾ ਦੇਸ਼ ਹੈ । ਇਸ ਵਕਤ ਦੇਸ਼ ਵਿੱਚ 66 ਫੀਸਦੀ ਯਾਨੀ 8.8 ਮਿਲੀਅਨ ਅਬਾਦੀ ਦੀ ਉਮਰ 35 ਸਾਲ ਤੋਂ ਹੇਠਾਂ ਹੈ। ਪਰ ਇਹ ਜ਼ਿਆਦਾ ਦੇਰ ਤੱਕ ਨਹੀਂ ਹੈ,ਕਿਉਕਿ ਜਿਹੜਾ ਤਾਜ਼ਾ ਅੰਕੜਾ ਸਾਹਮਣੇ ਆਇਆ ਹੈ ਉਹ ਚਿੰਤਾ ਵਧਾਉਣ ਵਾਲਾ ਹੈ । ਚੀਨ ਨੇ ਇਸ ਚਿੰਤਾ ਦੇ ਸਾਈਡ ਅਫੈਕਟ ਦਾ ਇੰਤਜ਼ਾਮ ਹੁਣੇ ਤੋਂ ਕਰ ਲਿਆ ਹੈ,ਭਾਰਤ ਨੂੰ ਵੀ ਇਸ ‘ਤੇ ਵਿਚਾਰ ਕਰਨਾ ਚਾਹੀਦਾ ਹੈ।

ਭਾਰਤ ਵਿੱਚ ਬਜ਼ੁਰਗਾਂ ਦੀ ਆਬਾਦੀ ਬੜੀ ਹੀ ਤੇਜ਼ੀ ਨਾਲ ਵੱਧ ਰਹੀ ਹੈ ਇਸ ਸਦੀ ਦੇ ਮੱਧ ਤੱਕ ਇਹ ਬੱਚਿਆਂ ਦੀ ਆਬਾਦੀ ਨੂੰ ਪਾਰ ਕਰ ਜਾਵੇਗੀ । ਇਹ ਜਾਣਕਾਰੀ UNFPA ਦੀ ਨਵੀਂ ਰਿਪੋਰਟ ਵਿੱਚ ਸਾਹਮਣੇ ਆਈ ਹੈ । ਇਸ ਮੁਤਾਬਿਕ ਆਉਣ ਵਾਲੇ ਦਹਾਕਿਆਂ ਵਿੱਚ ਨੌਜਵਾਨ ਤੇਜ਼ੀ ਨਾਲ ਬੁਢਾਪੇ ਵਾਲੇ ਸਮਾਜ ਵਿੱਚ ਬਦਲ ਜਾਣਗੇ । ਇੰਡੀਆ ਏਜਿੰਗ ਰਿਪੋਰਟ 2023 ਦੇ ਮੁਤਾਬਿਕ 60 ਸਾਲ ਦੀ ਉਮਰ ਦੇ ਬਜ਼ੁਰਗਾਂ ਦੀ ਹਿੱਸੇਦਾਰੀ 2021 ਵਿੱਚ 10.1 ਫੀਸਦੀ ਸੀ ਜੋਕਿ 2036 ਵਿੱਚ 15 ਫੀਸਦੀ ਅਤੇ 2050 ਤੱਕ 20.8 ਫੀਸਦੀ ਤੱਕ ਪਹੁੰਚ ਜਾਵੇਗੀ । ਜਦਕਿ ਸਦੀ ਦੇ ਅੰਤ ਤੱਕ ਕੁੱਲ ਅਬਾਦੀ ਵਿੱਚ ਬਜ਼ੁਰਗਾਂ ਦੀ ਗਿਣਤੀ 36 ਫੀਸਦੀ ਤੋਂ ਵੱਧ ਜਾਵੇਗੀ ।

ਚੀਨ ਦੀ ਅਬਾਦੀ ਲਗਾਤਾਰ ਘੱਟ ਹੋ ਰਹੀ ਹੈ,ਇਸ ਲਈ ਖ਼ਬਰ ਆਈ ਹੈ ਕਿ ਸਰਕਾਰ ਨੇ ਨੌਜਵਾਨਾਂ ਦੇ ਸਪਰਮ ਸਟੋਰ ਕਰਨੇ ਸ਼ੁਰੂ ਕਰ ਦਿੱਤੇ ਹਨ । ਚੀਨ ਦੇ ਨੌਜਵਾਨਾਂ ਦੇ ਸਪਰਮ ਸਟੋਰੇਜ ਤੋਂ ਪਤਾ ਚੱਲਿਆ ਹੈ ਕਿ ਸਿਰਫ਼ 15 ਫੀਸਦੀ ਲੋਕਾਂ ਦੀ ਕੁਆਲਿਟੀ ਹੀ ਚੰਗੀ ਹੈ ਜਿਸ ਨੇ ਚੀਨ ਦੀ ਚਿੰਤਾ ਵਧਾ ਦਿੱਤੀ ਹੈ। ਦੇਸ਼ ਵਿੱਚ ਅਜਿਹੇ ਕਈ ਪਰਿਵਾਰ ਹਨ ਜਿਹੜੇ ਬੇਔਲਾਦ ਹਨ,ਚੀਨ ਨੂੰ ਡਰ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਹੋਰ ਖਰਾਬ ਹੋ ਸਕਦੇ ਹਨ । ਇਸ ਲਈ ਸਪਰਮ ਨੂੰ ਫਰੀਜ਼ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਸਪਰਮ ਡੋਨੇਟ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਇਨਸੈਨਟਿਵ ਦਿੱਤੇ ਜਾ ਰਹੇ ਹਨ ।