Punjab

ਤੁਹਾਡਾ ਨਾਂ ਮੁਸੀਬਤ ਦਾ ਕਾਰਨ ਬਣ ਸਕਦਾ ਹੈ !

 

ਬਿਉਰੋ ਰਿਪੋਰਟ : ਕੁਝ ਲੋਕ ਅਕਸਰ ਕਹਿੰਦੇ ਹਨ ਕਿ ਨਾਂ ਵਿੱਚ ਕੁਝ ਨਹੀਂ ਰੱਖਿਆ ਆਦਮੀ ਆਪਣੇ ਤੋਂ ਕੰਮ ਤੋਂ ਜਾਣਿਆ ਜਾਂਦਾ ਹੈ । ਪਰ ਕਈ ਵਾਰ ਤੁਹਾਡੇ ਲਈ ਨਾਂ ਹੀ ਮੁਸੀਬਤ ਬਣ ਜਾਂਦਾ ਹੈ। ਬਲਦੇਵ ਸਿੰਘ ਦੇ ਨਾਲ ਅਜਿਹਾ ਹੀ ਹੋਇਆ,ਉਸ ਨੇ ਆਪਣੇ ਨਾਂ ਦੀ ਵਜ੍ਹਾ ਕਰਕੇ 5 ਸਾਲ ਤੱਕ ਬਿਨਾਂ ਕਿਸੇ ਗੁਨਾਹ ਦੇ ਜੇਲ੍ਹ ਦੀ ਸਜ਼ਾ ਕਟੀ ਹੈ । ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਰਾ ਦੀ ਬਦੌਲਤ ਉਹ ਆਪਣੇ ਪਰਿਵਾਰ ਨਾਲ ਮਿਲ ਸਕਿਆ ਹੈ ।

15 ਦਿਨ ਦੇ ਟੂਰਿਸਟ ਵੀਜ਼ਾ ‘ਤੇ ਬਲਦੇਵ ਸਿੰਘ 2018 ਵਿੱਚ ਫਿਲੀਪੀਂਸ ਦੀ ਰਾਜਧਾਨੀ ਮਨੀਲਾ ਘੁੰਮਣ ਗਿਆ ਸੀ । ਪਰ ਉਸ ਨੇ ਸੁਪਣੇ ਵਿੱਚ ਵੀ ਨਹੀਂ ਸੋਚਿਆ ਨਹੀਂ ਸੀ ਉਸ ਦੀ ਇਹ ਟ੍ਰਿਪ ਮੁਸੀਬਤ ਬਣ ਜਾਵੇਗੀ । ਸਿਰਫ ਨਾਂ ਦੀ ਵਜ੍ਹਾ ਕਰਕੇ ਕਿਸੇ ਹੋਰ ਦਾ ਅਪਰਾਧ ਉਸ ਦੇ ਗਲ ਪੈ ਗਿਆ ਅਤੇ 5 ਸਾਲ ਦੀ ਸਜ਼ਾ ਜੇਲ੍ਹ ਵਿੱਚ ਭੁਗਤਨੀ ਪਈ। ਖੁਸ਼ੀ-ਖੁਸ਼ੀ ਬਲਦੇਵ ਮਨੀਲਾ ਪਹੁੰਚਿਆ ਅਤੇ 15 ਦਿਨ ਘੁੰਮ ਕੇ ਵਾਪਸ ਆਉਣ ਲਈ ਪਲੇਨ ਵਿੱਚ ਬੈਠਾ। ਜਹਾਜ ਚੱਲਣ ਦੇ ਕੁਝ ਹੀ ਮਿੰਟਾਂ ਪਹਿਲਾਂ ਪੁਲਿਸ ਅਤੇ ਇਮੀਗਰੇਸ਼ਨ ਦੇ ਅਧਿਕਾਰੀ ਆਏ ਅਤੇ ਉਸ ਨੂੰ ਆਪਣੇ ਨਾਲ ਲੈ ਗਏ । ਬਲਦੇਵ ਨੂੰ ਸਮਝ ਨਹੀਂ ਆਇਆ ਕਿ ਉਸ ਨਾਲ ਕੀ ਹੋ ਰਿਹਾ ਹੈ ?

ਦਰਅਸਲ ਕਿਸੇ ਹੋਰ ਬਲਦੇਵ ਦੇ ਚੱਕਰ ਵਿੱਚ ਪੁਲਿਸ ਉਸ ਨੂੰ ਨਾਲ ਲੈ ਗਈ । ਜਿਸ ਬਲਦੇਵ ਦੇ ਭੁਲੇਖੇ ਵਿੱਚ ਪੁਲਿਸ ਨੇ ਉਸ ਨੂੰ ਫੜਿਆ ਉਸ ‘ਤੇ 2 ਅਪਰਾਧਕ ਮਾਮਲੇ ਦਰਜ ਸਨ । ਬਲਦੇਵ ਦੀ ਜ਼ਿੰਦਗੀ ਵਿੱਚ ਉਥਲ ਪੁੱਥਲ ਮੱਚ ਗਈ। ਉਸ ਨੂੰ ਸਥਾਨਕ ਭਾਸ਼ਾ ਨਹੀਂ ਆਉਂਦੀ ਸੀ ਜਦੋਂ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਆਪਣਾ ਨਾਂ ਸੁਣ ਕੇ ਉਸ ਨੇ ਹਾਂ ਵਿੱਚ ਸਿਰ ਹਿਲਾਇਆ ਜਿਸ ਤੋਂ ਬਾਅਦ ਬਲਦੇਵ ਨੂੰ ਅਦਾਲਤ ਨੇ 5 ਸਾਲ ਦੀ ਸਜ਼ਾ ਸੁਣਾ ਦਿੱਤੀ ।

ਬਲਦੇਵ ਦੀ ਮਾਨਸਿਕ ਹਾਲਤ ਵਿਗੜ ਗਈ

ਇਸ ਦੇ ਬਾਅਦ ਬਲਦੇਵ ਦੀ ਮਾਨਸਿਕ ਹਾਲਤ ਵਿਗੜ ਗਈ । ਇਸ ਦਾ ਅਸਰ ਇਹ ਹੋਇਆ ਕਿ ਉਹ ਆਪਣੇ ਆਪ ਨੂੰ ਬੇਗੁਨਾਹ ਸਾਬਿਤ ਨਹੀਂ ਕਰ ਸਕਿਆ । ਉਸ ਨੂੰ ਕਿਸੇ ਹੋਰ ਦੇ ਗੁਨਾਹ ਦੀ ਸਜ਼ਾ ਭੁਗਤਨੀ ਪਈ । ਇਸ ਦੇ ਬਾਅਦ ਪਰਿਵਾਰ ਨੇ ਪੂਰਾ ਮਾਮਲਾ ਰਾਜਸਭਾ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਰ ਨਾਲ ਸਾਂਝਾ ਕੀਤਾ। ਜਿਸ ਤੋਂ ਬਾਅਦ ਸੀਚੇਵਾਲ ਨੇ ਇਸ ਮਾਮਲੇ ਨੂੰ ਅੱਗੇ ਵਧਾਇਆ । ਬਲਦੇਵ ਹੁਣ 5 ਸਾਲ ਬਾਅਦ ਆਪਣੇ ਘਰ ਪਹੁੰਚਿਆ ਹੈ। ਪਰ ਇਸ ਪੂਰੀ ਘਟਨਾ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਹੈ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ।

ਪਰਿਵਾਰ ਨੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ

ਬਲਦੇਵ ਦਾ ਪੁੱਤਰ ਅਤੇ ਧੀ ਪਿਤਾ ਨੂੰ ਲੈਕੇ ਸੰਤ ਸੀਚੇਵਾਲਾ ਦਾ ਧੰਨਵਾਦ ਕਰਨ ਦੇ ਲਈ ਸੁਲਤਾਨਪੁਰ ਲੋਧੀ ਪਹੁੰਚੇ। ਉਨ੍ਹਾਂ ਨੇ ਕਿਹਾ ਸੀਚੇਵਾਲ ਦੀ ਬਦੌਲਤ ਉਹ ਆਪਣੇ ਪਿਤਾ ਨੂੰ ਮਿਲ ਸਕੇ ਹਨ । ਸੀਚੇਵਾਲ ਨੇ ਮਨੀਲਾ ਵਿੱਚ ਭਾਰਤੀ ਸਫਾਰਤਖਾਨੇ ਅਤੇ ਭਾਰਤੀ ਪਰਵਾਸੀ ਜਗਮੋਹਨ ਸਿੰਘ ਦਾ ਵੀ ਧੰਨਵਾਦ ਕੀਤਾ ਹੈ ।