Punjab

2 ਸਿੱਖ ਨੌਜਵਾਨ ਦੀ ਦਰਦਨਾਕ ਮੌਤ ! ਇੱਕ ਦਾ ਸਰੇਆਮ ਕਤਲ ! ਦੂਜਾ ਹਾਦਸੇ ਦਾ ਸ਼ਿਕਾਰ !

ਬਿਉਰੋ ਰਿਪੋਰਟ : ਪੰਜਾਬ ਦੇ 2 ਸ਼ਹਿਰਾਂ ਤੋਂ 2 ਨੌਜਵਾਨ ਸਿੱਖਾਂ ਦੀ ਦਰਦਨਾਕ ਮੌਤ ਦੀ ਖਬਰ ਆਈ ਹੈ । ਇੱਕ ਦਾ ਕਤਲ ਕਰ ਦਿੱਤਾ ਗਿਆ ਹੈ ਜਦਕਿ ਦੂਜੇ ਦੀ ਸੜਕ ਹਾਦਸੇ ਵਿੱਚ ਮੌਤ ਹੋਈ ਹੈ। ਤਰਨਤਾਰਨ ਅਧੀਨ ਆਉਂਦੇ ਪਿੰਡ ਰਟੌਲ ਵਿੱਚ ਇੱਕ ਅੰਮ੍ਰਿਤਧਾਰੀ ਵਿਅਕਤੀ ਦਾ ਗੋਲੀਆਂ ਮਾਰ ਕੇ ਕਤ ਲ ਕਰ ਦਿੱਤਾ ਗਿਆ ।

ਜਾਣਕਾਰੀ ਦੇ ਮੁਤਾਬਿਕ ਮ੍ਰਿਤਕ ਅੰਮ੍ਰਿਤਧਾਰੀ ਸਿੱਖ ਗੁਰਜਿੰਦਰ ਸਿੰਘ 45 ਸਾਲ ਦਾ ਸੀ ਅਤੇ ਆਪਣੇ ਖੇਤੀਬਾੜੀ ਦੇ ਧੰਦੇ ਵਿੱਚ ਰੁਝਿਆ ਰਹਿੰਦਾ ਸੀ । ਪਰ ਜਦੋਂ ਉਹ ਸ਼ਾਮ ਨੂੰ ਫਸਲ ਨੂੰ ਸਪਰੇਅ ਕਰਨ ਲਈ ਮੋਟਰਸਾਇਕਲ ‘ਤੇ ਸਵਾਰ ਹੋ ਖੇਤਾਂ ਵੱਲ ਨਿਕਲਿਆ ਤਾਂ ਕਰੀਬ 8 ਵਜੇ ਟਿਊਬਵੈੱਲ ਵਾਲੇ ਕਮਰੇ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਭਰਾ ਮੁਤਾਬਿਕ ਉਸ ਦੀ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਸੀ । ਪਰਿਵਾਰ ਵੱਲੋਂ ਕਾਤਲਾਂ ਨੂੰ ਜਲਦ ਤੋਂ ਜਲਦ ਫੜਨ ਦੀ ਮੰਗ ਕੀਤੀ ਗਈ ਹੈ । ਉਧਰ ਪੁਲਿਸ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਕਿਸੇ ਨਜ਼ਦੀਕੀ ਨੇ ਗੁਰਜਿੰਦਰ ਸਿੰਘ ਦਾ ਕਤਲ ਕੀਤਾ ਹੋ ਸਕਦਾ ਹੈ । ਫਿਲਹਾਲ ਪੁਲਿਸ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ ।

ਉਧਰ ਬਾਬਾ ਬਕਾਲਾ ਤੋਂ ਨਿਹੰਗ ਨੌਜਵਾਨ ਦੀ ਸੜਕੀ ਦੁਰਘਟਨਾ ਵਿੱਚ ਦਰਦਨਾਕ ਮੌਤ ਹੋ ਗਈ ਹੈ । ਜਦਕਿ ਗੱਡੀ ਵਿੱਚ ਸਵਾਰ ਕਈ ਨਿਹੰਗ ਸਿੰਘ ਜਖ਼ਮੀ ਹੋ ਗਏ । ਬਾਬਾ ਬਕਾਲਾ ਤੋਂ ਨਿਹੰਗ ਸਿੰਘ ਜਥੇਬੰਦੀ ਤਰਨਾ ਦਲ ਦੇ ਮੁਖੀ ਬਾਬਾ ਜੋਗਾ ਸਿੰਘ ਆਪਣੇ ਸਾਥੀਆਂ ਦੇ ਨਾਲ ਇੱਕ ਨਿੱਜੀ ਗੱਡੀ ‘ਤੇ ਸਵਾਰ ਹੋਕੇ ਮਹਿਤਾ ਬਟਾਲਾ ਵੱਲ ਜਾ ਰਹੇ ਸਨ ਅਚਾਨਕ ਅੱਗੇ ਤੋਂ ਆ ਰਹੇ ਟਰੈਕਟਰ-ਟਰਾਲੀ ਦੀ ਫੇਟ ਵੱਜਣ ਨਾਲ ਗੱਡੀ ਦੁਰਘਟਨਾ ਦਾ ਸ਼ਿਕਾਰ ਹੋ ਗਈ । ਗੱਡੀ ਚਲਾ ਰਿਹਾ ਸੇਵਾਦਾਰ ਧੀਰ ਕੋਟੀਆ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਗੱਡੀ ਵਿੱਚ ਸ਼ਾਮਲ ਹੋਰ ਲੋਕ ਬੁਰੀ ਤਰ੍ਹਾਂ ਨਾਲ ਜਖ਼ਮੀ ਹੋਏ ਹਨ।