ਬਿਉਰੋ ਰਿਪੋਰਟ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ 5 ਦਿਨਾਂ ਦੇ ਅੰਦਰ ਤੀਜੀ ਵਾਰ ਭਾਰਤ ‘ਤੇ ਹਰਦੀਪ ਸਿੰਘ ਨਿੱਝਰ ਦੇ ਕਤ ਲ ਦਾ ਇਲਜ਼ਾਮ ਲਗਾਇਆ ਹੈ । ਓਟਾਵਾ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕੁਝ ਹਫਤੇ ਪਹਿਲਾਂ ਭਾਰਤ ਸਰਕਾਰ ਨਾਲ ਅਜਿਹੇ ਸਬੂਤ ਸਾਂਝਾ ਕੀਤੇ ਸਨ ਜੋ ਸਾਡੇ ਇਲਜ਼ਾਮਾਂ ਨੂੰ ਪੁੱਖਤਾ ਕਰਦੇ ਸਨ । ਅਸੀਂ ਚਾਹੁੰਦੇ ਸੀ ਕਿ ਦਿੱਲੀ ਜਾਂਚ ਵਿੱਚ ਮਦਦ ਕਰੇ । ਉਨ੍ਹਾਂ ਨੇ ਕਿਹਾ ਅਸੀਂ ਭਾਰਤ ਨੂੰ ਅਪੀਲ ਕਰਦੇ ਹਾਂ ਉਹ ਸਾਡੇ ਨਾਲ ਜੁੜ ਕੇ ਕੰਮ ਕਰੇ । ਤਾਂਕੀ ਇਹ ਜਾਂਚ ਨਤੀਜੇ ਤੱਕ ਪਹੁੰਚ ਸਕੇ। ਅਸੀਂ ਕਈ ਹਫਤਿਆਂ ਤੋਂ ਇਹ ਕਹਿ ਰਹੇ ਹਾਂ ।
ਕੈਨੇਡਾ ਦੇ PM ਟਰੂਡੋ ਨੇ ਕਿਹਾ ਜਿਵੇਂ ਮੈਂ ਸੋਮਵਾਰ ਨੂੰ ਕਿਹਾ ਸੀ ਕਿ ਸਾਡੇ ਕੋਲ ਪੁੱਖਤਾ ਸਬੂਤ ਹਨ ਕਿ ਭਾਰਤ ਸਰਕਾਰ ਦੇ ਏਜੰਟ ਸਾਡੀ ਧਰਤੀ ‘ਤੇ ਇੱਕ ਕੈਨੇਡਾ ਦੇ ਨਾਗਰਿਕ ਦੇ ਕਤ ਲ ਵਿੱਚ ਸ਼ਾਮਲ ਹਨ । ਇਹ ਬਹੁਤ ਹੀ ਅਹਿਮ ਅਤੇ ਖਾਸ ਇਸ ਲਈ ਹੈ ਕਿਉਂਕਿ ਕੈਨੇਡਾ ਉਹ ਦੇਸ਼ ਹੈ ਜਿੱਥੇ ਕਾਨੂੰਨ ਦਾ ਸ਼ਾਸਨ ਹੈ । ਕੈਨੇਡਾ ਵਿੱਚ ਕੌਮਾਂਤਰੀ ਨਿਯਮਾਂ ਦੇ ਅਧਾਰ ‘ਤੇ ਕੰਮ ਹੁੰਦਾ ਹੈ । ਅਸੀਂ ਭਾਰਤ ਨੂੰ ਇਸ ਮਾਮਲੇ ਵਿੱਚ ਸਚਾਈ ਤੱਕ ਜਾਣ ਲਈ ਮਦਦ ਦੀ ਅਪੀਲ ਕਰ ਰਹੇ ਹਾਂ।
ਕੈਨੇਡਾ ਨੇ ਭਾਰਤੀ ਡਿਪਲੋਮੈਟਸ ਦੀ ਨਿਗਰਾਨੀ ਕੀਤੀ
ਉਧਰ ਕੈਨੇਡਾ ਦੇ ਮੀਡੀਆ CBC ਦੀ ਰਿਪੋਰਟ ਦੇ ਮੁਤਾਬਿਕ ਕੈਨੇਡਾ ਦੇ ਕੋਲ ਭਾਰਤੀ ਏਜੰਟ ਦੀ ਗੱਲਬਾਤ ਦੀ ਪੂਰੀ ਜਾਣਕਾਰੀ ਹੈ । ਭਾਰਤੀ ਡਿਪਲੋਮੈਟ ਕਿਸ ਨਾਲ ਮਿਲ ਦੇ ਸਨ ? ਕਿਸ ਨਾਲ ਗੱਲ ਕਰਦੇ ਸਨ ? ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਟਰੈਕ ਕੀਤਾ ਗਿਆ ।
CBC ਨੇ ਕੈਨੇਡਾਾਈ ਅਧਿਕਾਰੀ ਦੇ ਹਵਾਲੇ ਨਾਲ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਜਦੋਂ ਭਾਰਤੀ ਅਧਿਕਾਰੀਆਂ ‘ਤੇ ਬੰਦ ਦਰਵਾਜ਼ੇ ਪਿੱਛੇ ਦਬਾਅ ਬਣਾਇਆ ਗਿਆ ਤਾਂ ਉਨ੍ਹਾਂ ਨੇ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਦਖਲ ਹੋਣ ਦੇ ਸਬੂਤ ਦੀ ਗੱਲ ਤੋਂ ਇਨਕਾਰ ਨਹੀਂ ਕੀਤਾ ।
ਇਸ ਸਾਲ 2 ਵਾਰ ਭਾਰਤ ਆਏ ਕੈਨੇਡਾ NSA
ਇਸ ਤੋਂ ਇਲਾਵਾ ਮੀਡੀਆ ਰਿਪੋਰਟ ਦੇ ਮੁਤਾਬਿਕ ਨਿੱਝਰ ਦੇ ਕਤਲ ਦੀ ਜਾਂਚ ਦੇ ਲਈ ਮਦਦ ਮੰਗਣ ਦੇ ਲਈ ਕੈਨੇਡਾ ਦੇ ਅਧਿਕਾਰੀ ਕਈ ਵਾਰ ਭਾਰਤ ਦਾ ਦੌਰਾ ਕਰ ਚੁੱਕੇ ਹਨ । ਕੈਨੇਡਾ ਦੇ NSA ਜੋੜੀ ਥਾਮਸ ਅਗਸਤ ਵਿੱਚ 4 ਦਿਨਾਂ ਦੇ ਲਈ ਭਾਰਤ ਦੌਰੇ ‘ਤੇ ਸਨ ।
ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਕਿਹਾ ਭਾਰਤ ਜਾਂਚ ਵਿੱਚ ਮਦਦ ਕਰੇ
ਇਸ ਵਿਚਾਲੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਮਰੀਕਾ ਕਤ ਲ ਦੀ ਜਵਾਬਦੇਹੀ ਚਾਹੁੰਦਾ ਹੈ । ਬਲਿੰਕਨ ਨੇ ਕਿਹਾ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਲਗਾਏ ਇਲਜ਼ਾਮਾਂ ਤੋਂ ਅਸੀਂ ਬਹੁਤ ਚਿੰਤਾ ਵਿੱਚ ਹਾਂ। ਅਸੀਂ ਆਪਣੇ ਕੈਨੇਡਾਈ ਸਾਥੀਆਂ ਨਾਲ ਇਸ ਮੁੱਦੇ ਨੂੰ ਲੈਕੇ ਚਰਚਾ ਕਰ ਰਹੇ ਹਾਂ । ਅਸੀਂ ਚਾਹੁੰਦੇ ਹਾਂ ਭਾਰਤ ਵੀ ਜਾਂਚ ਵਿੱਚ ਮਦਦ ਕਰੇ ।
ਭਾਰਤ ਨੇ ਕੈਨੇਡਾ ਦੇ ਇਲਜ਼ਾਮਾਂ ਨੂੰ ਬੇਤੁਕਾ ਦੱਸਿਆ
ਕੈਨੇਡਾ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਭਾਰਤ ਨੇ ਖਾਰਜ ਕਰ ਦਿੱਤਾ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਕੈਨੇਡਾ ਦੇ ਸਾਰੇ ਇਲਜ਼ਾਮ ਬੇਤੁਕਾ ਹਨ । ਇਸੇ ਤਰ੍ਹਾਂ ਦੇ ਇਲਜ਼ਾਮ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸਾਡੇ PM ਮੋਦੀ ਦੇ ਸਾਹਮਣੇ ਵੀ ਰੱਖੇ ਸਨ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਖਾਰਜ ਕਰ ਦਿੱਤਾ ਗਿਆ ਸੀ । ਭਾਰਤ ਨੇ ਕਿਹਾ ਇਹ ਇਲਜ਼ਾਮ ਖਾਲਿਸਤਾਨੀ ਹਮਾਇਤੀਆਂ ਤੋਂ ਧਿਆਨ ਹਟਾਉਣ ਦੇ ਲਈ ਦਿਤੇ ਗਏ ਹਨ, ਜਿੰਨਾਂ ਨੂੰ ਕੈਨੇਡਾ ਨੇ ਪਨਾਹ ਦਿੱਤੀ ਹੈ । ਉਧਰ ਖ਼ਬਰ ਆ ਰਹੀ ਹੈ ਕਿ ਵਿਦੇਸ਼ ਮੰਤਰੀ ਜੈਸ਼ੰਕਰ ਨੇ ਪੀਐੱਮ ਮੋਦੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪੂਰੀ ਗੱਲ ਦੱਸੀ ਹੈ।