ਬਿਉਰੋ ਰਿਪੋਰਟ : ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਦੀ 2 ਦਿਨਾਂ ਦੇ ਅੰਦਰ ਦੂਜੀ ਵਾਰ ਮੌਤ ਹੋਈ ਹੈ । ਤੁਸੀਂ ਸੁਣ ਕੇ ਹੈਰਾਨ ਹੋਵੋਗੇ ਪਰ ਇਹ ਸੱਚ ਹੈ । ਦੋਵੇ ਵਾਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ ਹੈ । ਪਹਿਲੀ ਵਾਰ ਜਦੋਂ ਉਸ ਨੂੰ ਪੋਸਟਮਾਰਟਮ ਦੇ ਲ਼ਈ ਲਿਜਾ ਰਹੇ ਸਨ ਤਾਂ ਉਸ ਦੇ ਸਾਹ ਚੱਲ ਦੇ ਹੋਏ ਮਹਿਸੂਸ ਕੀਤੇ ਗਏ । ਪਰ ਹੁਣ 2 ਦਿਨ ਬਾਅਦ ਉਸ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ । ਪਰਿਵਾਰ ਨੇ ਡਾਕਟਰਾਂ ‘ਤੇ ਗੰਭੀਰ ਸਵਾਲ ਖੜੇ ਕੀਤੇ ਹਨ ।
ਦਰਅਸਲ ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਦੇ ਮੁਲਾਜ਼ਮ ਮਨਪ੍ਰੀਤ ਸਿੰਘ ਨੂੰ ਕੀੜੇ ਨੇ ਕੱਟ ਲਿਆ ਸੀ । ਜਿਸ ਦੀ ਵਜ੍ਹਾਂ ਕਰਕੇ ਇਨਫੈਕਸ਼ਨ ਪੂਰੇ ਸਰੀਰ ਵਿੱਚ ਫੈਲ ਗਿਆ ਅਤੇ ਹੁਣ ਖਬਰ ਆਈ ਹੈ ਕਿ ਲੁਧਿਆਣਾ ਦੇ DMC ਵਿੱਚ ਉਨ੍ਹਾਂ ਦੀ ਮੌਤ ਹੋ ਗਈ ਹੈ। ਜਦਕਿ 2 ਦਿਨ ਪਹਿਲਾਂ ਵੀ ਉਸ ਨੂੰ ਇੱਕ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਨੇ ਡੈਡ ਡਿਕਲੇਅਰ ਕੀਤਾ ਸੀ । ਮਨਪ੍ਰੀਤ ਦੇ ਪਿਤਾ ਨੇ ਦਸਿਆ ਕਿ ਪੁੱਤਰ ਕਚਹਿਰੀ ਵਿੱਚ ਤਾਇਨਾਤ ਸੀ । ਉਸ ਦੇ ਹੱਥ ਵਿੱਚ ਜ਼ਹਿਰੀਲਾ ਕੀੜਾ ਲੜ ਗਿਆ ਅਤੇ ਸਰੀਰ ਵਿੱਚ ਇਨਫੈਕਸ਼ਨ ਫੈਲਣ ਲੱਗਿਆ ਤਾਂ ਉਸ ਨੂੰ ਏਮਸ ਬਸੀ ਹਸਪਤਾਲ ਵਿੱਚ 15 ਸਤੰਬਰ ਨੂੰ ਦਾਖਲ ਕਰਵਾਇਆ ਗਿਆ।
ਪਿਤਾ ਮੁਤਾਬਿਕ ਡਾਕਟਰ ਨੇ ਉਸ ਦੀ ਬਾਂਹ ‘ਤੇ ਕੋਈ ਦਵਾਈ ਲਗਾਈ ਜਿਸ ਦੀ ਵਜ੍ਹਾ ਕਰਕੇ ਮਨਪ੍ਰੀਤ ਦੀ ਬਾਂਹ ‘ਤੇ ਜਲਨ ਹੋਣ ਲੱਗੀ ਅਤੇ ਉਹ ਫੁੱਲ ਗਈ ਅਤੇ ਉਸ ਦਾ ਪੁੱਤਰ ਪੂਰੀ ਰਾਤ ਦਰਦ ਨਾਲ ਚਿਲਾਉਂਦਾ ਰਿਹਾ। ਅਗਲੇ ਦਿਨ ਡਾਕਟਰਾਂ ਨੇ ਕਿਹਾ ਮਨਪ੍ਰੀਤ ਨੂੰ ਵੈਨਟੀਲੇਟਰ ‘ਤੇ ਰੱਖਿਆ ਹੈ । 2 ਦਿਨ ਬਾਅਦ 18 ਸਤੰਬਰ ਨੂੰ ਜਦੋਂ ਪਰਿਵਾਰ ਨੇ ਕਿਹਾ ਤੁਸੀਂ ਉਸ ਨੂੰ ਕਿਸੇ ਹੋਰ ਹਸਪਤਾਲ ਵਿੱਚ ਰੈਫਰ ਕਰ ਦਿਉ ਤਾਂ ਡਾਕਟਰ ਨੇ ਕਿਹਾ ਜੇਕਰ ਵੈਂਟੀਲੇਟਰ ਤੋਂ ਉਤਾਰਿਆ ਤਾਂ ਉਸ ਦੀ ਮੌਤ ਹੋ ਸਕਦੀ ਹੈ । ਫਿਰ ਅਗਲੇ ਦਿਨ ਡਾਕਟਰਾਂ ਨੇ ਮਨਪ੍ਰੀਤ ਨੂੰ ਡੈਡ ਡਿਲੇਅਰ ਕਰ ਦਿੱਤਾ ।
ਪੋਸਟਮਾਰਟਮ ਦੇ ਲਈ ਜਾਂਦੇ ਸਮੇਂ ਨਬਜ਼ ਚੱਲਣੀ ਸ਼ੁਰੂ ਹੋ ਗਈ
ਮਨਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਸਰਕਾਰੀ ਮੁਲਾਜ਼ਮ ਹੋਣ ਦੀ ਵਜ੍ਹਾ ਕਰਕੇ ਉਸ ਦਾ ਪੋਸਟਮਾਰਟਮ ਜ਼ਰੂਰੀ ਸੀ । ਜਦੋਂ ਐਂਬੂਲੈਂਸ ਵਿੱਚ ਬਾਕੀ ਸਾਥੀ ਪੁਲਿਸ ਮੁਲਾਜ਼ਮ ਦੀ ਮਦਦ ਨਾਲ ਮਨਪ੍ਰੀਤ ਨੂੰ ਰੱਖਿਆ ਤਾਂ ਅਚਾਨਕ ਇੱਕ ਮੁਲਾਜ਼ਮ ਨੇ ਕਿਹਾ ਮਨਪ੍ਰੀਤ ਦੀ ਨਬਜ਼ ਚੱਲ ਰਹੀ ਹੈ । ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਫੌਰਨ ਹਸਪਤਾਲ ਪ੍ਰਸ਼ਾਸਨ ਨੂੰ ਜ਼ਬਰਦਸਤੀ ਕਹਿਕੇ ਆਕਸੀਜ਼ਨ ਸਿਲੈਂਡਰ ਐਂਬੂਲੈਂਸ ਵਿੱਚ ਰਖਾਇਆ ਅਤੇ DMC ਹਸਪਤਾਲ ਵਿੱਚ ਪੁੱਤਰ ਨੂੰ ਲੈਕੇ ਪਹੁੰਚੇ ਜਿੱਥੇ 2 ਦਿਨ ਇਲਾਜ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ