Punjab

ਪੰਜਾਬੀ ਫਿਲਮ ਬੂਹੇ-ਬਾਰੀਆਂ ‘ਤੇ ਵਿਵਾਦ ! ਅਦਾਕਾਰ,ਡਾਇਰੈਕਟਰ,ਪ੍ਰੋਡੂਸਰ ਖਿਲਾਫ FIR ਦਰਜ,ਇਸ ਭਾਈਚਾਰੇ ਖਿਲਾਫ ਮਾੜੀ ਸ਼ਬਦਾਵਲੀ ਦੀ ਵਰਤੋਂ

ਬਿਉਰੋ ਰਿਪੋਰਟ : ਪਿਛਲੇ ਹਫਤੇ ਰਿਲੀਜ਼ ਹੋਈ ਫਿਲਮ ‘ਬੂਹੇ ਬਾਰੀਆਂ’ ਨੂੰ ਲੈਕੇ ਵਿਵਾਦ ਹੋ ਗਿਆ ਹੈ । ਫਿਲਮ ਦੇ ਅਦਾਕਾਰ,ਡਾਇਰੈਕਟਰ,ਪ੍ਰੋਡੂਸਰ ਖਿਲਾਫ FIR ਦਰਜ ਹੋਈ ਹੈ । ਰਵੀਦਾਸ ਭਾਈਚਾਰੇ ਨੇ ਨੀਰੂ ਬਾਜਵਾ ਦੀ ਫਿਲਮ ਵਿੱਚ ਉਨ੍ਹਾਂ ਖਿਲਾਫ ਗਲਤ ਤਰੀਕੇ ਨਾਲ ਸੀਨ ਫਿਲਮਾਉਣ ਦਾ ਇਲਜ਼ਾਮ ਲਗਾਇਆ ਹੈ

ਰਵੀਦਾਸਿਆਂ ਸਮਾਜ ਦਾ ਕਹਿਣਾ ਹੈ ਕਿ ਫਿਲਮ ਵਿੱਚ ਗੁਰੂ ਰਵੀਦਾਸ ਜੀ ਦੀ ਫੋਟੋ ਨੂੰ ਮੱਥਾ ਟੇਕ ਕੇ ਜਾਣ ਵਾਲੀ ਔਰਤਾਂ ਨੂੰ ਉੱਚ ਜਾਤ ਦੇ ਲੋਕਾਂ ਦੇ ਘਰਾਂ ਵਿੱਚ ਝਾੜੂ ਮਾਰਨ ਦੇ ਹੋਏ ਵਿਖਾਇਆ ਗਿਆ ਹੈ । ਇਨ੍ਹਾਂ ਹੀ ਨਹੀਂ ਫਿਲਮ ਵਿੱਚ SC ਸਮਾਜ ਦੇ ਪ੍ਰਤੀ ਡਾਇਲਾਡ ਦੌਰਾਨ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ । ਉਨ੍ਹਾਂ ਨੂੰ ਪੈਰਾਂ ਦੀ ਜੁੱਟੀ ਦੱਸਿਆ ਗਿਆ ਹੈ । ਜੋ ਬਹੁਤ ਹੀ ਮਾੜੀ ਗੱਲ ਹੈ।

ਨਹੀਂ ਚੱਲਣ ਦੇਣਗੇ ਪੰਜਾਬ ਦੇ ਸਿਨੇਮਾ ਘਰਾਂ ਵਿੱਚ ਫਿਲਮ

ਗੁਰੂ ਰਵੀਦਾਸ ਟਾਇਗਰਗ ਫੋਰਸ ਦੇ ਪ੍ਰਧਾਨ ਜੱਸੀ ਤਲਨ ਨੇ ਕਿਹਾ ਜਿਸ ਨੇ ਵੀ ਫਿਲਮ ਦੀ ਸਟੋਰੀ ਲਿਖੀ ਹੈ ਅਤੇ ਜੋ ਫਿਲਮ ਦਾ ਡਾਇਰੈਕਟਰ ਹੈ ਉਸ ਨੇ ਇੱਕ ਵਾਰ ਵੀ ਨਹੀਂ ਸੋਚਿਆ ਉਹ ਕੀ ਕਰਨ ਜਾ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ SC ਸਮਾਜ ਦੇ ਪ੍ਰਤੀ ਜੋ ਵੀ ਵਿਖਾਇਆ ਅਤੇ ਬੋਲਿਆ ਜਾ ਰਿਹਾ ਹੈ ਉਹ ਬਹੁਤ ਹੀ ਇਤਰਾਜ਼ਯੋਗ ਹੈ।

ਫਿਲਮ ਵਿੱਚ SC ਸਮਾਜ ਨੂੰ ਟਾਰਗੇਟ ਕਰਦੇ ਹੋਏ ਡਾਇਲਾਗ ਬੋਲਿਆ ਜਾ ਰਿਹਾ ਹੈ । ‘ਉਨ੍ਹਾਂ ਨੂੰ ਪੈਰਾਂ ਦੀ ਜੁੱਤੀ ਵਿੱਚ ਹੀ ਰਹਿਣ ਦੇਣਾ ਚਾਹੀਦਾ ਹੈ ਸਿਰ ‘ਤੇ ਨਹੀਂ ਬਿਠਾਉਣਾ ਚਾਹੀਦਾ ਹੈ’ ਅਜਿਹੇ ਡਾਇਲਾਗ ਬੋਲੇ ਗਏ ਹਨ । ਫਿਲਮ ਵਿੱਚ ਸ਼੍ਰੀ ਗੁਰੂ ਰਵੀਦਾਸ ਜੀ ਦੀ ਫੋਟੋ ਨੂੰ ਮੱਥਾ ਟੇਕੇ ਜਾਣ ਵਾਲੀ ਔਰਤਾਂ ਕੋਲੋ ਘਰ ਦਾ ਕੰਮ ਕਰਵਾਇਆ ਗਿਆ ਹੈ । ਤਾਂਕੀ ਇਹ ਸਾਬਿਤ ਕੀਤਾ ਜਾਵੇ ਕਿ SC ਸਮਾਜ ਸਿਰਫ ਇਸੇ ਲਈ ਬਣਿਆ ਹੈ। ਪ੍ਰਧਾਨ ਤਲਨ ਨੇ ਕਿਹਾ ਪੰਜਾਬ ਵਿੱਚ 52 ਜਥੇਬੰਦੀਆਂ ਨੂੰ ਨਾਲ ਲੈਕੇ ਫਿਲਮ ਦੇ ਸ਼ੋਅ ਸਿਨੇਮਾ ਘਰਾਂ ਤੋਂ ਬੰਦ ਕਰਵਾਏ ਜਾਣਗੇ ।