ਬਿਉਰੋ ਰਿਪੋਰਟ : 18 ਸਤੰਬਰ ਨੂੰ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਨੂੰ ਬੇਹੋਸ਼ ਕਰਕੇ ਉਨ੍ਹਾਂ ਦੇ ਘਰੋ 1 ਕਰੋੜ ਤੋਂ ਵੱਧ ਦੀ ਚੋਰੀ ਦੇ ਮਾਮਲੇ ਨੂੰ ਲੁਧਿਆਣਾ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ । ਪੁਲਿਸ ਨੇ ਇਸ ਮਾਮਲੇ ਵਿੱਚ 4 ਲੋਕਾਂ ਨੂੰ ਕੈਸ਼ ਅਤੇ ਗਹਿਣਿਆਂ ਨਾਲ ਗ੍ਰਿਫਤਾਰ ਕੀਤਾ ਹੈ। ਪੰਜਾਬ ਪੁਲਿਸ ਨੇ ਚੋਰੀ ਦਾ ਇਹ ਮਾਮਲਾ ਦਿੱਲੀ ਪੁਲਿਸ ਦੀ ਮਦਦ ਨਾਲ ਹੱਲ ਕੀਤਾ ਹੈ । ਦੱਸਿਆ ਜਾ ਰਿਹਾ ਹੈ 3 ਲੱਖ ਕੈਸ਼ ਅਤੇ 1 ਕਰੋੜ ਦੇ ਗਹਿਣੇ ਘਰ ਤੋਂ ਚੋਰੀ ਹੋਏ ਸਨ । ਪੁਲਿਸ ਨੂੰ ਪਹਿਲਾਂ ਤੋਂ ਨੇਪਾਲੀ ਨੌਕਰ ‘ਤੇ ਇਸ ਵਾਰਦਾਤ ਨੂੰ ਲੈਕੇ ਸ਼ੱਕ ਸੀ ਅਤੇ ਇਹ ਸਹੀ ਵੀ ਸਾਬਿਤ ਹੋਇਆ ।
18 ਸਤੰਬਰ ਨੂੰ ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਬਣੇ ਰਣਜੀਤ ਸਿੰਘ ਨਗਰ ਵਿੱਚ ਜਗਦੀਸ਼ ਸਿੰਘ ਗਰਚਾ ਉਨ੍ਹਾਂ ਦੀ ਪਤਨੀ ਅਤੇ 2 ਨੌਕਰਾਣੀਆਂ ਬੇਸੁੱਧ ਹਾਸਲ ਵਿੱਚ ਮਿਲੀਆਂ ਸਨ । ਸਾਰਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਘਰ ਵਿੱਚ ਕੰਮ ਕਰਨ ਵਾਲੇ ਕਿਸੇ ਸ਼ਖਸ ‘ਤੇ ਇਹ ਹਰਕਤ ਕਰਨ ਦਾ ਸ਼ੱਕ ਜਤਾਇਆ ਜਾ ਰਿਹਾ ਸੀ । ਦੱਸਿਆ ਗਿਆ ਸੀ ਕਿ ਘਰ ਵਿੱਚ ਮੌਜੂਦ ਲੋਕਾਂ ਨੂੰ ਨਸ਼ੀਲਾ ਪ੍ਰਦਾਰਥ ਪਿਲਾਇਆ ਗਿਆ ਸੀ ।
In an impressive crackdown on an Interstate Cyber Fraud Gang, Ludhiana Police has successfully busted a major cyber cum financial scam, recovering 17.35 lakh INR in cash and securing 7.24 lakh INR in frozen accounts. ️♂️ pic.twitter.com/TTtrbuCPXT
— Ludhiana Police (@Ludhiana_Police) September 20, 2023
ਗਰਚਾ ਦੇ ਗੁਆਂਢ ਵਿੱਚ ਰਹਿਣ ਵਾਲੇ ਬੀਜੇਪੀ ਦੇ ਆਗੂ ਜਗਮੋਹਨ ਸ਼ਰਮਾ ਨੇ ਦੱਸਿਆ ਸੀ ਕਿ ਜਗਦੀਸ਼ ਗਰਚਾ ਦਾ ਸਰੀਰ ਠੰਡਾ ਪਿਆ ਹੋਇਆ ਸੀ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ । ਕਲੋਨੀ ਦੇ ਲੋਕ ਜਦੋਂ ਗਰਚਾ ਦੇ ਘਰ ਪਹੁੰਚੇ ਤਾਂ ਉਹ ਵੇਖ ਕੇ ਹੈਰਾਨ ਹੋ ਗਏ । ਘਰ ਦਾ ਸਮਾਨ ਇੱਥੇ-ਉੱਥੇ ਖਿਲੜਿਆ ਹੋਇਆ ਸੀ । ਘਰ ਵਿੱਚ ਜਗਦੀਸ਼ ਗਰਚਾ ਅਤੇ ਉਨ੍ਹਾਂ ਦੀ ਪਤਨੀ ਅਤੇ 2 ਨੌਕਰ ਵੀ ਬੇਸੁੱਧ ਸਨ । ਜਿਸ ਵੇਲੇ ਵਾਰਦਾਤ ਹੋਈ ਉਸ ਵਕਤ ਜਗਦੀਸ਼ ਸਿੰਘ ਗਰਚਾ ਦੇ ਪੁੱਤਰ ਪੰਜਾਬ ਤੋਂ ਬਾਹਰ ਸਨ। ਬੀਤੇ ਦਿਨੀ ਹੀ ਲੁਧਿਆਣਾ ਪੁਲਿਸ ਨੇ ਇੱਕ ਡਾਕਟਰ ਦੇ ਘਰੋ ਸਾਢੇ ਤਿੰਨ ਕਰੋੜ ਦੀ ਚੋਰੀ ਦੀ ਵਾਰਦਾਤ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਸੀ ।
ਇਹ ਸੀ ਸਾਢੇ ਤਿੰਨ ਕਰੋੜ ਦੀ ਚੋਰੀ ਦਾ ਮਾਾਮਲਾ
ਬੀਤੇ ਦਿਨੀ ਲੁਧਿਆਣਾ ਵਿੱਚ ਹੋਈ ਸਾਢੇ 3 ਕਰੋੜ ਦੀ ਵੱਡੀ ਚੋਰੀ ਦੀ ਵਰਾਦਤ ਨੂੰ ਪੁਲਿਸ ਨੇ ਟਰੇਸ ਕਰਨ ਦਾ ਦਾਅਵਾ ਕੀਤਾ ਸੀ । ਡੀਜੀਪੀ ਪੰਜਾਬ ਗੌਰਵ ਯਾਦਵ ਨੇ ਆਪ ਸੋਸ਼ਲ ਮੀਡੀਆ ‘ਤੇ ਇਸ ਖਬਰ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ਸੀ ਕਿ ‘ਲੁਧਿਆਣਾ ਪੁਲਿਸ ਨੇ ਬਹੁ ਕਰੋੜੀ ਚੋਰੀ ਦੀ ਵਾਰਦਾਤ ਨੂੰ ਹੱਲ ਕਰ ਲਿਆ ਅਤੇ ਇਸ ਮਾਮਲੇ ਵਿੱਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ,ਇਹ ਕੇਸ ਰਿਕਾਰਡ 5 ਦਿਨਾਂ ਦੇ ਅੰਦਰ ਹੱਲ ਕੀਤਾ ਗਿਆ ਹੈ,ਇਸ ਨੂੰ ਪ੍ਰੋਫੈਸ਼ਨਲ ਅਤੇ ਵਿਗਿਆਨਿਕ ਤਰੀਕੇ ਨਾਲ ਸੁਲਝਾਇਆ ਗਿਆ ਹੈ,ਪੁਲਿਸ ਨੇ 3 ਕਰੋੜ 51 ਲੱਖ ਦੇ ਸੋਨੇ ਗਹਿਣੇ ਵੀ ਰਿਕਵਰ ਕਰ ਲਏ ਹਨ’ । ਸੂਤਰਾਂ ਦੇ ਮੁਤਾਬਿਕ ਚੋਰੀ ਕਰੋੜਾਂ ਵਿੱਚ ਹੋਈ ਸੀ ਪਰ ਪੀੜ੍ਹਤਾਂ ਨੇ ਚੋਰੀ ਦੀ ਕੁੱਲ ਰਕਮ ਨਹੀਂ ਦੱਸੀ ਸੀ ।
13 ਸਤੰਬਰ ਨੂੰ ਨੇਪਾਲੀ ਨੌਕਰਾਣੀ ਨੇ ਬਜ਼ੁਰਗ ਜੋੜੇ ਨੂੰ ਬੇਹੋਸ਼ ਕੀਤਾ
ਲੁਧਿਆਣਾ ਦੇ ਅਰਬਨ ਅਸਟੇਟ -2 ਇਲਾਕੇ ਵਿੱਚ ਨੇਪਾਲੀ ਤੋਂ ਆਈ ਨੌਕਰਾਣੀ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ । ਉਸ ਨੇ ਕਾਰੋਬਾਰੀ ਅਤੇ ਉਸ ਦੀ ਪਤਨੀ ਨੂੰ ਦੁੱਧ ਵਿੱਚ ਨਸ਼ੀਲਾ ਪ੍ਰਦਾਰਥ ਦੇ ਕੇ 7 ਲੱਖ 22 ਹਰਜ਼ਾਰ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਵਾਰਦਾਤ ਵਿੱਚ ਨੇਪਾਲੀ ਨੌਕਰਾਣੀ ਦੇ 2 ਹੋਰ ਸਾਥੀ ਵੀ ਸ਼ਾਮਲ ਰਹੇ । ਤਿੰਨਾਂ ਨੇ ਵਾਰਦਾਤ ਦੇ ਸਮੇਂ ਸੀਸੀਟੀਵੀ ਦੀਆਂ ਤਾਰਾਂ ਨੂੰ ਕੱਟ ਦਿੱਤਾ ਸੀ।