International

ਪਾਕਿਸਤਾਨ ਦੇ ਪਹਿਲੇ ਸਿੱਖ ਪੱਤਰਕਾਰ ਨੂੰ ਨੌਕਰੀ ਤੋਂ ਕੱਢਿਆ !

ਬਿਉਰੋ ਰਿਪੋਰਟ : ਪਾਕਿਸਤਾਨ ਦੇ ਪਹਿਲੇ ਸਿੱਖ ਪੱਤਰਕਾਰ ਅਤੇ ਐਂਕਰ ਹਰਮੀਤ ਸਿੰਘ ਬੁਰੇ ਦੌਰ ਤੋਂ ਗੁਜ਼ਰ ਰਿਹਾ ਹੈ ਅਤੇ ਉਸ ਨੇ ਲੋਕਾਂ ਤੋਂ ਮਦਦ ਮੰਗੀ ਹੈ । ਕੁਝ ਪਹਿਲਾਂ ਪਬਲਿਕ ਟੀਵੀ ਤੋਂ ਪਾਕਿਸਤਾਨ ਪੀਪਲ ਪਾਰਟੀ ਦੀ ਸ਼ਿਕਾਇਤ ‘ਤੇ ਹਰਮੀਤ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ । ਹਰਮੀਤ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਨੂੰ ਦੇਸ਼ ਵਿੱਚ ਬਚਣ ਦੇ ਲਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹਰਮੀਤ ‘ਤੇ ਫੇਕ ਨਿਊਜ਼ ਦਾ ਇਲਜ਼ਾਮ

PPP ਪਾਰਟੀ ਦੇ ਸਾਬਕਾ ਮੰਤਰੀ ਸਾਜਿਆ ਅੱਤਾ ਮਰੀ ਨੇ ਇਲਜ਼ਾਮ ਲਗਾਇਆ ਸੀ ਕਿ ਹਰਮੀਤ ਸਿੰਘ ਫੇਕ ਨਿਉਜ਼ ਫੈਲਾ ਰਿਹਾ ਹੈ ਕਿ ਨੈਸ਼ਨਲ ਅਕਾਉਂਟਿਬਿਲਟੀ ਬਿਊਰੋ ਨੇ ਉਨ੍ਹਾਂ ‘ਤੇ ਰੇਡ ਕੀਤੀ ਹੈ ਅਤੇ 97 ਬਿਲੀਅਨ ਰੁਪਏ ਰਿਕਵਰ ਕੀਤੇ ਹਨ।
ਹਰਮੀਤ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਖਬਰ ਆਪਣੇ ਸੋਸ਼ਲ ਮੀਡੀਆ ਅਕਾਉਂਟ X ‘ਤੇ ਸ਼ੇਅਰ ਕੀਤੀ ਸੀ ਕਿਉਂਕਿ ਸਾਰੇ ਲੋਕਲ ਨਿਊਜ਼ ਚੈਨਲ ਅਤੇ ਪੱਤਰਕਾਰ ਇਸ ਦੀ ਤਸਦੀਕ ਕਰ ਰਹੇ ਸਨ । ਹਰਮੀਤ ਨੇ ਕਿਹਾ ਕਿ ਉਹ ਇੱਕ Y-TUBE ਨਿਊਜ਼ ਚੈਨਲ ਵੀ ਚਲਾਉਂਦੇ ਹਨ ਜਦੋਂ ਉਨ੍ਹਾਂ ਨੇ ਵੇਖਿਆ ਕਿ ਇਹ ਖਬਰ ਫੇਕ ਹੈ ਤਾਂ ਉਨ੍ਹਾਂ ਨੇ ਫੌਰਨ ਇਸ ਨੂੰ ਟਵਿੱਟਰ ਅਤੇ ਯੂ-ਟਿਊਬ ਤੋਂ ਡਿਲੀਟ ਕਰ ਦਿੱਤਾ ਅਤੇ ਸਾਜਿਆ ਮਰੀ ਤੋਂ ਲਿਖਤ ਵਿੱਚ ਮੁਆਫੀ ਵੀ ਮੰਗੀ।

ਹਰਮੀਤ ਸਿੰਘ ਨੇ ਕਿਹਾ ਸਾਜਿਆ ਨੇ ਉਸ ਦੀ ਮੁਆਫੀ ਨੂੰ ਕਬੂਲਨ ਦੀ ਥਾਂ ‘ਤੇ 10 ਬਿਲੀਅਨ ਰੁਪਏ ਦਾ ਮਾਣਹਾਨੀ ਦਾ ਨੋਟਿਸ ਭੇਜਿਆ । ਸਿਰਫ ਇਨ੍ਹਾਂ ਹੀ ਨਹੀਂ ਹਰਮੀਤ ਨੇ ਕਿਹਾ ਉਸ ਨੂੰ ਪਰੇਸ਼ਾਨ ਕਰਨ ਦੇ ਲਈ ਸਾਜਿਆ ਨੇ ਨੌਕਰੀ ਤੋਂ ਕੱਢਵਾ ਦਿੱਤਾ ਹੈ ਅਤੇ ਚੈੱਨਲ ਨੂੰ ਧਮਕੀ ਦਿੱਤੀ ਕਿ ਜੇਕਰ ਮੈਨੂੰ ਨੌਕਰੀ ‘ਤੇ ਰੱਖਿਆ ਗਿਆ ਤਾਂ ਸਾਰੇ ਸਰਕਾਰੀ ਇਸ਼ਤਿਆਰ ਬੰਦ ਹੋ ਜਾਣਗੇ ਅਤੇ ਚੈੱਨਲ ਦਾ ਲਾਇਸੈਂਸ ਵੀ ਕੈਂਸਲ ਹੋ ਜਾਵੇਗਾ।

ਹਰਮੀਤ ਨੇ ਇਸ ਮਾਮਲੇ ਵਿੱਚ ਸੀਨੀਅਰ ਪੱਤਰ ਨਾਲ ਸੂਚਨਾ ਪ੍ਰਸਾਰਣ ਮੰਤਰੀ ਮੁਰਤਜ਼ਾ ਸੋਲੰਗੀ ਨੂੰ ਵੀ ਮਿਲਿਆ ਜਿੰਨਾਂ ਭਰੋਸਾ ਦਿੱਤਾ ਕਿ ਉਹ ਹਰ ਜ਼ਰੂਰੀ ਮਦਦ ਕਰਨਗੇ । ਪਰ ਹਰਮੀਤ ਦਾ ਕਹਿਣਾ ਹੈ ਕਿ PPP ਦੇ ਆਗੂਆਂ ਨੇ ਸਾਫ ਕਰ ਦਿੱਤਾ ਕਿ ਉਸ ਨੂੰ ਹੁਣ ਕੋਈ ਵੀ ਮੀਡੀਆ ਅਧਾਰਾ ਨੌਕਰੀ ਨਹੀਂ ਦੇਵੇਗਾ,ਉਸ ਦੇ ਪੱਤਰਕਾਰ ਵੱਜੋਂ ਭਵਿੱਖ ਹੁਣ ਖਤਮ ਹੋ ਚੁੱਕਿਆ ਹੈ ।

ਦੁੱਖੀ ਹਰਮੀਤ ਸਿੰਘ ਨੇ ਯੂ-ਟਿਊਬ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਉਹ ਮੁਸ਼ਕਿਲ ਦੌਰ ਤੋਂ ਗੁਜ਼ਰ ਰਿਹਾ ਹੈ ਇਸ ਤਰ੍ਹਾਂ ਉਸ ਦਾ ਜੀਉਣਾ ਮੁਸ਼ਕਿਲ ਹੋ ਜਾਵੇਗਾ। ਮੈਨੂੰ ਵਿਦੇਸ਼ੀ ਚੈੱਨਲਾਂ ਤੋਂ ਬਹੁਤ ਸਾਰੇ ਆਫਰ ਆ ਰਹੇ ਹਨ । ਪਰ ਮੈਂ ਆਪਣੇ ਦੇਸ਼ ਦੇ ਲਈ ਕੰਮ ਕਰਨਾ ਚਾਉਂਦਾ ਹਾਂ। ਪਰ ਮੈਨੂੰ ਲੱਗਦਾ ਹੈ ਕਿ ਇਹ ਦੇਸ਼ ਸਿਰਫ਼ ਅਮੀਰਾਂ ਦੀ ਗੱਲ ਸੁਣਦਾ ਹੈ ।

ਹਰਮੀਤ ਸਿੰਘ ਨੇ ਕਿਹਾ ਸਾਰੇ ਇਸ ਦੇਸ਼ ਦੇ ਹਾਲਤ ਨੂੰ ਜਾਣ ਦੇ ਹਨ,ਸਿੱਖ ਦੇਸ਼ ਵਿੱਚ ਘੱਟ ਗਿਣਤੀ ਵਿੱਚ ਹਨ। ਪਰ ਮੈਂ ਇਸ ਦੇਸ਼ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹਾਂ । ਮੈਨੂੰ ਗਲਤ ਸਮਝਿਆ ਗਿਆ ਅਤੇ ਮੈਨੂੰ ਕਿਸੇ ਤਰ੍ਹਾਂ ਦੀ ਹਮਾਇਤ ਨਹੀਂ ਮਿਲ ਰਹੀ ਹੈ।