Punjab

‘ਕੇਜਰੀਵਾਲ ਜੀ ਜੀਰਾ ਆਓ! ਵੇਖੋ ਫੈਕਟਰੀ ਨੇ ਕਿਵੇਂ ਕਤਲ ਕੀਤੇ’ !

ਬਿਉਰੋ ਰਿਪੋਰਟ : ਕੇਜਰੀਵਾਲ ਦੀ ਪੰਜਾਬ ਫੇਰੀ ਦੌਰਾਨ ਪੰਜਾਬ ਸਰਕਾਰ ਤੋਂ ਨਰਾਜ਼ ਜਥੇਬੰਦੀਆਂ ਐਕਟਿਵ ਹੋ ਗਈਆਂ ਹਨ । ਜੀਰਾ ਵਿੱਚ ਮਾਲਬਰੋਸ ਸ਼ਰਾਬ ਫੈਕਟਰੀ ਖਿਲਾਫ ਡੇਢ ਸਾਲ ਤੋਂ ਸੰਘਰਸ਼ ਕਰ ਰਹੇ ਸਾਂਝਾ ਮੋਰਚਾ ਨੇ ਆਪ ਸੁਪਰੀਮੋ ਅਰਵਿੰਦਰ ਕੇਜਰੀਵਾਲ ਨੂੰ ਜੀਰਾ ਆਉਣ ਲਈ ਕਿਹਾ ਹੈ । ਉਨ੍ਹਾਂ ਕਿਹਾ ਤੁਸੀਂ ਜਲੰਧਰ ਵਪਾਰੀਆਂ ਨਾਲ ਗੱਲ ਕਰਨ ਦੇ ਲਈ ਆਏ ਹੋ ਜਰਾ ਇੱਥੇ ਵੀ ਆਉ ਕਿਸ ਤਰ੍ਹਾਂ ਨਾਲ ਸ਼ਰਾਬ ਫੈਕਟਰੀ ਦੀ ਵਜ੍ਹਾ ਕਰਕੇ ਕਈ ਪਿੰਡ ਤਬਾਅ ਹੋ ਗਏ,ਲੋਕਾਂ ਦੀ ਜ਼ਿੰਦਗੀ ਖਤਮ ਹੋ ਗਈ। ਜਥੇਬੰਦੀ ਨੇ ਇਲਜ਼ਾਮ ਲਗਾਇਆ ਹੈ ਕਿ ਭਗਵੰਤ ਸਰਕਾਰ ਜੀਰਾ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਤਾਂ ਕਰ ਦਿੱਤਾ ਪਰ ਹੁਣ ਤੱਕ ਹਾਈਕੋਰਟ ਵਿੱਚ ਮੋਰਚੇ ਦੇ ਪੱਖ ਵਿੱਚ ਕੋਈ ਜਵਾਬ ਦਾਖਲ ਨਹੀਂ ਕੀਤਾ ਹੈ । ਕੱਲ ਨੂੰ ਅਦਾਲਤ ਕੰਪਨੀ ਦੇ ਹੱਕ ਵਿੱਚ ਕੋਈ ਫੈਸਲਾ ਸੁਣਾ ਦੇਵੇਗੀ ਅਤੇ ਮੁੜ ਤੋਂ ਸਰਕਾਰ ਕਹੇਗੀ ਕਿ ਸਾਨੂੰ ਅਦਾਲਤ ਦਾ ਫੈਸਲਾ ਲਾਗੂ ਕਰਵਾਉਣਾ ਹੈ ਤਾਂ ਅਸੀਂ ਕੀ ਕਰਾਂਗੇ ।

ਮੋਰਚੇ ਦੇ ਆਗੂਆਂ ਨੇ ਕਿਹਾ ਜਦੋਂ ਕੇਂਦਰੀ ਪ੍ਰਦਰੂਸ਼ਣ ਕੰਟਰੋਲ ਬੋਰਡ ਨੇ ਜ਼ਮੀਨ ਦੇ ਹੇਠਲੇ ਪਾਣੀ ਨੂੰ ਜ਼ਹਿਰੀਲਾ ਦੱਸਿਆ ਸੀ ਅਤੇ ਇਸ ਦੀ ਅੱਗੇ ਜਾਂਚ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ ਤਾਂ ਹੁਣ ਤੱਕ ਸਰਕਾਰ ਨੇ ਕਿਉਂ ਨਹੀਂ ਜਾਂਚ ਕਰਵਾਈ । ਮੋਰਚੇ ਵਿੱਚ ਸ਼ਾਮਲ ਆਗੂਆਂ ਨੇ ਕਿਹਾ ਮਾਨ ਸਰਕਾਰ ਦੀਆਂ 4 ਕਮੇਟੀਆਂ ਨੇ ਵੀ ਮੋਰਚੇ ਦੇ ਹੱਕ ਵਿੱਚ ਰਿਪੋਰਟ ਦਿੱਤੀ ਪਰ ਸਰਕਾਰ ਇਸ ਦੇ ਬਾਵਜੂਦ ਹਾਈਕੋਰਟ ਵਿੱਚ ਆਪਣਾ ਪੱਖ ਨਹੀਂ ਰੱਖ ਰਹੀ ਹੈ । ਆਗੂਆਂ ਦਾ ਇਲਜ਼ਾਮ ਸੀ ਕਿ ਮੁੱਖ ਮੰਤਰੀ ਮਾਨ ਹਰ ਪ੍ਰੋਗਰਾਮ ਵਿੱਚ ਧਰਤੀ ਦੇ ਹੇਠਲੇ ਪਾਣੀ ਨੂੰ ਬਚਾਉਣ ‘ਤੇ ਬਿਆਨ ਦਿੰਦੇ ਹਨ ਪਰ ਮਾਲਬਰੋਸ ਫੈਕਟਰੀ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੇ ਲਈ ਅਦਾਲਤ ਵਿੱਚ ਕਿਉਂ ਨਹੀਂ ਬਿਆਨ ਦਿੰਦੇ ਹਨ ।

ਆਗੂਆਂ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਸਨਅਤਕਾਰਾਂ ਨਾਲ ਗੱਲ ਕਰ ਹੀ ਹੈ ਅਤੇ ਵੱਡੇ-ਵੱਡੇ ਵਾਅਦੇ ਵੀ ਕਰ ਹੀ ਹੈ। ਪਰ ਪੁਰਾਣੀ ਸਨਅਤ ਦੇ ਨਾਲ 80 ਪਿੰਡਾਂ ਨੂੰ ਜਿਹੜਾ ਨੁਕਸਾਨ ਹੋਇਆ ਹੈ ਉਸ ਬਾਰੇ ਕਿਉਂ ਨਹੀਂ ਸਰਕਾਰ ਕੁਝ ਸੋਚ ਰਹੀ ਹੈ । ਮੋਰਚੇ ਨੇ ਕਿਹਾ ਆਪ ਸੁਪਰੀਮੋ ਨੂੰ ਕਿਹਾ ਤੁਸੀਂ ਇਸ ਵਾਰ ਜੀਰਾ ਮੋਰਚੇ ‘ਤੇ ਆਉ ਅਤੇ ਆਪਣੀ ਅੱਖਾਂ ਦੇ ਨਾਲ ਡੇਢ ਸਾਲ ਤੋਂ ਸੰਘਰਸ਼ ਕਰ ਰਹੇ ਲੋਕਾਂ ਦੇ ਨਾਲ ਮਿਲੋ। ਸਾਝਾਂ ਮੋਰਚਾ ਨੇ ਕਿਹਾ ਜ਼ਹਿਰਾਲਾ ਪਾਣੀ ਜ਼ਮੀਨ ਦੇ ਹੇਠਾਂ ਛੱਡ ਕੇ ਤੁਸੀਂ ਲੋਕਾਂ ਦਾ ਕਤਲ ਕੀਤਾ ਹੈ ।