India

QR CODE ਨਾਲ ਬੈਂਕ ਅਕਾਉਂਟ ਖਾਲੀ !

ਬਿਉਰੋ ਰਿਪੋਰਟ : ਡਿਜ਼ੀਟਲ ਪੇਮੈਂਟ ਕਿਸੇ ਕਰਾਂਤੀ ਤੋਂ ਘੱਟ ਨਹੀਂ ਹੈ,ਲੋਕਾਂ ਨੇ ਕੈਸ਼ ਰੱਖਣਾ ਘੱਟ ਕਰ ਦਿੱਤਾ ਹੈ। ਛੋਟੇ ਤੋਂ ਛੋਟੇ ਰੇਹੜੀ ਵਾਲੇ ਕੋਲ ਵੀ UPI QR CODE ਦੇ ਜ਼ਰੀਏ ਪੇਮੈਂਟ ਕੀਤੀ ਜਾ ਸਕਦੀ ਹੈ । ਪਰ ਬਜ਼ਾਰ ਵਿੱਚ ਕੁਝ ਚਾਲਬਾਜ਼ਾਂ ਨੇ ਇਸ ਦਾ ਵੀ ਤੋੜ ਲੱਭ ਲਿਆ ਹੈ ਅਤੇ ਧੋਖਾਧੜੀ ਦਾ ਧੰਦਾ ਸ਼ੁਰੂ ਕਰ ਦਿੱਤੀ ਹੈ । ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਧੀ ਹਰਸ਼ਿਦਾ ਕੇਜਰੀਵਾਲ ਦੇ ਨਾਲ QR CODE ਦੇ ਜ਼ਰੀਏ 34 ਹਜ਼ਾਰ ਰੁਪਏ ਦੀ ਠੱਗੀ ਹੋਈ ਹੈ । ਤੁਸੀਂ ਕਿਵੇਂ QR CODE ਸਕੈਮ ਤੋਂ ਬਚੋ ਇਸ ਬਾਰੇ ਅਸੀਂ ਤੁਹਾਨੂੰ ਦੱਸਦੇ ਹਾਂ।

ਤੁਸੀਂ ਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਧੀ ਵਾਂਗ ਫਰਜ਼ੀ QR CODE ਦਾ ਸ਼ਿਕਾਰ ਨਾ ਹੋ ਜਾਉ ਇਸ ਦੇ ਲਈ ਜ਼ਰੂਰੀ ਕਿ ਜਦੋਂ ਤੁਸੀਂ ਕਦੇ ਵੀ ਕਿਸੇ ਦੁਕਾਨ ਜਾਂ ਫਿਰ ਰੇਹੜੀ ਦੇ QR CODE ਤੋਂ ਪੇਮੈਂਟ ਦੇਣ ਲਈ ਸਕੈਨ ਕਰੋ ਤਾਂ ਸਭ ਤੋਂ ਪਹਿਲਾਂ ਇਹ ਜ਼ਰੂਰ ਚੈੱਕ ਕਰੋ ਕਿ ਉਸ ਵਿੱਚ UPI ਹੋਲਡਰ ਦਾ ਨਾਂ ਅਤੇ ID ਹੈ। ਇਸ ਤੋਂ ਬਾਅਦ APP ਬਰਾਉਜ਼ਰ ਤੋਂ QR CODE ਨੂੰ ਸਕੈਨ ਕਰਕੇ ਲਿੰਕ ਚੈੱਕ ਕਰੋ ਤਾਂਕੀ ਤੁਹਾਨੂੰ ਇਹ ਪਤਾ ਚੱਲ ਸਕੇ ਕੀ ਤੁਸੀਂ ਕਿਸੇ ਸਕੈਮ ਸਾਇਡ ਨਾਲ ਤਾਂ ਨਹੀਂ ਜੁੜੇ ਹੋ । ਬੈਂਕ ਅਕਾਉਂਟ ਤੋਂ ਪੈਸੇ ਕੱਟਣ ਅਤੇ ਰਿਸੀਵਰ ਤੱਕ ਪੈਸੇ ਪਹੁੰਚਣ ਤੋਂ ਬਾਅਦ ਉਨ੍ਹਾਂ ਨਾਲ ਸੰਪਰਕ ਜ਼ਰੂਰ ਕਰੋ ।

ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿ ਪੇਮੈਂਟ ਕਰਨ ‘ਤੇ OTP ਦੇਣ ਦੀ ਜ਼ਰੂਰਤ ਨਹੀਂ ਹੁੰਦੀ ਹੈ,ਜੇਕਰ ਕੋਈ ਮੰਗ ਦਾ ਹੈ ਤਾਂ ਸਮਝੋ ਗੜਬੜ ਹੈ । ਨਾਲ ਹੀ ਇਹ ਵੀ ਧਿਆਨ ਰੱਖੋ ਸੋਸ਼ਲ ਮੀਡੀਆ ‘ਤੇ ਆਏ ਕਿਸੇ ਵੀ QR CODE ‘ਤੇ ਪੇਮੈਂਟ ਕਰਨ ਤੋਂ ਹਮੇਸ਼ਾ ਬਚੋ। ਜੇਕਰ ਤੁਹਾਡੇ ਨਾਲ ਸਾਈਬਰ ਫਰਾਡ ਹੋ ਜਾਂਦਾ ਹੈ ਤਾਂ ਤੁਸੀਂ ਭਾਰਤ ਸਰਕਾਰ ਦੇ ਪੋਰਟਲ WWW.Cybercrime.gov.in ਜਾਂ ਫਿਰ ਹੈਲਪਲਾਈਨ ਨੰਬਰ 1930 ‘ਤੇ ਜਾਕੇ ਸ਼ਿਕਾਇਤ ਕਰ ਸਕਦੇ ਹੋ ।