ਦਿੱਲੀ : ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਅੱਜ ਕਈ ਮੁੱਦਿਆਂ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰਿਆ ਹੈ। ਚੱਢਾ ਨੇ ਮਹਿੰਗਾਈ ਦੇ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਦੇ ਕਾਰਨ ਹਰ ਇੱਕ ਚੀਜ਼ ਮਹਿੰਗੀ ਹੋ ਗਈ ਹੈ ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ 9 ਸਾਲਾਂ ਵਿੱਚ ਮਹਿੰਗਾਈ ਵਧਾ ਕੇ ਪਿਛਲੇ 30 ਸਾਲਾਂ ਦਾ ਰਿਕਾਰਡ ਤੋੜਿਆ ਹੈ। ਚੱਢਾ ਨੇ ਵੱਧਦੀ ਮਹਿੰਗਾਈ ‘ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਦੇਸ਼ ਵਿੱਚ ਵੱਸੋਂ ਬਾਹਰ ਜਾ ਰਹੀ ਮਹਿੰਗਾਈ ਦੇ ਚੱਲਦਿਆਂ ਆਮ ਲੋਕਾਂ ਦੇ ਖਾਣ ਵਾਲੀ ਥਾਲੀ 24 % ਮਹਿੰਗੀ ਹੋ ਗਈ ਹੈ।
ਚੱਢਾ ਨੇ ਕਿਹਾ ਕਿ ਖਾਣ ਵਾਲੀਆਂ ਵਸਤਾਂ ਜਿਵੇਂ ਦੁਧ, ਦਹੀਂ , ਚੌਲ , ਆਟਾ ਅਤੇ ਦਾਲ ‘ਤੇਂ ਤਾਂ ਕਦੇ ਅੰਗਰੇਜ਼ਾ ਨੇ ਟੈਕਸ ਨਹੀਂ ਸੀ ਲਗਾਇਆ ਪਰ ਦੇਸ਼ ਵਰੋਧੀ ਭਾਜਪਾ ਨੇ ਇਨ੍ਹਾਂ ਨੂੰ ਵੀ ਨਹੀਂ ਛੱਡਿਆ। ਕੇਂਦਰ ਸਰਕਾਰ ‘ਤੇ ਤੰਜ ਕੱਸਦਿਆਂ ਨ੍ਹਾਂ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਲੋਕਾਂ ਨੂੰ ਅਧਾਰ ਕਾਰਡ ਦੀ ਨਹੀਂ ਸਗੋਂ ਉਧਾਰ ਕਾਰਡ ਦੇ ਲੋੜ ਪੈਂਦੀ ਹੈ।
ਆਪਣੀਆਂ ਪਾਰਟੀ ਦੀਆਂ ਸਿਫਤਾਂ ਕਰਦਿਆਂ ਚੱਢਾ ਨੇ ਕਿਹਾ ਕਿ ਰਾਸ਼ਟਰੀ ਪੱਧਰ ‘ਤੇ ਔਸਤਨ ਮਹਿੰਗਾਈ 6.8 % ਹੈ ਪਰ ਦਿੱਲੀ ਵਿੱਚ ਇਹ ਮਹਿੰਗਾਈ ਔਸਤਨ 3% ਹੈ। ਚੱਢਾ ਨੇ ਕਿਹਾ ਕਿ ਭਾਜਪਾ ਸਰਕਾਰ ਦੀ ਵਧਾਈ ਮਹਿੰਗਾਈ ਨਾਲ ਲੋਕ ਤੜਫ ਰਹੇ ਹਨ।
ਕੇਜਰੀਵਾਲ ਦੀ ਤਾਰੀਫਾਂ ਦੇ ਪੁੱਲ ਬੰਨ੍ਹਦਿਆਂ ਚੱਢਾ ਨੇ ਕਿਹਾ ਕਿ ਦੇਸ਼ ਨੂੰ ਚਲਾਉਣ ਲਈ ਜੋ 36 ਗੁਣ ਇੱਕ ਵਿਅਕਤੀ ਵਿੱਚ ਹੋਣੇ ਚਾਹੀਦੇ ਹਨ ਉਹ ਸਾਰੇ ਦੇ ਸਾਰੇ ਗੁਣ ਅਰਵਿੰਦ ਕੇਜਰੀਵਾਲ ਵਿੱਚ ਮੌਜੂਦ ਹਨ। INDIA ਗਛਜੋਰ ਬਾਰੇ ਬੋਲਦਿਆਂ ਉਨਾਂ ਨੇ ਕਿਹਾ ਕਿ ਗਠਜੋੜ ਦੀ ਕਾਮਯਾਬੀ ਲਈ ਪਾਰਟੀਆਂ ਨੂੰ ਆਪਸੀ ਮਤਭੇਦ ਖਤਮ ਕਰਨੇ ਹੋਣਗੇ।
ਚੱਢਾ ਨੇ ਕਿਹਾ ਕਿ ਹਰ ਰਾਜ ਦੇ ਹਾਲਾਤ ਇੱਕ ਦੂਜੇ ਤੋਂ ਵੱਖਰੇ ਹਨ। ਚੱਢਾ ਨੇ ਦੇਸ਼ ਨੂੰ ਬਚਾਉਣ ਲਈ ਸਾਰੀਆਂ ਪਾਰਟੀਆਂ ਨੂੰ ਇੱਕਜੁੱਟ ਹੋਣਾ ਪੈਣਾ ਹੈ ਕਿਉਂਕਿ ਜੇਕਰ 2024 ਵਿੱਚ ਦੇਸ਼ ਨਹੀਂ ਬਚਿਆ ਤਾਂ ਸ਼ਾਇਦ ਇਹ ਦੇਸ਼ ਦੀਆਂ ਆਖ਼ਰੀ ਚੋਣਾਂ ਵੀ ਹੋ ਸਕਦੀਆਂ ਹਨ