Punjab

ਲਵਲੀ ਯੂਨੀਵਰਸਿਟੀ ਦੇ ਬਾਹਰ ਚੱਲੀਆਂ ਤਾਬੜ ਤੋੜ ਗੋਲੀਆਂ ! 1 ਦੀ ਮੌਤ,2 ਜਖ਼ਮੀ ! 30 ਬਦਮਾਸ਼ਾਂ ਨੇ ਕੀਤਾ ਹਮਲਾ

ਬਿਉਰੋ ਰਿਪੋਰਟ : ਫਗਵਾੜਾ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਇੱਕ ਵਾਰ ਮੁੜ ਤੋਂ ਸੁਰੱਖਿਆ ਵਿੱਚ ਹੈ ਪਰ ਗਲਤ ਵਜ੍ਹਾ ਨਾਲ । ਯੂਨੀਵਰਸਿਟੀ ਦੇ ਲਾਅ ਗੇਟ ਦੇ ਕੋਲ ਖੜੇ ਨੌਜਵਾਨਾਂ ‘ਤੇ 30 ਹਥਿਆਰਾਂ ਨਾਲ ਲੈਸ ਬਦਮਾਸ਼ਾ ਨੇ ਹਮਲਾ ਕਰ ਦਿੱਤਾ। ਬਦਮਾਸ਼ਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਅਤੇ ਪਿਸਤੌਲ ਸੀ । ਇਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ । ਇਸ ਹਮਲੇ ਵਿੱਚ ਇੱਕ ਨੌਜਵਾਨ ਜਿਸ ਦੀ ਪਛਾਣ ਹਰਪ੍ਰੀਤ ਸਿੰਘ ਦੇ ਰੂਪ ਵਿੱਚ ਹੋਈ ਹੈ ਉਸ ਦੀ ਮੌਤ ਹੋ ਗਈ ਹੈ । ਜਦਕਿ ਹਮਲੇ ਵਿੱਚ 2 ਨੌਜਵਾਨ ਜਖ਼ਮੀ ਹੋਏ ਹਨ ।

ਹਮਲੇ ਵਿੱਚ ਜਖ਼ਮੀ ਅਰਜੁਨ ਸਿੰਘ ਰਾਣਾ ਜੋ ਕਿ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਹੈ ਉਸ ਨੇ ਦੱਸਿਆ ਹੈ ਕਿ ਉਸ ਦਾ ਭਰਾ ਹਰਪ੍ਰੀਤ ਅਤੇ ਦੋਸਤ ਸੌਰਭ ਆਪਣੇ ਇੱਕ ਦੋਸਤ ਮਨੀ ਨੂੰ ਛੱਡਣ ਲਈ ਦੂਜੇ ਪੀਜੀ ਜਾ ਰਿਹਾ ਸੀ। ਉਹ ਲਾਅ ਗੇਟ ਦੇ ਕੋਲ ਖੜੇ ਸਨ । ਇਨ੍ਹੀ ਦੇਰ ਵਿੱਚ ਬਾਈਕਾਂ ‘ਤੇ ਤਕਰੀਬਨ 25 ਤੋਂ 30 ਨੌਜਵਾਨ ਸਵਾਰ ਹੋਕੇ ਆਏ । ਸਾਰਿਆਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ ਉਨ੍ਹਾਂ ਨੇ ਹਮਲਾ ਕਰ ਦਿੱਤਾ ਸੀ ।

ਨਿੱਜੀ ਹਸਪਤਾਲ ਲੈਕੇ ਪਹੁੰਚੇ ਸਨ

ਅਰਜੁਨ ਨੇ ਕਿਹਾ ਕੁਝ ਹਮਲਾਵਰਾਂ ਦੇ ਕੋਲ ਪਿਸਤੌਲ ਵੀ ਸੀ । ਉਨ੍ਹਾਂ ਆਉਂਦੇ ਹੀ ਹਮਲਾ ਕਰ ਦਿੱਤਾ । ਇਸ ਹਮਲੇ ਵਿੱਚ ਜਖ਼ਮੀ ਹਰਪ੍ਰੀਤ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਗਿਆ । ਜਿੱਥੇ ਉਸ ਦੀ ਮੌਤ ਹੋ ਗਈ । ਅਰਜੁਨ ਨੇ ਕਿਹਾ ਕਿ ਉਸ ਦੇ ਭਰਾ ਹਰਪ੍ਰੀਤ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਸੀ । ਉਹ ਇੱਥੇ ਇੱਕ ਜੂਸ ਬਾਰ ਵਿੱਚ ਕੰਮ ਕਰਦਾ ਸੀ। ਅਰਜੁਨ ਰਾਣਾ ਨੇ ਦੱਸਿਆ ਕਿ ਜਿੰਨਾਂ ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕੀਤਾ ਉਸ ਵਿੱਚ ਮਨੋਹਰ,ਰੋਸ਼ਨ,ਸਾਬਾ,ਅਭਿਸ਼ੇਕ ਅਤੇ ਅਣਪਛਾਤੇ ਲੋਕ ਸਨ । ਇਨ੍ਹਾਂ ਵਿੱਚ ਰੋਸ਼ਨ ਪੁਲਿਸ ਵਾਲਿਆਂ ਨਾਲ ਘੁੰਮ ਦਾ ਸੀ । ਰਾਤ ਨੂੰ ਹੀ ਹੋਏ ਹਮਲੇ ਦੇ ਬਾਅਦ ਪੁਲਿਸ ਵਾਲੇ ਦੀ ਗੱਡੀ ‘ਤੇ ਸਵਾਰ ਹੋਕੇ ਗਿਆ ਸੀ ।

ਪੁਲਿਸ ਨੇ ਮਾਮਲਾ ਦਰਜ ਕੀਤਾ

ਫਗਵਾੜਾ ਦੇ ਥਾਣਾ ਇੰਚਾਰਜ ਸੁਰਜੀਤ ਸਿੰਘ ਨੇ ਕਿਹਾ ਕਿ ਹਰਪ੍ਰੀਤ ਸਿੰਘ ਜਿਸ ਦੀ ਮੌਤ ਹੋਈ ਸੀ ਉਹ ਲਾਅ ਗੇਟ ਦੇ ਕੋਲ ਜੂਸ ਦੀ ਰੇਹੜੀ ਲਗਾਉਂਦਾ ਸੀ। ਕੁਝ ਦਿਨ ਪਹਿਲਾਂ ਉਸ ਦੀ ਕੁਝ ਨੌਜਵਾਨਾਂ ਦੇ ਨਾਲ ਬਹਿਸ ਹੋਈ ਸੀ । ਰਾਤ ਨੂੰ ਦੋਵੇ ਗੁੱਟਾਂ ਦੇ ਵਿਚਾਲੇ ਸਮਝੌਤਾ ਹੋਇਆ ਸੀ । ਹਰਪ੍ਰੀਤ ਉਸ ਦਾ ਭਰਾ ਹੈ 15 ਤੋਂ 20 ਨੌਜਵਾਨ ਉੱਥੇ ਆਏ ਤਾਂ ਨੌਜਵਾਨਾਂ ਦਾ ਦੂਜਾ ਗੁੱਟ ਉੱਥੇ ਨਹੀਂ ਆਇਆ ਹੈ। ਜਦੋਂ ਇੱਥੋ ਜਾਣ ਲੱਗੇ ਤਾਂ ਬਾਈਕਾਂ ‘ਤੇ ਉੱਥੇ ਪਹੁੰਚੇ । ਦੋਵਾਂ ਦੇ ਵਿਚਾਲੇ ਮੁੜ ਤੋਂ ਝਗੜਾ ਸ਼ੁਰੂ ਹੋ ਗਿਆ।

ਝਗੜੇ ਵਿੱਚ ਅਰਜੁਨ ਰਾਣਾ ਅਤੇ ਹਰਪ੍ਰੀਤ ਜਖ਼ਮੀ ਹੋ ਗਏ । ਹਰਪ੍ਰੀਤ ਨੂੰ ਸਿਵਲ ਹਸਪਤਾਲ ਫਗਵਾੜਾ ਤੋਂ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ । ਸਵੇਰ ਪਤਾ ਚੱਲਿਆ ਕਿ ਉਸ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ । ਪੁਲਿਸ ਨੇ ਇਰਾਦ- ਏ- ਕਤਲ ਦੀ ਧਾਰਾ 307, 160, 147 ਅਤੇ 149 ਤਹਿਤ ਕੇਸ ਦਰਜ ਕਰ ਦਿੱਤਾ ਹੈ ।