Punjab

ਭਰਾ ਭੈਣ ਨਾਲ ਸਕੂਲ ਗਿਆ ਪਰ ਇੱਕ ਸਹੀ ਸਲਾਮਤ ਆਇਆ ਦੂਜੇ ਦਾ ਇਹ ਹੋਈ ਹਾਲਤ!

ਬਿਉਰੋ ਰਿਪੋਰਟ : ਬਟਾਲਾ ਵਿੱਚ ਇੱਕ ਬਹੁਤ ਦੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ । ਮਾਪਿਆਂ ਨੇ ਭੈਣ – ਭਰਾਵਾਂ ਨੂੰ ਇਕੱਠੇ ਸਕੂਲ ਭੇਜਿਆ ਸੀ ਪਰ ਇੱਕ ਘਰ ਜਿਊਂਦਾ ਪਰਤਿਆ ਅਤੇ ਦੂਜੇ ਦੀ ਲਾਸ਼ ਘਰ ਆਈ । 5 ਸਾਲ ਦੇ ਭਰਾ ਦੀ ਮੌਤ ਦੀ ਖ਼ਬਰ ਜਦੋਂ ਪਰਿਵਾਰ ਕੋਲ ਪਹੁੰਚੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ । ਮ੍ਰਿਤਕ ਬੱਚੇ ਹਰਜੀਤ ਸਿੰਘ ਭੈਣ ਨਾਲ ਜਿਸ ਸਕੂਲ ਬੱਸ ‘ਤੇ ਘਰ ਆਉਂਦਾ ਸੀ,ਉਸੇ ਡਰਾਈਵਰ ਦੀ ਲਾਪਰਵਾਹੀ ਉਸ ਦੀ ਜ਼ਿੰਦਗੀ ਦੇ ਸਾਹਾਂ ਨੂੰ ਖਿੱਚਣ ਦਾ ਕਾਰਨ ਬਣੀ ।

ਮ੍ਰਿਤਕ ਹਰਜੀਤ ਸਿੰਘ ਬਟਾਲਾ ਦੇ ਸੈਂਟਰਲ ਪਬਲਿਕ ਸਕੂਲ ਵਿੱਚ ਨਰਸਰੀ ਕਲਾਸ ਵਿੱਚ ਪੜ੍ਹਦਾ ਸੀ ਅਤੇ ਹਾਦਸਾ ਉਸ ਵੇਲੇ ਹੋਇਆ ਜਦੋਂ ਬੱਚਿਆਂ ਨੂੰ ਘਰ ਛੱਡਣ ਲਈ ਸਕੂਲੀ ਬੱਸ ਚੀਮਾ ਖੁੱਡੀ ਕੋਲ ਪਹੁੰਚੀ । ਬਦਕਿਸਮਤੀ ਨਾਲ 5 ਸਾਲ ਦਾ ਹਰਜੀਤ ਆਪਣੀ ਹੀ ਸਕੂਲ ਬੱਸ ਦੇ ਹੇਠਾਂ ਆ ਗਿਆ । ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਡਰਾਈਵਰ ਦੀ ਲਾਪਰਵਾਹੀ ਦੀ ਵਜ੍ਹਾ ਕਰਕੇ ਉਸ ਦੇ ਪੁੱਤਰ ਦੀ ਜਾਨ ਗਈ ਹੈ ।

ਇਸ ਤਰ੍ਹਾਂ ਹੋਈ ਲਾਪਰਵਾਹੀ ਨਾਲ ਬੱਚੇ ਦੀ ਮੌਤ

5 ਸਾਲ ਦੇ ਮ੍ਰਿਤਕ ਹਰਜੀਤ ਸਿੰਘ ਦੇ ਪਿਤਾ ਦਵਿੰਦਰ ਸਿੰਘ ਮੁਤਾਬਿਕ ਉਸ ਦਾ ਪੁੱਤਰ 10 ਸਾਲ ਦੀ ਭੈਣ ਸਹਿਜਪ੍ਰੀਤ ਕੌਰ ਦੇ ਨਾਲ ਸਕੂਲ ਗਿਆ ਸੀ । ਸ਼ੁੱਕਰਵਾਰ ਨੂੰ ਛੁੱਟੀ ਦੇ ਬਾਅਦ ਜਦੋਂ ਸਕੂਲ ਬੱਸ ਦੋਵੇਂ ਬੱਚਿਆਂ ਨੂੰ ਛੱਡਣ ਆਈ ਤਾਂ ਉਹ ਬੱਸ ਤੋਂ ਉਤਰ ਰਹੇ ਸਨ, ਧੀ ਪਹਿਲਾਂ ਬੱਸ ਤੋਂ ਉੱਤਰੀ ਜਿਵੇਂ ਹੀ ਭਰਾ ਹਰਜੀਤ ਉੱਤਰਨ ਲੱਗਿਆ ਡਰਾਈਵਰ ਨੇ ਬਿਨਾਂ ਵੇਖੇ ਬੱਸ ਚਲਾ ਦਿੱਤੀ ਜਿਸ ਦੀ ਵਜ੍ਹਾ ਕਰੇ ਹਰਜੀਤ ਹੇਠਾਂ ਡਿੱਗ ਗਿਆ ਅਤੇ ਟਾਇਰ ਥੱਲੇ ਆ ਗਿਆ। ਜਿਸ ਦੀ ਵਜ੍ਹਾ ਕਰਕੇ ਹਰਜੀਤ ਦੀ ਮੌਤ ਹੋ ਗਈ। ਪਿਤਾ ਨੇ ਇਲਜ਼ਾਮ ਲਗਾਇਆ ਕਿ ਬੱਚਿਆਂ ਨੂੰ ਬੱਸ ਤੋਂ ਹੇਠਾਂ ਉਤਾਰਨ ਦੇ ਲਈ ਕੋਈ ਬੱਸ ਵਿੱਚ ਮੌਜੂਦ ਨਹੀਂ ਸੀ ਇਸ ਦੇ ਲਈ ਸਕੂਲ ਪ੍ਰਸ਼ਾਸਨ ਜ਼ਿੰਮੇਵਾਰ ਹੈ । ਇਸ ਲਈ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ ।

ਘਟਨਾ ਦੀ ਸੂਚਨਾ ਮਿਲ ਦੇ ਹੀ ਐੱਸ ਪੀ ਰਜੇਸ਼ ਕੱਟੜ ਅਤੇ ਸ੍ਰੀ ਹਰ ਗੋਬਿੰਦਪੁਰ ਦੇ ਐੱਸ ਐੱਚ ਓ ਬਲਜੀਤ ਕੌਰ ਪਹੁੰਚੀ । ਪੁਲਿਸ ਵੱਲੋਂ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਡਰਾਈਵਰ ਦੇ ਨਾਲ ਸਕੂਲ ਤੋਂ ਵੀ ਪੁੱਛ-ਗਿੱਛ ਕਰੇਗੀ ਕਿ ਆਖ਼ਿਰ ਬੱਸ ਵਿੱਚ ਬੱਚਿਆਂ ਨੂੰ ਹੇਠਾਂ ਉਤਾਰਨ ਵੇਲੇ ਕੋਈ ਸ਼ਖ਼ਸ ਕਿਉਂ ਨਹੀਂ ਮੌਜੂਦ ਸੀ ।