International

ਮੋਰੱਕੋ ‘ਚ ਚਾਰੇ ਪਾਸੇ ਤਬਾਹੀ ! 120 ਸਾਲ ‘ਚ ਸਭ ਤੋਂ ਤਾਕਤਵਰ ਭੂਚਾਲ, ਸੈਂਕੜੇ ਲੋਕਾਂ ਦੀ ਮੌਤ ! ਭੂਚਾਲ ਦੀ ਰਫ਼ਤਾਰ ਹੋਸ਼ ਉਡਾਉਣ ਵਾਲੀ ! ਜਾਣੋ ਕਿਉਂ ਆਉਂਦਾ ਹੈ ਭੂਚਾਲ ?

ਬਿਉਰੋ ਰਿਪੋਰਟ :ਅਫ਼ਰੀਕਾ ਦੇ ਮੁਲਕ ਮੋਰੱਕੋ ਵਿੱਚ ਭੂਚਾਲ ਨੇ ਪੂਰੇ ਦੇਸ਼ ਨੂੰ ਤਬਾਹ ਕਰ ਦਿੱਤਾ ਹੈ । ਹੁਣ ਤੱਕ700 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, 153 ਲੋਕ ਜ਼ਖ਼ਮੀ ਹੋ ਗਏ ਹਨ । ਸ਼ੁੱਕਰਵਾਰ ਦੇਰ ਰਾਤ ਆਏ ਭੂਚਾਲ ਦੀ ਰਫ਼ਤਾਰ 7.2 ਦੱਸੀ ਜਾ ਰਹੀ ਹੈ । ਹਾਲਾਂਕਿ US ਭੂਚਾਲ ਮਾਹਿਰਾਂ ਨੇ ਇਸ ਦੀ ਰਫ਼ਤਾਰ 6.8 ਦੱਸੀ ਹੈ। ਦੱਸਿਆ ਜਾ ਰਿਹਾ ਹੈ ਇਹ ਭੂਚਾਲ ਮੋਰੱਕੋ ਦੇ 120 ਸਾਲ ਦੇ ਇਤਿਹਾਸ ਵਿੱਚ ਸਭ ਤੋਂ ਭਿਆਨਕ ਹੈ ।

ਮੋਰੱਕੋ ਸਟੇਟ ਟੈਲੀਵਿਜ਼ਨ ਨੇ ਦੱਸਿਆ ਹੈ ਕਿ ਭੂਚਾਲ ਦੀ ਵਜ੍ਹਾ ਕਰਕੇ ਕਈ ਬਿਲਡਿੰਗਾਂ ਤਬਾਹ ਹੋ ਗਈਆਂ ਹਨ । ਸੋਸ਼ਲ ਮੀਡੀਆ ‘ਤੇ ਭੂਚਾਲ ਨਾਲ ਜੁੜੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ । ਜਿਸ ਵਿੱਚ ਲੋਕ ਭੱਜ ਦੇ ਹੋਏ ਨਜ਼ਰ ਆ ਰਹੇ ਹਨ।

ਭੂਚਾਲ ਦਾ ਕੇਂਦਰ ਐਟਲਸ ਦੀਆਂ ਪਹਾੜੀਆਂ ਦੇ ਕੋਲ ਇਧਿਲ ਨਾਂ ਦਾ ਪਿੰਡ ਦੱਸਿਆ ਜਾ ਰਿਹਾ ਹੈ ਜੋ ਮਾਰਾਕੇਸ਼ ਸ਼ਹਿਰ ਤੋਂ 70 ਕਿੱਲੋਮੀਟਰ ਦੀ ਦੂਰੀ ‘ਤੇ ਹੈ । ਭੂਚਾਲ ਦੀ ਗਹਿਰਾਈ ਜ਼ਮੀਨ ਤੋਂ 18.5 ਕਿੱਲੋਮੀਟਰ ਹੇਠਾਂ ਸੀ । ਪੁਰਤਗਾਲ ਅਤੇ ਅਲਜੀਰੀਆ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ।

ਭੂਚਾਲ ਨਾਲ ਬਿਲਡਿੰਗਾਂ ਮਲਬੇ ਵਿੱਚ ਤਬਦੀਲ ਹੋ ਗਈ । UNESCO ਦੀ ਅਧੀਨ ਆਉਣ ਵਾਲੇ ਇਤਿਹਾਸਕ ਮਾਰਾਕੇਚ ਜੋ ਸੈਲਾਨੀਆਂ ਲਈ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਹੈ ਉਸ ਦੀਆਂ ਲਾਲ ਕੰਧਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ । US ਦੇ ਭੂਚਾਲ ਮਾਹਿਰਾਂ ਮੁਤਾਬਿਕ ਉੱਤਰੀ ਅਫ਼ਰੀਕਾ ਵਿੱਚ ਭੂਚਾਲ ਕਾਫ਼ੀ ਘੱਟ ਆਉਂਦਾ ਹੈ । ਇਸ ਤੋਂ ਪਹਿਲਾਂ 1960 ਵਿੱਚ ਅਗਾਦਿਰ ਦੇ ਕੋਲ 5.8 ਦੀ ਰਫ਼ਤਾਰ ਨਾਲ ਭੂਚਾਲ ਆਇਆ ਸੀ । ਉਸ ਵੇਲੇ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਸੀ।

ਕਿਵੇਂ ਆਉਂਦਾ ਹੈ ਭੂਚਾਲ ?

ਸਾਡੀ ਧਰਤੀ ਦੀ ਪਰਤ ਮੁੱਖ ਤੌਰ ‘ਤੇ 7 ਵੱਡੀਆਂ ਅਤੇ ਕਈ ਛੋਟੀ-ਛੋਟੀ ਟੈਕਟੋਨਿਕ ਪਲੇਟਸ ਨਾਲ ਮਿਲ ਕੇ ਬਣੀ ਹੈ । ਇਹ ਪਲੇਟਸ ਲਗਾਤਾਰ ਤੈਰਦੀ ਰਹਿੰਦੀ ਹੈ ਅਤੇ ਕਈ ਵਾਰ ਆਪਸ ਵਿੱਚ ਟਕਰਾ ਜਾਂਦੀ ਹੈ । ਟਕਰਾਉਣ ਦੇ ਕਈ ਵਾਰ ਪਲੇਟਸ ਦੇ ਕੋਨੇ ਮੁੜ ਜਾਂਦੇ ਹਨ ਅਤੇ ਜ਼ਿਆਦਾ ਦਬਾਅ ਪੈਣ ‘ਤੇ ਇਹ ਟੁੱਟ ਵੀ ਜਾਂਦੇ ਹਨ । ਅਜਿਹੇ ਵਿੱਚ ਹੇਠਾਂ ਤੋਂ ਨਿਕਲੀ ਊਰਜਾ ਬਾਹਰ ਨਿਕਲ ਦਾ ਰਾਹ ਤਲਾਸ਼ ਦੀ ਹੈ ਅਤੇ ਜਿਸ ਨਾਲ ਭੂਚਾਲ ਆਉਂਦਾ ਹੈ । ਇਸ ਨਾਲ ਜ਼ਮੀਨ ਦੇ ਅੰਦਰ ਫਾਲਟ ਲਾਇਨਜ਼ ਬਣਦੇ ਹਨ