ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਟੈਸਟ ਪਾਸ ਕਰਨ ਵਾਲੇ 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਹਨ। ਮਾਨ ਨੇ ਨਿਯੁਕਤੀ ਪੱਤਰ ਲੈਣ ਵਾਲਿਆਂ ਨੂੰ ਇੱਕ ਅਪੀਲ ਕੀਤੀ ਹੈ ਕਿ ਬਿਨਾਂ ਰਿਸ਼ਵਤ ਤੋਂ ਨਿਯੁਕਤੀਆਂ ਹੋਈਆਂ ਹਨ ਤੇ ਉਹ ਵੀ ਇਸ ਤੋਂ ਗੁਰੇਜ਼ ਕਰਨ ਕਿਉਂਕਿ ਰਿਸ਼ਵਤ ਲੈਣਾ ਇੱਕ ਮਾਨਸਿਕ ਬੀਮਾਰੀ ਹੈ। ਮਾਨ ਨੇ ਮਜ਼ਾਕੀਆ ਅੰਦਾਜ਼ ਵਿੱਚ ਨਵੇਂ ਪਟਵਾਰੀਆਂ ਨੂੰ ਕਿਹਾ ਕਿ ਕਾਗਜ਼ੀ ਕਾਰਵਾਈਆਂ ਸਰਕਾਰ ਖੁਦ ਕਰੇਗੀ ਪਰ ਇੱਕ ਸ਼ਰਤ ਹੈ ਕਿ ਕਲਮ ਛੱਡੋ ਵਾਲਾ ਪੰਗਾ ਨਹੀਂ ਪੈਣਾ ਚਾਹੀਦਾ। ਮਾਨ ਨੇ ਕਿਹਾ ਕਿ ਤੁਸੀਂ ਕਲਮ ਦੀ ਵਰਤੋਂ ਜਿੰਨੀ ਵੱਧ ਕਰੋਗੇ, ਭੱਤੇ ਓਹਨੇ ਹੀ ਵਧਣਗੇ।
ਮਾਨ ਨੇ ਪਟਵਾਰੀਆਂ ਦਾ ਟ੍ਰੇਨਿੰਗ ਭੱਤਾ ਵਧਾਉਣ ਦਾ ਐਲਾਨ ਕੀਤਾ ਹੈ। ਮਾਨ ਨੇ ਕਿਹਾ ਕਿ ਪਹਿਲਾਂ ਟ੍ਰੇਨਿੰਗ ਦੌਰਾਨ ਪਟਵਾਰੀਆਂ ਨੂੰ 5 ਹਜ਼ਾਰ ਰੁਪਏ ਟ੍ਰੇਨਿੰਗ ਭੱਤਾ ਦਿੱਤਾ ਜਾਂਦਾ ਸੀ, ਜਿਸਨੂੰ ਹੁਣ ਵਧਾ ਕੇ 18 ਹਜ਼ਾਰ ਕਰ ਦਿੱਤਾ ਗਿਆ ਹੈ।
CM @BhagwantMann ਜੀ ਵੱਲੋਂ ਦਿੱਤੇ ਤੋਹਫ਼ੇ ਤੋਂ ਬਾਅਦ ਪਟਵਾਰੀਆਂ ਵੱਲੋਂ CM ਮਾਨ ਨੂੰ ਦਿੱਤੀ ਗਈ Standing Ovation
ਟਰੇਨਿੰਗ ਵਾਲੇ ਪਟਵਾਰੀਆਂ ਦਾ ਭੱਤਾ ₹5000 ਤੋਂ ਵਧਾ ਕੇ ਕੀਤਾ ₹18,000 ਪ੍ਰਤੀ ਮਹੀਨਾ
____मान पंजाब दा ❤️
CM @BhagwantMann द्वारा दिए गए तोहफे के बाद पटवारियों में खुशी की लहर, मान साहब के… pic.twitter.com/UVnsXACDUY
— AAP Punjab (@AAPPunjab) September 8, 2023
ਮਾਨ ਨੇ ਦੱਸੇ ਰਿਸ਼ਵਤ ਦੇ ਪੰਜ ਨਾਮ
ਮਾਨ ਨੇ ਕਿਹਾ ਕਿ ਰਿਸ਼ਵਤ ਦੇ ਕਈ ਨਾਂ ਹਨ ਜਿਵੇਂ ਚਾਹ-ਪਾਣੀ, ਸਾਡੇ ਬਾਰੇ ਵੀ ਸੋਚ ਲਿਆ ਕਰੋ, ਸੇਵਾ-ਪਾਣੀ, ਸਕੂਲਾਂ ਵਿੱਚ ਕਰੱਪਸ਼ਨ ਨੂੰ ਡੋਨੇਸ਼ਨ ਕਹਿੰਦੇ ਹਨ, ਕਾਰ ਖਰੀਦਣ ਵੇਲੇ ਕਰੱਪਸ਼ਨ ਦਾ ਨਾਂ ਪ੍ਰੀਮੀਅਮ ਹੈ। ਮਾਨ ਨੇ ਕਿਹਾ ਕਿ ਰਿਸ਼ਵਤ ਹਮੇਸ਼ਾ ਉੱਪਰ ਤੋਂ ਹੇਠਾਂ ਵੱਲ ਚੱਲਦੀ ਹੈ।
ਮਾਨ ਨੇ ਕੀਤੀਆਂ ਆਪਣੀ ਸਰਕਾਰ ਦੀਆਂ ਸਿਫਤਾਂ
• 12710 ਅਧਿਆਪਕਾਂ ਦੇ ਨਾਮ ਅੱਗਿਓਂ ਕੱਚਾ ਸ਼ਬਦ ਹਟਾਇਆ
• 3 ਗੁਣਾ ਤਨਖਾਹਾਂ ਵਧਾਈਆਂ
• ਪੰਜਾਬ ਵਿੱਚ 12 ਟੋਲ ਪਲਾਜ਼ੇ ਬੰਦ ਕਰਵਾਏ
• ਪੰਜਾਬ ‘ਤੇ ਕੋਈ ਨਵਾਂ ਕਰਜ਼ਾ ਨਹੀਂ ਚੜ੍ਹਨ ਦਿੱਤਾ