Punjab

ਹੁਸ਼ਿਆਰਪੁਰ ‘ਚ ਭਿਆਨਕ ਹਾਦਸਾ ! ਮਿੰਟ 2 ਰਿਸ਼ਤੇ ਖਤਮ ! ਸਭ ਤੋਂ ਛੋਟਾ ਰਿਸ਼ਤਾ 3 ਸਾਲਾਂ ਦਾ !

ਬਿਉਰੋ ਰਿਪੋਰਟ : ਹੁਸ਼ਿਆਰਪੁਰ,ਦਸੂਹਾ ਦੇ ਕੋਲ ਪੈਂਦੇ ਕਸਬੇ ਉੱਚੀ ਬੱਸੀ ਪੈਟਰੋਲ ਪੰਪ ਵਿੱਚ ਭਿਆਨਕ ਸੜਕੀ ਹਾਦਸੇ ਵਿਚਾਲੇ 3 ਸਾਲ ਦੇ ਬੱਚੀ ਦੀ ਪਿਤਾ ਦੇ ਨਾਲ ਮੌਤ ਹੋ ਗਈ । ਜਦਕਿ 2 ਹੋਰ ਲੋਕ ਗੰਭੀਰ ਤੌਰ ‘ਤੇ ਜਖਮੀ ਹੋ ਗਏ । ਜਿੰਨਾਂ ਦੀ ਗੰਭੀਰ ਹਾਲਤ ਨੂੰ ਵੇਖ ਦੇ ਹੋ ਡਾਕਟਰਾਂ ਨੇ ਉਨ੍ਹਾਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਹੈ ।

ਮ੍ਰਿਤਕ ਦੀ ਪਛਾਣ 3 ਸਾਲ ਦੀ ਯੁਵਿਕਾ ਦੇ ਰੂਪ ਵਿੱਚ ਹੋਈ ਹੈ ਜਿਸ ਦੇ ਪਿਤਾ ਦਾ ਨਾਂ ਓਮ ਪ੍ਰਕਾਸ਼ ਦੱਸਿਆ ਜਾ ਰਿਹਾ ਹੈ । ਕਾਰ ਵਿੱਚ ਸਵਾਰ ਰਾਧਿਕਾ ਪਤਨੀ ਓਮ ਪ੍ਰਕਾਸ਼ ਅਤੇ ਬਰਿੰਦਰ ਸਿੰਘ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗਿਆਂ ਹਨ । ਜਾਣਕਾਰੀ ਦੇ ਮੁਤਾਬਿਕ ਕਾਰ ਵਿੱਚ ਸਵਾਰ ਪਰਿਵਾਰ ਜਲੰਧਰ ਦੇ ਪਿੰਡ ਭੰਗਾਲਾ ਵੱਲ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਦਸੂਹਾ ਦੇ ਪਿੰਡ ਬੱਸੀ ਪਹੁੰਚਿਆ ਤਾਂ ਉਨ੍ਹਾਂ ਦੀ ਕਾਰ ਬੇਕਾਬੂ ਹੋਕੇ ਰੋਡ ਸਾਇਡ ‘ਤੇ ਖੜੇ ਟਰੱਕ ਨਾਲ ਜਾਕੇ ਟਕਰਾਈ।

ਰਾਹਗੀਰਾਂ ਦੀ ਮਦਦ ਨਾਲ ਕਾਰ ਤੋਂ ਬਾਹਰ ਕੱਢਿਆ

ਦੁਰਘਟਨਾ ਵਾਲੀ ਥਾਂ ‘ਤੇ ਰਾਹਗੀਰਾਂ ਨੇ ਪੂਰੀ ਮਦਦ ਕਰਨ ਦੀ ਕੋਸ਼ਿਸ਼ ਕੀਤੀ । ਉਨ੍ਹਾਂ ਦੀ ਮਦਦ ਨਾਲ ਹੀ ਗੱਡੀ ਵਿੱਚ ਸਵਾਰ ਲੋਕਾਂ ਨੂੰ ਬਾਹਰ ਕੱਢਿਆ ਗਿਆ ਅਤੇ ਐਂਬੂਲੈਂਸ ਦੀ ਮਦਦ ਨਾਲ ਮੁਕੇਰੀਆ ਦੇ ਸਰਕਾਰੀ ਹਸਪਤਾਲ ਭੇਜਿਆ ਗਿਆ ਸੀ । ਜਿੱਥੇ ਡਾਕਟਰਾਂ ਨੇ ਫੌਰਨ ਬੱਚੀ ਅਤੇ ਉਸ ਦੇ ਪਿਤਾ ਨੂੰ ਮ੍ਰਿਤਕ ਐਲਾਨ ਦਿੱਤਾ । ਇਸ ਮਾਮਲੇ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।