India

‘ਹੁਣ ਬੀਜੇਪੀ ਨੇ ਦੇਸ਼ ਦਾ ਨਾਂ ਬਦਲ ਦਿੱਤਾ’ ! ਨੱਢਾ ਨੇ ਪੁੱਛਿਆ ਨਵੇਂ ਨਾਂ ਤੋਂ ਕਾਂਗਰਸ ਨੂੰ ਕੀ ਇਤਰਾਜ਼ ?

ਬਿਉਰੋ ਰਿਪੋਰਟ : ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ 9-10 ਸਤੰਬਰ ਦੇ ਵਿਚਾਲੇ G20 ਬੈਠਕ ਹੋਣ ਜਾ ਰਹੀ ਹੈ । ਇਸ ਬੈਠਕ ਦੌਰਾਨ ਡਿਨਰ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਇੱਕ ਸੱਦਾ ਪੱਤਰ ਭੇਜਿਆ ਗਿਆ ਹੈ । ਜਿਸ ਵਿੱਚ President Of India ਦੀ ਥਾਂ President Of Bharat ਲਿਖਿਆ ਗਿਆ ਹੈ। ਕਾਂਗਰਸ ਦੇ ਆਗੂ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਪਲੇਫਾਰਮ X ‘ਤੇ ਲਿਖਿਆ ਹੈ ‘ਇਹ ਖਬਰ ਸੱਚ ਹੈ,ਰਾਸ਼ਟਰਪਤੀ ਭਵਨ ਨੇ 9 ਸਤੰਬਰ ਨੂੰ G20 ਡਿਨਰ ਦੇ ਲਈ ਜੋ ਸੱਦਾ ਪੱਤਰ ਭੇਜਿਆ ਹੈ ਉਸ ਵਿੱਚ India ਦੀ ਥਾਂ Bharat ਲਿਖਿਆ ਗਿਆ ਹੈ।

ਰਾਘਵ ਚੱਢਾ ਨੇ ਇਸ ‘ਤੇ ਬਿਆਨ ਦਿੰਦੇ ਹੋਏ ਕਿਹਾ G20 ਸੰਮੇਲਨ ਦੇ ਸੱਦਾ ਪੱਤਰ ‘ਤੇ ਪ੍ਰੈਸੀਡੈਂਟ ਆਫ ਇੰਡੀਆ ਦੀ ਥਾਂ ਪ੍ਰੈਸੀਡੈਂਟ ਆਫ ਭਾਰਤ ਲਿਖ ਕੇ ਬੀਜੇਪੀ ਨੇ ਨਵੀਂ ਬਹਿਸ ਛੇੜ ਦਿੱਤੀ ਹੈ । ਬੀਜੇਪੀ INDIA ਨੂੰ ਕਿਵੇਂ ਖਤਮ ਕਰ ਸਕਦੀ ਹੈ। ਦੇਸ਼ ਕਿਸੇ ਸਿਆਸੀ ਪਾਰਟੀ ਦਾ ਨਹੀਂ ਹੈ ।ਇਹ 135 ਕਰੋੜ ਭਾਰਤੀਆਂ ਦਾ ਹੈ,ਸਾਡੀ ਕੌਮੀ ਪਛਾਣ ਬੀਜੇਪੀ ਦੀ ਨਿੱਜੀ ਜਾਇਦਾਦ ਨਹੀਂ ਹੈ ਕਿ ਇਸ ਨੂੰ ਬਦਲ ਦਿੱਤਾ ਜਾਵੇ।

ਬੀਜੇਪੀ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਨੇ ਕਾਂਗਰਸ ਨੂੰ ਪੁੱਛਿਆ ਕਿ ਦੇਸ਼ ਦੇ ਸਨਮਾਨ ਨਾਲ ਜੁੜੇ ਵਿਸ਼ੇ ‘ਤੇ ਇਤਰਾਜ਼ ਕਿਉਂ ਜਤਾ ਰਹੀ ਹੈ ? ਭਾਰਤ ਜੋੜੇ ਦੇ ਨਾਂ ‘ਤੇ ਸਿਆਸੀ ਯਾਤਰਾ ਕਰਨ ਵਾਲਿਆਂ ਨੂੰ ਭਾਰਤ ਮਾਤਾ ਦੀ ਜੈ ਨਾਲ ਨਫਰਤ ਕਿਉਂ ਹੈ ?
ਸਾਫ ਹੈ ਕਿ ਕਾਂਗਰਸ ਦੇ ਮਨ ਵਿੱਚ ਨਾ ਦੇਸ਼ ਦੇ ਪ੍ਰਤੀ ਸਨਮਾਨ ਹੈ ਨਾ ਦੇਸ਼ ਦੇ ਸੰਵਿਧਾਨ ਦੇ ਪ੍ਰਤੀ ਅਤੇ ਨਾ ਹੀ ਸੰਵਿਧਾਨਿਕ ਸੰਸਥਾਵਾਂ ਦੇ ਪ੍ਰਤੀ,ਉਸ ਨੂੰ ਤਾਂ ਬਸ ਇੱਕ ਖਾਸ ਪਰਿਵਾਰ ਦੇ ਗੁਣਗਾਨ ਕਰਨ ਨਾਲ ਮਤਲਬ ਹੈ । ਕਾਂਗਰਸ ਦੀ ਦੇਸ਼ ਵਿਰੋਧੀ ਅਤੇ ਸੰਵਿਧਆਨ ਵਿਰੋਧੀ ਮਨਸ਼ਾ ਨੂੰ ਪੂਰਾ ਦੇਸ਼ ਜਾਣਦਾ ਹੈ ।

SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਬਿਆਨ

SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਜਦੋਂ ਇੰਡੀਆ ਅਤੇ ਭਾਰਤ ਵਿਵਾਦ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਸੰਵਿਧਾਨ ਦੇ ਮੁਤਾਬਿਕ President Of India ਸ਼ਬਦ ਦੀ ਵਰਤੋਂ ਹੁੰਦੀ ਹੈ । ਪਰ ਹੁਣ ਬੀਜੇਪੀ ਦੀ ਸਰਕਾਰ ਨੇ ਇਸ ਨੂੰ ਬਦਲ ਦਿੱਤਾ ਹੈ । ਇਸ ਤੋਂ ਪਹਿਲਾਂ ਕਈ ਸ਼ਹਿਰਾਂ ਦਾ ਨਾਂ ਬਦਲ ਦਿੱਤਾ ਗਿਆ ਹੈ ਪਰ ਹੁਣ ਵੀ ਲੋਕ ਪੁਰਾਣੇ ਨਾਂ ਨਾਲ ਜਾਣ ਦੇ ਹਨ ।

INDIA ਅਤੇ BHARAT ਨਾਂ ਦੇ ਵਿਵਾਦ ‘ਤੇ ਕਿਸ ਨੇ ਕੀ ਕਿਹਾ ?

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਹਾ INDIA ਨਾਂ ਦੇ ਅਲਾਇੰਸ ਬਣਨ ਦੇ ਬਾਅਦ ਦੇਸ਼ ਦਾ ਨਾਂ ਬਦਲ ਰਹੇ ਹਨ । ਜੇਕਰ ਕੱਲ ਇੰਡੀਆ ਅਲਾਇੰਸ ਨੇ ਮੀਟਿੰਗ ਕਰਕੇ ਆਪਣਾ ਨਾਂ ਭਾਰਤ ਰੱਖ ਦਿੱਤਾ ਤਾਂ ਕੀ ਭਾਰਤ ਦਾ ਨਾਂ ਵੀ ਬਦਲਣ ਦੇਣਗੇ। ਕੀ ਇਹ ਭਾਰਤ ਦਾ ਨਾਂ ਬੀਜੇਪੀ ਰੱਖ ਦੇਣਗੇ ।

ਕਾਂਗਰਸ ਦੇ ਆਗੂ ਪ੍ਰਮੋਦ ਤਿਵਾਰੀ ਨੇ ਕਿਹਾ ਪੀਐੱਮ ਮੋਦੀ ਨੇ ‘ਮੇਕ ਇਨ ਇੰਡੀਆ’,ਵਰਗੇ ਨਾਂ ਦਿੱਤੇ ਜਿਸ ਵਿੱਚ ਸਕਿੱਲ ਇੰਡੀਆ,ਖੇਲੋ ਇੰਡੀਆ ਸ਼ਾਮਲ ਹੈ । ਪਰ ਹੁਣ ਬੀਜੇਪੀ ਵਾਲੇ ਇੰਡੀਆ ਸ਼ਬਦ ਤੋਂ ਡਰਨ ਕਿਉਂ ਲੱਗੇ ਹਨ । ਸੰਵਿਧਾਨ ਦੀ ਧਾਰਾ 1 ਕਹਿੰਦੀ ਹੈ ਕਿ ਇੰਡੀਆ ਡੈਟ ਇਜ਼ ਭਾਰਤ … ਇਹ ਨਾਂ ਇੰਡੀਆ ਕਿਵੇਂ ਹਟਾਇਆ ਜਾ ਸਕਦਾ ਹੈ ?

ਕਰਨਾਟਕਾ ਦੇ ਮੁੱਖ ਮਤੰਰੀ ਸਿਦਾਰਮਇਆ ਨੇ ਕਿਹਾ ਸਾਡੇ ਸੰਵਿਧਾਨ ਵਿੱਚ ਸਾਫ ਲਿਖਿਆ ਹੈ ਕਿ ‘ਕਾਂਸਟ੍ਰੀਟਿਉਸ਼ਨ ਆਫ ਇੰਡੀਆ’। ਇੰਡੀਆ ਸ਼ਬਦ ਨਾਲ ਪੂਰੇ ਦੇਸ਼ ਦੀ ਪਛਾਣ ਹੈ । ਮੈਨੂੰ ਨਹੀਂ ਲੱਗ ਦਾ ਹੈ ਇਸ ਨੂੰ ਬਦਲਣ ਦੀ ਜ਼ਰੂਰਤ ਹੈ ।

ਪੱਛਮੀ ਬੰਗਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਵਾਲ ਕੀਤਾ ਕਿ ਅਚਾਨਕ ਅਜਿਹਾ ਕੀ ਹੋਇਆ ਕਿ ਦੇਸ਼ ਦਾ ਨਾਂ ਬਦਲਿਆ ਗਿਆ । ਅਸੀਂ ਦੇਸ਼ ਨੂੰ ਭਾਰਤ ਕਹਿੰਦੇ ਹਾਂ ਇਸ ਵਿੱਚ ਨਵਾਂ ਕੀ ਹੈ । ਅੰਗਰੇਜ਼ੀ ਵਿੱਚ ਇਸ ਨੂੰ ਇੰਡੀਆ ਕਹਿੰਦੇ ਹਨ । ਕੁਝ ਵੀ ਨਵਾਂ ਕਰਨ ਨੂੰ ਨਹੀਂ ਹੈ । ਦੁਨੀਆ ਸਾਨੂੰ ਇੰਡੀਆ ਦੇ ਨਾਂ ਨਾਲ ਜਾਣ ਦੀ ਹੈ ।

ਸਾਬਕਾ ਕ੍ਰਿਕਟਰ ਵੀਰੇਂਦਰ ਸਹਿਵਾਗ ਨੇ ਲਿਖਿਆ, ਹੁਣ ਤੋਂ ਟੀਮ ਇੰਡੀਆ ਨਹੀਂ ਟੀਮ ਭਾਰਤ ਕਹੋ। ਮੈਂ ਜੈਸ਼ਾਹ ਨੂੰ ਅਪੀਲ ਕਰਾਂਗਾ ਕਿ ਵਰਲਡ ਵਿੱਚ ਭਾਰਤੀ ਕ੍ਰਿਕਟ ਟੀਮ ਦੀ ਜਰਸੀ ‘ਤੇ ਭਾਰਤ ਨਾਂ ਲਿਖਿਆ ਜਾਏ ।

ਬਾਲੀਵੁੱਡ ਦੇ ਅਦਾਕਾਰ ਅਮਿਤਾਭ ਬੱਚਨ ਨੇ ਲਿਖਿਆ ‘ਭਾਰਤ ਮਾਤਾ ਦੀ ਜੈ’

INDIA ਨਾਂ ਨੂੰ ਲੈਕੇ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ 28 ਪਾਰਟੀਆਂ ਨੇ ਮਿਲ ਕੇ ਇੱਕ ਗਠਜੋੜ ਤਿਆਰ ਕੀਤਾ ਸੀ ।ਇਸ ਵਿੱਚ ਅਲਾਇੰਸ ਦਾ ਨਾਂ INDIA ਰੱਖਿਆ ਗਿਆ ਸੀ ਇਸ ਦੇ ਬਾਅਦ ਬੀਜੇਪੀ ਵਿਰੋਧੀ ਧਿਰ ‘ਤੇ ਹਮਲਾਵਰ ਹੋ ਗਈ। ਪੀਐੱਮ ਮੋਦੀ ਨੇ INDIA ਦੀ ਥਾਂ ਇਸ ਨੂੰ ਹੰਕਾਰੀਆਂ ਦਾ ਗਠਜੋੜ ਦੱਸਿਆ। ਵਿਰੋਧੀ ਧਿਰ ਨੇ ਬੀਜੇਪੀ ਨੂੰ ਤੰਜ ਕੱਸ ਦੇ ਹੋਏ ਕਿਹਾ ਕਿ ਬੀਜੇਪੀ ਨੂੰ INDIA ਨਾਂ ਲੈਣ ਤੋਂ ਕੀ ਪਰੇਸ਼ਾਨੀ ਹੈ ?