ਚੰਡੀਗੜ੍ਹ : ਕਿਸਾਨ ਜਥੇਬੰਦੀਆਂ ਅੱਜ ਸ਼ਹੀਦ ਕਿਸਾਨ ਪ੍ਰੀਤਮ ਸਿੰਘ ਪਿੰਡ ਮੰਡੇਲ ਕਲਾ ਵਿਖੇ ਸ਼ਹੀਦੀ ਸਮਾਗਮ ਵਿੱਚ ਪਹੁੰਚ ਰਹੀਆਂ ਹਨ। ਇਸਦੀ ਜਾਣਕਾਰੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਇੱਕ ਵੀਡੀਓ ਰਾਂਹੀ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਸੂਬੇ ਭਰ ਵਿੱਚੋਂ ਅਤੇ ਹਰਿਆਣਾ ਤੋਂ ਕਿਸਾਨ ਜਥੇਬੰਦੀਆਂ ਪਹੁੰਚ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸੇ ਦੌਰਾਨ ਕਿਸਾਨਾਂ ਵੱਲੋਂ ਉੱਥੇ ਆਪਣੀਆਂ ਮੰਗਾਂ ‘ਤੇ ਗੱਲ ਕੀਤੀ ਜਾਵੇਗੀ। ਪੰਧੇਰ ਨੇ ਕਿਹਾ ਕਿ 4 ਸਤੰਬਰ ਨੂੰ ਕਿਸਾਨ ਜਥੰਬੰਦੀਆਂ ਦੀ ਸਰਕਾਰ ਨਾਲ ਮੀਟਿੰਗ ਹੋਣ ਜਾ ਰਹੀ ਹੈ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤੋਂ ਆਉਣ ਵਾਲੇ ਸਮੇਂ ਵਿੱਚ ਕਿਸਾਨ ਅੰਦੋਲਣ ਕਰਨਗੇ।
ਉਨ੍ਹਾਂ ਨੇ ਕੇਂਦਰ ਦੁਆਰਾ ਬਾਸਮਤੀ ਦੇ ਬਰਾਮਦੀ ‘ਤੇ ਰੋਕ ਲਗਾਉਣ ‘ਤੇ ਸਰਕਾਰ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਮੰਡੀਆਂ ਵਿੱਚ ਰੇਟ ਡਿੱਗਣ ਵਾਲੇ ਹਨ। ਉਨ੍ਹਾਂ ਨੇ ਸਰਕਾਰ ‘ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨੇ ਲਈ ਟੋਲ ਪਲਾਜ਼ਿਆਂ ਦੇ ਰੇਟ ਵਧਾਏ ਹਨ।
ਪੰਧੇਰ ਨੇ ਕਿਹਾ ਕਿ ਜੇਕਰ 4 ਨੂੰ ਹੋਣ ਵਾਲੀ ਮੀਟਿੰਗ ਵਿੱਚ ਸਹਿਮਤੀ ਨਾ ਬਣੀ ਤਾਂ ਹਰਿਆਣਾ ਦੇ ਅੰਬਾਲਾ ਵਿਖੇ ਵੱਡੀ ਪੰਚਾਇਤੀ ਹੋਵੇਗੀ ਜਿਸ ਵਿੱਚ ਇਹ ਸਾਰੇ ਮਾਮਲੇ ਚੁਕੇ ਜਾਣਗੇ।
ਕਿਸਾਨਾਂ ਦੀਆਂ ਮੰਗਾਂ
• ਹੜ੍ਹਾਂ ਦਾ ਮੁਆਵਜ਼ਾ
• MPS ਗਾਰੰਟੀ ਕਾਨੂੰਨ
• ਮਨਰੇਗਾ ਦੀ ਦਿਹਾੜੀ 200 ਕਰਨੀ
• ਦਿੱਲੀ ਅੰਦੋਲਨ ਦੌਰਾਨ ਪੈਡਿੰਗ ਕੇਸ ਵਾਪਸ ਕਰਾਉਣੇ
• ਸ਼ਹੀਦ ਕਿਸਾਨਾਂ ਨੂੰ ਮੁਆਵਜ਼ਾ ਦੇਣਾ
• ਹਰਿਆਣਾ ਦੇ ਕਿਸਾਨਾਂ ਦੇ ਕੇਸ ਵਾਪਸ ਲੈਣੇ