India

ISRO ਦਾ ਪਹਿਲਾਂ ਸੋਲਰ ਮਿਸ਼ਨ ਅਦਿਤਿਆ L-1 ਲਾਂਚ ! 4 ਮਹੀਨੇ ਵਿੱਚ 15 ਲੱਖ ਕਿਲੋਮੀਟਰ ਦੂਰ ਲੈਗਰੇਂਜ ਪੁਆਇੰਟ ਤੱਕ ਜਾਵੇਗਾ ।

ਬਿਉਰੋ ਰਿਪੋਰਟ : ਚੰਦਰਯਾਨ- 3 ਦੀ ਚੰਨ੍ਹ ਦੇ ਦੱਖਣੀ ਹਿੱਸੇ ਵਿੱਚ ਕਾਮਯਾਬ ਲੈਂਡਿੰਗ ਦੇ 10ਵੇਂ ਦਿਨ ISRO ਨੇ ਸ਼ਨਿੱਚਰਵਾਰ ਨੂੰ ਆਦਿਤਿਆ L1 ਮਿਸ਼ਨ ਲਾਂਚ ਕਰ ਦਿੱਤਾ ਹੈ । ਇਹ ਮਿਸ਼ਨ ਸੂਰਜ ਦੀ ਸਟੱਡੀ ਕਰੇਗਾ । ਸ਼ਨਿੱਚਰਵਾਰ ਸਵੇਰ 11 ਵਜਕੇ 50 ਮਿੰਟ ‘ਤੇ PSLV-C57 ਦੇ XL ਵਰਜਨ ਰਾਕੇਟ ਦੇ ਜ਼ਰੀਏ ਸ੍ਰੀ ਹਰੀਕੋਟਾ ਨੂੰ ਸਤੀਸ਼ ਧਵਨ ਸਪੇਸ ਸੈਂਟਰ ਤੋਂ ਆਦਿਤਿਆ L1 ਨੂੰ ਲਾਂਚ ਕਰ ਦਿੱਤਾ ਗਿਆ ਹੈ । PSLV ਚਾਰ ਸਟੇਜ ਵਾਲਾ ਰਾਕੇਟ ਹੈ ।

ਆਦਿਤਿਆ L1 ਰਾਕੇਟ ਧਰਤੀ ਦੀ ਨਿਚਲੀ ਹਿੱਸੇ ਤੋਂ ਛੱਡਿਆ ਗਿਆ ਗਿਆ ਹੈ ਅਤੇ ਤਕਰੀਬਨ 63 ਮਿੰਟ 19 ਸੈਕੰਡ ਬਾਅਦ ਸਪੇਸ ਕਰਾਫਟ 235 x 19500 Km ਬਾਅਦ ਆਰਬਿਟ ਵਿੱਚ ਪਹੁੰਚੇਗਾ । ਆਦਿਤਿਆ ਸਪੇਸਕਰਾਫਟ ਤਕਰੀਬਨ 4 ਮਹੀਨੇ ਦੇ ਬਾਅਦ ਲੈਗ੍ਰੇਜੀਯਨ ਪੁਆਇੰਟ -1 (L1) ਤੱਕ ਪਹੁੰਚੇਗਾ । ਇਸ ਪੁਆਇੰਟ ‘ਤੇ ਗ੍ਰਹਿਣ ਦਾ ਪ੍ਰਭਾਵ ਨਹੀਂ ਪਏਗਾ । ਜਿਸ ਦੇ ਚੱਲਦੇ ਸੂਰਜ ਦੀ ਸਟੱਡੀ ਅਸਾਨ ਨਾਲ ਕੀਤੀ ਜਾ ਸਕੇਗੀ । ਇਸ ਮਿਸ਼ਨ ਦੀ ਲਾਗਤ 378 ਕਰੋੜ ਰੁਪਏ ਹੈ।

ਆਦਿਤਿਆ ਸਪੇਸਕਰਾਫਟ ਨੂੰ L1 ਪੁਆਇੰਟ ਤੱਕ ਪਹੁੰਚਣ ਵਿੱਚ ਤਕਰੀਬਨ 125 ਦਿਨ ਯਾਨੀ 4 ਮਹੀਨੇ ਲੱਗਣਗੇ । ਇਹ 125 ਦਿਨ 3 ਜਨਵਰੀ 2024 ਨੂੰ ਪੂਰੇ ਹੋਣਗੇ । ਜੇਕਰ ਮਿਸ਼ਨ ਸਫਲ ਰਿਹਾ ਤਾਂ ਆਦਿਆ ਸਪੇਸਕਰਾਫਟ ਲੈਗ੍ਰੇਜੀਯਨ ਪੁਆਇੰਟ 1 ਤੱਕ ਪਹੁੰਚ ਗਿਆ ਤਾਂ ਨਵੇਂ ਸਾਲ ਵਿੱਚ ਇਸਰੋ ਦੇ ਨਾਂ ਵੱਡੀ ਕਾਮਯਾਬੀ ਜੁੜ ਜਾਵੇਗੀ ।

ਲੈਗ੍ਰੇਜੀਯਨ ਪੁਆਇੰਟ 1 (L1) ਕੀ ਹੈ ?

ਲੈਗ੍ਰੇਜੀਯਨ ਪੁਆਇੰਟ ਦਾ ਨਾਂ ਇਤਾਲਵੀ ਫਰੈਂਚ ਮੈਥਮੈਟੀਸ਼ੀਸ਼ਨ ਜੋਸੇਫੀ ਲੁਈ ਲੈਗ੍ਰੇਜੀਯਨ ਦੇ ਨਾਂ ‘ਤੇ ਰੱਖਿਆ ਗਿਆ ਹੈ । ਇਸ ਨੂੰ ਬੋਲਚਾਲ ਵਿੱਚ L1 ਦਾ ਨਾਂ ਦਿੱਤਾ ਗਿਆ ਹੈ । ਅਜਿਹੇ 5 ਪੁਆਇੰਟ ਧਰਤੀ ਅਤੇ ਸੂਰਜ ਦੇ ਵਿੱਚ ਹਨ ਜਿੱਥੇ ਸੂਰਜ ਅਤੇ ਧਰਤੀ ਗੁਰਤਵਾਕਰਸ਼ਨ ਬਲ ਦਾ ਬੈਲੰਸ ਹੋ ਜਾਂਦਾ ਹੈ ਅਤੇ ਸੈਂਟ੍ਰਿਫਯੂਗਲ ਫੋਰਸ ਬਣ ਜਾਂਦੀ ਹੈ । ਅਜਿਹੇ ਵਿੱਚ ਇਸ ਥਾਂ ‘ਤੇ ਜੇਕਰ ਕਿਸ ਚੀਜ਼ ਨੂੰ ਰੱਖਿਆ ਜਾਂਦਾ ਹੈ ਤਾਂ ਉਹ ਅਸਾਨੀ ਨਾਲ ਦੋਵਾਂ ਦੇ ਵਿਚਾਲੇ ਰੁਕ ਸਕਦੀ ਹੈ । ਇਸ ਵਿੱਚ ਐਨਰਜੀ ਵੀ ਘੱਟ ਲੱਗਦੀ ਹੈ । ਪਹਿਲਾਂ ਲੈਗ੍ਰੇਜੀਯਨ ਪੁਆਇੰਟ ਧਰਤੀ ਅਤੇ ਸੂਰਜ ਦੇ ਵਿਚਾਲੇ 15 ਲੱਖ ਕਿਲੋਮੀਟਰ ਦੂਰੀ ‘ਤੇ ਹੈ ।

L1 ਪੁਆਇੰਟ ‘ਤੇ ਗ੍ਰਹਿ ਬੇਅਸਰ ਇਸ ਲਈ ਇੱਥੇ ਭੇਜਿਆ ਗਿਆ

ਆਦਿਤਿਆ ਯਾਨ ਨੂੰ ਸੂਰਜ ਅਤੇ ਧਰਤੀ ਦੇ ਵਿਚਾਲੇ ਹੈਲੋ ਆਰਬਿਟ ਦੀ ਸਥਾਪਤ ਕੀਤਾ ਜਾਵੇਗਾ । ਇਸਰੋ ਦਾ ਕਹਿਣਾ ਹੈ L1 ਪੁਆਇੰਟ ਦੇ ਆਲੇ ਦੁਆਲੇ ਹੈਲੋ ਆਰਬਿਟ ਵਿੱਚ ਰੱਖਿਆ ਗਿਆ ਸੈਟਲਾਈਟ ਸੂਰਜ ਤੋਂ ਬਿਨਾਂ ਕਿਸੇ ਗ੍ਰਹਿ ਨੂੰ ਲਗਾਤਾਰ ਵੇਖ ਸਕਦਾ ਹੈ । ਇਸ ਨਾਲ ਰੀਅਲ ਟਾਇਮ ਸੋਲਰ ਐਕਟੀਵਿਟੀਜ਼ ਅਤੇ ਪੁਲਾੜ ਦੇ ਮੌਸਮ ‘ਤੇ ਨਜ਼ਰ ਰੱਖੀ ਜਾ ਸਕੇਗੀ ।

ਆਦਿਤਿਆ L1 ਵਿੱਚ ਲੱਗੇ ਹਨ 7 ਯੰਤਰ

ਆਦਿਤਿਆ ਯਾਨ L1 ਯਾਨੀ ਸੂਰਜ ਅਤੇ ਧਰਤੀ ਦੇ ਲੈਗ੍ਰੇਜੀਯਨ ਪੁਆਇੰਟ ‘ਤੇ ਰਹਿਕੇ ਸੂਰਜ ਵਿੱਚ ਉੱਠਣ ਵਾਲੇ ਤੁਫਾਨ ਨੂੰ ਸਮਝੇਗਾ । ਇਹ ਲੈਗ੍ਰੇਜੀਯਨ ਚਾਰੋ ਪਾਸੇ ਫੋਟੋਸਫਿਅਰ,ਕ੍ਰੋਮੋਸਫੀਅਰ ਦੇ ਇਲਾਵਾ ਸਭ ਤੋਂ ਬਾਹਰੀ ਪਰਤ ਕੋਰੋਨਾ ਦੀ ਵੱਖ-ਵੱਖ ਵੈਬ ਬੈਂਡਸ ਵਿੱਚ 7 ਯੰਤਰ ਦੇ ਜ਼ਰੀਏ ਟੈਸਟਿੰਗ ਕਰੇਗਾ ।

ਆਦਿਤਿਆ L1 ਦੇ 7 ਯੰਤਰ ਕੋਰੋਨਲ ਹੀਟਿੰਗ,ਕੋਰੋਨਲ ਮਾਸ ਇੰਜੈਕਸ਼ਨ,ਪ੍ਰਈ ਫਲੇਅਰ ਅਤੇ ਪਲੇਅਰ ਐਕਟਿਵਿਟੀਜ,ਸਪੇਸ ਦੇ ਮੌਸਮ ਨੂੰ ਸਮਝਣ ਦੀ ਜਾਣਕਾਰੀ ਦੇਣਗੇ । ਆਦਿਤਿਆ L-1 ਸੋਲਰ ਕੋਰੋਨਾ ਅਤੇ ਉਸ ਦੇ ਹੀਟਿੰਗ ਮੈਕੇਨੇਜਿਮ ਦੀ ਸਟੱਡੀ ਕਰੇਗਾ ।

ਆਦਿਤਿਆ L1 ਨੂੰ ਪੂਰੀ ਤਰ੍ਹਾਂ ਦੇਸ਼ ਵਿੱਚ ਬਣਾਇਆ ਗਿਆ

ISRO ਦੇ ਇੱਕ ਅਧਿਕਾਰੀਆਂ ਦੇ ਮੁਤਾਬਿਕ ਆਦਿਤਿਆ L1 ਦੇਸ਼ ਦੇ ਵੱਖ-ਵੱਖ ਅਦਾਰਿਆਂ ਨਾਲ ਬਣਨ ਵਾਲਾ ਪਹਿਲਾਂ ਸਵਦੇਸ਼ੀ ਮਿਸ਼ਨ ਹੈ । ਬੈਂਗਲੁਰੂ ਦੇ ਇੰਡੀਅਨ ਇੰਸਟ੍ਰੀਟਯੂਟ ਆਫ ਐਸਟ੍ਰੋਫਿਜੀਕਸ (IIA) ਵਿਜੀਬਲ ਐਮੀਸ਼ਨ ਲਾਈਨ ਕੋਰੋਨਾਗਰਾਫ ਨੇ ਇਸ ਦੇ ਪੇਲੋਡ ਬਣਾਏ ਗਏ ਹਨ । ਜਦਕਿ ਇੰਟਰ ਯੂਨੀਵਰਸਿਟੀ ਸੈਂਟਰ ਫਾਰ ਐਸਟ੍ਰੋਨਾਮੀ ਐਂਡ ਐਸਟ੍ਰੋਫਿਜਿਕਸ ਪੁਣੇ ਨੇ ਮਿਸ਼ਨ ਦੇ ਲਈ ਸੋਲਰ ਅਲਟਰਾਵਾਇਲੇਟ ਇਮੇਜਰ ਪੇਲੋਡ ਨੂੰ ਵਿਕਸਿਤ ਕੀਤਾ ਹੈ ।