International Punjab

ਕੈਨੇਡਾ ‘ਚ ਨੌਜਵਾਨ ਨੂੰ ਲੈਕੇ ਆਈ ਮਾੜੀ ਖਬਰ ! 4 ਮਹੀਨੇ ਪਹਿਲਾਂ ਗਿਆ ਸੀ ਪਰਿਵਾਰ ਦਾ ਇਕਲੌਤਾ ਪੁੱਤ !

ਬਿਉਰੋ ਰਿਪੋਰਟ : ਚਾਰ ਮਹੀਨੇ ਪਹਿਲਾਂ ਸਾਹਿਲਪ੍ਰੀਤ ਸਿੰਘ ਕੈਨੇਡਾ ਵਿੱਚ ਬਿਹਤਰ ਭਵਿੱਖ ਦੇ ਮਕਸਦ ਨਾਲ ਪਹੁੰਚਿਆ ਸੀ । ਪਰ ਪਰਿਵਾਰ ਨੂੰ ਕਿ ਪਤਾ ਸੀ ਕਿ ਉਹ ਹੁਣ ਪੁੱਤਰ ਦਾ ਮੂੰਹ ਮੁੜ ਤੋਂ ਨਹੀਂ ਵੇਖ ਸਕਣਗੇ । ਬਰੈਂਪਟਨ ਦੀ ਇੱਕ ਫੈਕਟਰੀ ਵਿੱਚ
ਸਾਹਿਲਪ੍ਰੀਤ ਸਿੰਘ ਕੰਮ ਕਰਦਾ ਸੀ,ਉੱਥੇ ਹੀ ਉਸ ਦੀ ਦਰਦਨਾਕ ਮੌਤ ਹੋ ਗਈ । ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤ ਸੀ ।

ਇਸ ਤਰ੍ਹਾਂ ਹੋਈ ਸਾਹਿਲਪ੍ਰੀਤ ਦੀ ਮੌਤ

ਬਰੈਂਪਟਨ ਦੇ ਓਰੇਂਡਾ ਵਿੱਚ ਇੱਕ ਫੈਕਟਰੀ ਵਿੱਚ ਸਾਹਿਲਪ੍ਰੀਤ ਸਿੰਘ ਮਸ਼ੀਨ ‘ਤੇ ਕੰਮ ਕਰ ਰਿਹਾ ਸੀ। ਉਸ ਵਿੱਚ ਇੱਕ ਕਨਵੇਅਰ ਬੈਲਟ ਲੱਗੀ,ਅਚਾਨਕ ਸਾਹਿਲਪ੍ਰੀਤ ਦਾ ਹੱਥ ਉਸ ਵਿੱਚ ਫਸ ਗਿਆ ਅਤੇ ਮਸ਼ੀਨ ਨੇ ਉਸ ਦਾ ਪੂਰਾ ਸਰੀਰ ਖਿੱਚ ਲਿਆ,ਜਿਸ ਦੀ ਵਜ੍ਹਾ ਕਰਕੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਸਾਹਿਲਪ੍ਰੀਤ 4 ਮਹੀਨੇ ਪਹਿਲਾਂ ਹੀ ਕੈਨੇਡਾ ਪਹੁੰਚਿਆ ਸੀ,ਹੁਣ ਉਸ ਦੀ ਮ੍ਰਿਤਕ ਦੇਹ ਭਾਰਤ ਭੇਜਣ ਦੇ ਲਈ ਇੱਕ ਫੰਡਰੇਜ਼ਰ ਵੀ ਬਣਾਇਆ ਗਿਆ ਹੈ ।

ਇਸ ਤੋਂ ਪਹਿਲਾਂ ਬੀਤੇ ਦਿਨੀ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਦੀ ਖਬਰ ਆਈ ਸੀ । 24 ਦਿਨ ਪਹਿਲਾਂ ਹੀ 32 ਸਾਲਾ ਪ੍ਰਿੰਸ ਅਰੋੜਾ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਪਹੁੰਚਿਆ ਸੀ । ਜਿੱਥੇ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗਲੀ ਦੋਧੀਆਂ ਵਾਲੀ ਜੀਰਾ ਦੇ ਸਤੀਸ਼ ਕੁਮਾਰ ਅਰੋੜਾ ਦਾ ਪੁੱਤਰ ਪ੍ਰਿੰਸ ਅਰੋੜਾ ਬੀਤੀ ਤਿੰਨ ਅਗਸਤ ਨੂੰ ਹੀ ਕੈਨੇਡਾ ਗਿਆ ਸੀ । ਉਸ ਦੀ ਪਤਨੀ ਦੋ ਸਾਲ ਪਹਿਲਾਂ ਸਟੱਡੀ ਵੀਜ਼ੇ ਉੱਤੇ ਕੈਨੇਡਾ ਗਈ ਸੀ ਅਤੇ ਪਿਛਲੀ ਤਿੰਨ ਅਗਸਤ ਨੂੰ ਉਸ ਨੇ ਆਪਣੇ ਪਤੀ ਨੂੰ ਵੀ ਕੈਨੇਡਾ ਦੇ ਕਾਗ਼ਜ਼ ਭੇਜ ਦਿੱਤੇ ਸਨ। ਬੀਤੇ ਸ਼ਨੀਵਾਰ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਫ਼ੋਨ ਉੱਤੇ ਗੱਲਬਾਤ ਵੀ ਕੀਤੀ ਸੀ। ਪਿਤਾ ਦਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਦਿਲ ਦਾ ਦੌਰਾ ਪੈਣ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਕੈਨੇਡਾ ਵਿੱਚ ਜੁਲਾਈ ਅਤੇ ਅਗਸਤ ਦੇ ਵਿਚਾਲੇ 6ਵਾਂ ਮਾਮਲਾ ਹੈ ਜਦੋਂ ਪੰਜਾਬੀ ਨੌਜਵਾਨ ਦੀ ਮੌਤ ਦੇ ਪਿੱਛੇ ਕਾਰਨ ਦਿਲ ਦਾ ਦੌਰ ਦੱਸਿਆ ਗਿਆ ਹੈ ।

ਕਿਉਂ ਪੰਜਾਬੀਆਂ ਦਾ ਦਿਲ ਕੈਨੇਡਾ ਜਾਕੇ ਕਮਜ਼ੋਰ ਹੁੰਦਾ ਜਾ ਰਿਹਾ ਹੈ ?

ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਦੀ ਮੌਤ ਦਾ ਕਾਰਨ ਕੀ ਹੈ ? ਕੁਝ ਮਾਹਿਰਾ ਦਾ ਕਹਿਣਾ ਹੈ ਕਿ ਕੋਵਿਡ ਨੇ ਸਾਡੇ ਸਰੀਰ ਦੇ ਹਰ ਹਿੱਸੇ ਵਿੱਚ ਅਸਰ ਕੀਤਾ ਹੈ । ਦੂਜਾ ਕੈਨੇਡਾ ਦਾ ਮੌਸਮ ਭਾਰਤ ਤੋਂ ਬਿਲਕੁਲ ਵੱਖ ਹੈ,ਅੱਤ ਦੀ ਸਰਦੀ ਨੂੰ ਇੱਕ ਦਮ ਸਰੀਰ ਝੱਲ ਨਹੀਂ ਪਾਉਂਦਾ ਹੈ। ਤੀਜਾ ਵੱਡਾ ਕਾਰਨ ਹੈ ਦਬਾਅ,ਕੈਨੇਡਾ ਪਹੁੰਚ ਦੇ ਹੀ ਅਸੀਂ ਸਿੱਧਾ ਨੌਕਰੀ ਦੀ ਉਮੀਦ ਕਰਦੇ ਹਾਂ ਜਦੋਂ ਅਜਿਹਾ ਨਹੀਂ ਹੁੰਦਾ ਤਾਂ ਕੁਝ ਲੋਕ ਦਬਾਅ ਮਹਿਸੂਸ ਕਰਦੇ ਅਤੇ ਫਿਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ । ਨੌਕਰੀ ਦੇ ਮਾਮਲੇ ਵਿੱਚ ਕੈਨੇਡਾ ਤੋਂ ਜਿਹੜੀਆਂ ਤਸਵੀਰਾਂ ਅਤੇ ਖਬਰਾਂ ਆ ਰਹੀਆਂ ਹਨ ਉਹ ਵੀ ਪਰੇਸ਼ਾਨ ਕਰਨ ਵਾਲੀਆਂ ਹਨ । ਚੀਜ਼ਾ ਦੀ ਕੀਮਤਾਂ ਵੱਧ ਗਈਆਂ ਹਨ ਨੌਕਰੀਆਂ ਘੱਟ ਹਨ ਜਿਸ ਦਾ ਸਿੱਟਾ ਬੇਰੁਜ਼ਗਾਰੀ ਵੱਧ ਗਈ ਹੈ । ਸਭ ਤੋਂ ਵੱਡਾ ਕਾਰਨ ਪਰਿਵਾਰ ਤੋਂ ਦੂਰੀ ਅਤੇ ਇਕੱਲੇ ਹੋਣ ਦਾ ਅਹਿਸਾਸ ਦਿਲ ਅਤੇ ਦਿਮਾਗ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ ।