Punjab

ਜਿੰਨਾਂ 3 ਪੁੱਤਰਾਂ ਨੂੰ ਕੁੱਖ ਤੋਂ ਜਨਮ ਦਿੱਤਾ ! ਉਨ੍ਹਾਂ ਨੇ ਮਾਂ ਨਾਲ ਮਾੜਾ ਕਰਨ ਵੇਲੇ ਮਿੰਟ ਵੀ ਨਹੀਂ ਲਾਇਆ!

ਬਿਉਰੋ ਰਿਪੋਰਟ : ਜਲੰਧਰ ਦੇ ਆਬਾਦਪੁਰ ਵਿੱਚ ਦਿਨ-ਦਿਹਾੜੇ ਔਰਤ ਦਾ ਕਤਲ ਹੋ ਗਿਆ ਹੈ । ਕਤਲ ਦਾ ਇਲਜ਼ਾਮ ਔਰਤ ਦੇ ਪੁੱਤਰਾਂ ‘ਤੇ ਲੱਗੇ ਹਨ । ਮ੍ਰਿਤਕ ਔਰਤ ਦੀ ਪਛਾਣ ਰਮੇਸ਼ ਰਾਨੀ ਦੇ ਰੂਪ ਵਿੱਚ ਹੋਈ ਹੈ । ਇਤਲਾਹ ਮਿਲ ਦੇ ਹੀ ਪੁਲਿਸ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ । ਮੁਹੱਲੇ ਦੇ ਲੋਕਾਂ ਦਾ ਕਹਿਣਾ ਹੈ ਔਰਤ ਆਬਾਦਪੁਰਾ ਦੀ ਗਲੀ ਨੰਬਰ 4 ਵਿੱਚ ਆਪਣੇ 3 ਪੁੱਤਰਾਂ ਨਾਲ ਰਹਿੰਦੀ ਸੀ । ਤਿੰਨਾਂ ਦਾ ਵਿਆਹ ਨਹੀਂ ਹੋਇਆ ਹੈ । ਦੱਸਿਆ ਜਾ ਰਿਹਾ ਹੈ ਕਿ ਔਰਤ ਦੇ ਪੁੱਤਰ ਅਕਸਰ ਮਾਂ ਨੂੰ ਬੇਰਹਮੀ ਦੇ ਨਾਲ ਕੁੱਟ ਦੇ ਸਨ । ਪੁੱਤਰ ਆਪਣੀ ਮਾਂ ਦੇ ਸਾਹਮਣੇ ਹੀ ਕੱਪੜੇ ਉਤਾਰ ਕੇ ਖੜੇ ਹੋ ਜਾਂਦੇ ਸਨ । ਉਨ੍ਹਾਂ ਨੂੰ ਕਈ ਵਾਰ ਸਮਝਾਉਣ ਦੇ ਬਾਅਦ ਵੀ ਅਕਸਰ ਉਹ ਮਾਂ ਦੇ ਨਾਲ ਕੁੱਟਮਾਰ ਕਰਦੇ ਸਨ । ਸਵੇਰ ਵੇਲੇ ਪੁੱਤਰਾਂ ਨੇ ਮਾਂ ਰਮੇਸ਼ ਰਾਨੀ ਦੇ ਨਾਲ ਕੁੱਟਮਾਰ ਕੀਤੀ।

ਜਦੋਂ ਹਾਲਤ ਵਿਗੜੀ ਤਾਂ ਉਹ ਮਾਂ ਨੂੰ ਰਿਕਸ਼ੇ ‘ਤੇ ਬਿਠਾ ਕੇ ਨਜ਼ਦੀਕ ਦੇ ਹਸਪਤਾਲ ਵਿੱਚ ਲੈ ਗਏ । ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ । ਮੁਹੱਲੇ ਵਾਲਿਆਂ ਦਾ ਕਹਿਣਾ ਹੈ ਕਿ ਰਮੇਸ਼ ਰਾਨੀ ਦੇ ਨਾਲ ਜਦੋਂ ਕੁੱਟਮਾਰ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਜਾਕੇ ਵੇਖਿਆ ਤਾਂ ਹੱਥ ‘ਤੇ ਗਹਿਰੀ ਸੱਟ ਲੱਗੀ ਸੀ । ਉਨ੍ਹਾਂ ਨੇ ਮ੍ਰਿਤਕ ਔਰਤ ਦੇ ਪੁੱਤਰ ਰਮੇਸ਼ ਤੋਂ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਮਾਂ ਪਾਣੀ ਲੈਣ ਗਈ ਸੀ ਉਸ ਵੇਲੇ ਪੋੜੀਆਂ ਤੋਂ ਡਿੱਗ ਗਈ ।

ਉਧਰ ਘਟਨਾ ਦੀ ਇਤਲਾਹ ਮਿਲ ਦੇ ਹੀ ਥਾਣਾ -6 ਦੀ ਪੁਲਿਸ ਮੌਕੇ ‘ਤੇ ਪਹੁੰਚੀ ਹੈ ਅਤੇ ਜਾਂਚ ਵਿੱਚ ਜੁਟੀ ਹੈ । ACP ਮੌਕੇ ‘ਤੇ ਪਹੁੰਚੇ ਤਾਂ ਮੌਤ ਦੇ ਕਾਰਨਾਂ ਦੀ ਜਾਂਚ ਹੋ ਰਹੀ ਹੈ ।ਹੁਣ ਤੱਕ ਇਸ ਮਾਮਲੇ ਵਿੱਚ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ । ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ । ।